ਆਉ ਜਾਣਦੇ ਹਾਂ ਭਾਫ਼ ਲੈਣ ਦੇ ਫ਼ਾਇਦੇ
Published : Nov 2, 2022, 7:19 am IST
Updated : Nov 2, 2022, 10:59 am IST
SHARE ARTICLE
Benefits of Steam
Benefits of Steam

ਭਾਫ਼ ਨਾ ਸਿਰਫ਼ ਤੁਹਾਡੀ ਸਿਹਤ ਲਈ ਫ਼ਾਇਦੇਮੰਦ ਹੈ, ਬਲਕਿ ਤੁਹਾਡੀ ਚਮੜੀ ਲਈ ਵੀ ਫ਼ਾਇਦੇਮੰਦ ਹੈ।

 

ਦਿਨ ਵਿਚ ਇਕ ਵਾਰ ਗਰਮ ਪਾਣੀ ਨਾਲ ਭਾਫ਼ ਜ਼ਰੂਰ ਲਉ। ਬਗ਼ੈਰ ਕਿਸੀ ਬੁਰੇ ਪ੍ਰਭਾਵ ਦੇ ਭਾਫ਼ ਤੁਹਾਡੇ ਗਲੇ ਨੂੰ ਸਾਫ਼ ਕਰੇਗੀ, ਨਾਲ ਹੀ ਸਰਦੀ-ਜ਼ੁਕਾਮ ਤੋਂ ਵੀ ਰਾਹਤ ਦਿਵਾਵੇਗੀ। ਤੁਸੀਂ ਗਰਮੀ ਵਿਚ ਠੰਢਾ ਪਾਣੀ ਪੀ ਰਹੇ ਹੋ ਤਾਂ ਭਾਫ਼ ਉਸ ਠੰਢੇ ਦੇ ਅਸਰ ਨੂੰ ਵੀ ਘੱਟ ਕਰੇਗੀ। ਭਾਫ਼ ਨਾ ਸਿਰਫ਼ ਤੁਹਾਡੀ ਸਿਹਤ ਲਈ ਫ਼ਾਇਦੇਮੰਦ ਹੈ, ਬਲਕਿ ਤੁਹਾਡੀ ਚਮੜੀ ਲਈ ਵੀ ਫ਼ਾਇਦੇਮੰਦ ਹੈ।

ਸਰਦੀ-ਜ਼ੁਕਾਮ ਅਤੇ ਕਫ਼ ਇਸ ਸਮੇਂ ਕੋਰੋਨਾ ਦੇ ਲੱਛਣਾਂ ਵਿਚ ਸ਼ਾਮਲ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਅਪਣੇ-ਆਪ ਨੂੰ ਖ਼ੁਦ ਇਸ ਪ੍ਰੇਸ਼ਾਨੀ ਤੋਂ ਦੂਰ ਰੱਖੋ। ਸਰਦੀ ਜ਼ੁਕਾਮ ਅਤੇ ਕਫ਼ ਲਈ ਭਾਫ਼ ਰਾਮਬਾਣ ਉਪਾਅ ਹੈ। ਭਾਫ਼ ਲੈਣ ਨਾਲ ਨਾ ਸਿਰਫ਼ ਤੁਹਾਡੀ ਸਰਦੀ ਠੀਕ ਹੋਵੇਗੀ ਬਲਕਿ ਗਲੇ ਵਿਚ ਜਮ੍ਹਾਂ ਹੋਈ ਕਫ਼ ਵੀ ਆਸਾਨੀ ਨਾਲ ਨਿਕਲ ਜਾਵੇਗੀ ਅਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੋਵੇਗੀ।

ਅਸਥਮਾ ਦੇ ਰੋਗੀਆਂ ਨੂੰ ਇਸ ਸਮੇਂ ਖ਼ਾਸ ਦੇਖਭਾਲ ਦੀ ਜ਼ਰੂਰਤ ਹੈ। ਅਸਥਮਾ ਦੀ ਪ੍ਰੇਸ਼ਾਨੀ ਹੈ ਤਾਂ ਤੁਸੀਂ ਭਾਫ਼ ਲਉ, ਇਸ ਨਾਲ ਸਾਹ ਫੁਲਣ ਤੋਂ ਰਾਹਤ ਮਿਲੇਗੀ। ਜੇਕਰ ਚਿਹਰੇ ’ਤੇ ਪਿੰਪਲਜ਼ ਹਨ ਤਾਂ ਬਿਨਾਂ ਦੇਰ ਕੀਤੇ ਚਿਹਰੇ ਨੂੰ ਭਾਫ਼ ਦਿਉ, ਇਸ ਨਾਲ ਰੋਮਾਂ ਵਿਚ ਜਮ੍ਹਾਂ ਗੰਦਗੀ ਆਸਾਨੀ ਨਾਲ ਨਿਕਲ ਜਾਵੇਗੀ ਅਤੇ ਤੁਹਾਡੀ ਚਮੜੀ ਸਾਫ਼ ਹੋ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement