ਖ਼ਬਰਾਂ |

ਤਾਜ਼ਾ |

ਖ਼ਤਰਨਾਕ ਹੈ ਪੇਸ਼ਾਬ ਰੋਕਣਾ
Published : Sep 12, 2017, 10:33 pm IST
Updated : Sep 12, 2017, 5:08 pm IST
SHARE ARTICLE


ਪੇਸ਼ਾਬ ਸ੍ਰੀਰ ਤੋਂ ਗੰਦੇ ਤਰਲ ਪਦਾਰਥਾਂ ਦੇ ਬਾਹਰ ਨਿਕਲਣ ਦੀ ਪ੍ਰਕ੍ਰਿਆ ਹੈ। ਦਰਅਸਲ ਅਸੀ ਜੋ ਕੁੱਝ ਵੀ ਖਾਂਦੇ ਪੀਂਦੇ ਹਾਂ ਸਾਡੇ ਸ੍ਰੀਰ ਦੀਆਂ ਗ੍ਰੰਥੀਆਂ ਇਸ ਖਾਣ ਵਿਚ ਪੋਸ਼ਕ ਤੱਤ ਤੇ ਜ਼ਰੂਰੀ ਚੀਜ਼ਾਂ ਨੂੰ ਸ੍ਰੀਰ ਵਿਚ ਹੀ ਰੱਖ ਲੈਂਦੀ ਹੈ, ਜਦੋਂ ਕਿ ਬੇਕਾਰ ਦੀਆਂ ਚੀਜ਼ਾਂ ਨੂੰ ਮਲ-ਮੂਤਰ ਰਾਹੀਂ ਬਾਹਰ ਕੱਢ ਦਿੰਦੀ ਹੈ। ਇਸ ਪੂਰੀ ਪ੍ਰਕ੍ਰਿਆ ਵਿਚ ਗੁਰਦੇ ਦਾ ਅਹਿਮ ਰੋਲ ਹੁੰਦਾ ਹੈ ਪਰ ਜੇਕਰ ਤੁਹਾਨੂੰ ਪੇਸ਼ਾਬ ਜਾਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਤੇ ਤੁਸੀ ਇਸ ਨੂੰ ਟਾਲ ਦਿੰਦੇ ਹੋ ਤਾਂ ਤੁਹਾਡੀ ਇਹ ਆਦਤ ਖ਼ਤਰਨਾਕ ਹੋ ਸਕਦੀ ਹੈ ਤੇ ਇਸ ਦਾ ਅਸਰ ਤੁਹਾਡੇ ਗੁਰਦਿਆਂ ਦੀ ਸਿਹਤ ਉੱਤੇ ਪੈ ਸਕਦਾ ਹੈ। ਕਿਡਨੀ ਦਾ ਕੰਮ ਪੇਸ਼ਾਬ ਰਾਹੀਂ ਸ੍ਰੀਰ ਵਿਚੋਂ ਯੂਰਿਕ ਐਸਿਡ ਵਰਗੇ ਤੱਤਾਂ ਨੂੰ ਬਾਹਰ ਕਢਣਾ ਹੈ।

ਜੇਕਰ ਤੁਸੀ ਪੇਸ਼ਾਬ ਨੂੰ ਸ੍ਰੀਰ ਤੋਂ ਬਾਹਰ ਨਹੀਂ ਕਢਦੇ ਤਾਂ ਗੁਰਦਿਆਂ ਉੱਤੇ ਦਬਾਅ ਵਧੇਗਾ ਤੇ ਨਾਲ ਹੀ ਕਿਡਨੀ ਵਿਚ ਫਿਲਟਰ ਦੀ ਪ੍ਰਕ੍ਰਿਆ ਵੀ ਹੌਲੀ ਹੋ ਜਾਵੇਗੀ। ਜੇਕਰ ਤੁਹਾਡਾ ਯੂਰਿਨ ਸਿਸਟਮ ਯਾਨੀਕਿ ਪੇਸ਼ਾਬ ਤੰਤਰ ਤੰਦਰੁਸਤ ਹੈ ਤਾਂ ਇਕੋ ਜਿਹੇ ਰੂਪ ਵਿਚ 2 ਤੋਂ 4 ਘੰਟੇ ਤਕ ਪੇਸ਼ਾਬ ਰੋਕਣਾ ਖ਼ਤਰਨਾਕ ਨਹੀਂ ਹੁੰਦਾ।

ਇਸ ਸਬੰਧ ਵਿਚ ਗਰਭਵਤੀ ਔਰਤਾਂ ਲਈ ਖ਼ਾਸ ਹਦਾਇਤ ਹੈ ਕਿ ਗਰਭਵਤੀ ਔਰਤਾਂ ਵਿਚ ਪਹਿਲਾਂ ਤੋਂ ਹੀ ਯੂਰਿਨ ਟ੍ਰੈਕਟ ਇਨਫ਼ੈਕਸ਼ਨ ਹੋਣ ਦਾ ਖ਼ਤਰਾ ਰਹਿੰਦਾ ਹੈ, ਪਰ ਜੇਕਰ ਗਰਭਵਤੀ ਔਰਤ ਪੇਸ਼ਾਬ ਰੋਕਦੀ ਹੈ ਤਾਂ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ। ਖੋਜ ਕਹਿੰਦੀ ਹੈ ਕਿ ਯੂਰੋਪ ਵਿਚ ਔਰਤਾਂ ਇਕੋ ਜਿਹੇ ਰੂਪ ਵਿਚ 3 ਘੰਟੇ ਤੋਂ ਲੈ ਕੇ 6 ਘੰਟੇ ਤਕ ਪੇਸ਼ਾਬ ਰੋਕ ਕੇ ਰੱਖ ਸਕਦੀਆਂ ਹਨ, ਪਰ ਭਾਰਤ ਵਿਚ ਹਾਲਾਤ ਵਖਰੇ ਹਨ। ਡਾਕਟਰਾਂ ਮੁਤਾਬਕ ਇਥੇ ਔਰਤਾਂ 2 ਤੋਂ 5 ਘੰਟੇ ਤਕ ਪੇਸ਼ਾਬ ਰੋਕ ਕੇ ਰੱਖ ਸਕਦੀਆਂ ਹਨ।

SHARE ARTICLE
Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement