ਖ਼ਬਰਾਂ |

ਤਾਜ਼ਾ |

ਲੋਕ ਭਲਾਈ ਲਈ ਕੈਂਸਰ ਦੇ ਮਰੀਜ਼ਾਂ ਤੱਕ ਪਹੁੰਚਾ ਦਿਓ ਇਹ ਖ਼ਬਰ
Published : Sep 15, 2017, 4:48 pm IST
Updated : Sep 15, 2017, 11:19 am IST
SHARE ARTICLE

ਪੰਜਾਬ ਨੂੰ ਕੈਂਸਰ ਮੁਕਤ ਕਰਵਾਉਣ ਨੂੰ ਲੈ ਕੇ ਪੰਜਾਬ ਸਰਕਾਰ ਦੀ ਪਹਿਲ 0 ਤੋਂ 19 ਸਾਲ ਦੇ ਬੱਚੇ ਨੂੰ ਹੋਣ ਵਾਲੇ ਕੈਂਸਰ ਨੂੰ ਲੈ ਕੇ ਪੰਜਾਬ ਸਰਕਾਰ ਨੇ ਕੈਨ ਕਿਡਸ ਨਾਮ ਦੀ ਸੰਸਥਾ ਦੇ ਨਾਲ ਐੱਮ. ਓ. ਯੂ. ਸਾਈਨ ਕੀਤਾ। ਇਹ ਪੰਜਾਬ 'ਚ ਜ਼ੀਰੋ ਤੋਂ 19 ਸਾਲ ਦੇ ਬੱਚਿਆਂ 'ਚ ਹੋਣ ਵਾਲੇ ਕੈਂਸਰ ਨੂੰ ਲੈ ਕੇ ਇਲਾਜ ਕਰਨਗੇ ਤੇ ਲੋਕਾਂ ਨੂੰ ਜਾਗਰੂਕ ਕਰਨਗੇ। ਉਥੇ ਹੀ ਬ੍ਰਹਿਮ ਮਹਿੰਦਰਾ ਸਿਹਤ ਮੰਤਰੀ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਵਲੋਂ ਇਕ ਪਹਿਲ ਹੈ ਤੇ ਆਉਣ ਵਾਲੇ ਸਮੇਂ 'ਚ ਪੰਜਾਬ ਸਰਕਾਰ ਕੈਂਸਰ ਦਾ ਇਲਾਜ ਮੁਫਤ 'ਚ ਕਰੇਗੀ। 

ਅਜੇ ਪੰਜਾਬ ਸਰਕਾਰ ਵਲੋਂ ਢੇਡ ਲੱਖ ਤਕ ਦੀ ਮਦਦ ਦਿੱਤੀ ਜਾਂਦੀ ਹੈ।ਪੰਜਾਬ ਦੇ ਹੈਲਥ ਵਿਭਾਗ ਦੇ ਪਟਿਆਲੇ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਇੱਕ ਐੱਮ. ਓ. ਯੂ. ਨੂੰ ਸਾਇਨ ਕੀਤਾ ਹੈ। ਜਿਸਦੇ ਤਹਿਤ ਪੰਜਾਬ ਵਿੱਚ ਪੰਜਾਬ ਸਰਕਾਰ ਉਹ ਕੈਨ ਕਿਡਸ ਨਾਮ ਦੀ ਸੰਸਥਾ ਬੱਚਿਆਂ ਵਿੱਚ ਫੈਲਣ ਵਾਲੇ ਕੈਂਸਰ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰੇਗੀ ਅਤੇ ਕਿਵੇਂ ਕੈਂਸਰ ਦਾ ਇਲਾਜ ਕੀਤਾ ਜਾਵੇਗਾ ਇਸ ਉੱਤੇ ਉਨ੍ਹਾਂ ਨੂੰ ਸਹੀ ਰਾਏ ਦਿੱਤੀ ਜਾਵੇਗੀ। 


 ਇਹ ਸੰਸਥਾ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਗੋ ਗੋਲਡ ਇੰਡੀਆ ਦੇ ਨਾਅਰੇ ਦੇ ਚਲਦੇ ਦੇਸ਼ ਭਰ ਵਿੱਚ ਬੱਚਿਆਂ ਨੂੰ ਕੈਂਸਰ ਤੋਂ ਬਚਾਉਣ ਲਈ ਉਪਾਅ ਕਰ ਰਹੀ ਹੈ ਪਰ ਹੁਣ ਇਹ ਸੰਸਥਾ ਪੰਜਾਬ ਵਿੱਚ ਵੀ ਕੰਮ ਕਰੇਗੀ ਅਤੇ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੋਵੇਗੀ ਕੀ ਪੰਜਾਬ ਦੇ ਬੱਚਿਆਂ ਨੂੰ ਇਸ ਰੋਗ ਤੋਂ ਬਚਾਇਆ ਜਾ ਸਕੇ।  ਇੱਕ ਅਨੁਮਾਨ ਦੇ ਅਨੁਸਾਰ ਭਾਰਤ ਵਿੱਚ ਹਰ ਸਾਲ 20 ਫ਼ੀਸਦੀ ਬੱਚੇ ਕੈਂਸਰ ਦੀ ਲਪੇਟ ਵਿੱਚ ਆਉਂਦੇ ਹੈ ਇਸ ਉੱਤੇ ਬੋਲਦੇ ਹੋਏ ਹੈਲਥ ਮਨਿਸਟਰ ਨੇ ਕਿਹਾ ਦੀ ਕੈਨ ਕਿਡਸ ਦੇ ਨਾਲ ਐੱਮ. ਓ. ਯੂ. ਸਾਇਨ ਕਰਨ ਦੇ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਇੱਕ ਹੋਰ ਕਦਮ ਹੈ। 

ਜਿਸ ਨਾਲ ਪੰਜਾਬ ਦੇ ਬੱਚਿਆਂ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਬਚਾਇਆ ਜਾ ਸਕੇ। ਇਸ ਦੇ ਨਾਲ ਬ੍ਰਹਿਮ ਮਹਿੰਦਰਾ ਨੇ ਕਿਹਾ ਕੀ ਸਰਕਾਰ ਪੰਜਾਬ ਭਰ ਵਿੱਚ ਕੈਂਸਰ ਪੀੜਤਾਂ ਨੂੰ ਇਲਾਜ ਮੁਫਤ ਕਰਵਾਉਣ ਲਈ ਆਪਣੇ ਵਲੋਂ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਛੇਤੀ ਹੀ ਪੰਜਾਬ ਵਿੱਚ ਇਨ੍ਹਾਂ ਦਾ ਇਲਾਜ ਮੁਫਤ ਕੀਤਾ ਜਾਵੇਗਾ। ਕੈਪਟਨ ਦਾ ਲੋਕਾਂ ਨੂੰ ਬਚਨ ਹੈ ਕੀ ਉਹ ਹੈਲਥ ਸਬੰਧੀ ਸਾਰਿਆਂ ਸੁਵਿਧਾਵਾਂ ਦੇਣਗੇ। ਉਹੀ ਸਵਾਇਨ ਫਲੂ ਫੈਲਣ ਨੂੰ ਲੈ ਕੇ ਵੀ ਸਰਕਾਰ ਪੂਰੀ ਕੋਸ਼ਿਸ਼ ਵੱਲੋਂ ਕੀਤੀ ਜਾ ਰਹੀ ਹੈ ਇਸ ਸਬੰਧੀ ਸਾਰਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

SHARE ARTICLE
Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement