ਖ਼ਬਰਾਂ |

ਤਾਜ਼ਾ |

ਕੈਂਸਰ ਪਿਛਲੇ ਜਨਮ ਦੇ ਕਰਮਾਂ ਦਾ ਫੱਲ : ਸਿਹਤ ਮੰਤਰੀ
Published : Nov 24, 2017, 12:09 am IST
Updated : Nov 23, 2017, 6:39 pm IST
SHARE ARTICLE

ਗੁਹਾਟੀ, 23 ਨਵੰਬਰ : ਆਸਾਮ ਦੇ ਸਿਹਤ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਕਿਹਾ ਹੈ ਕਿ ਕੈਂਸਰ ਜਿਹੀ ਮਾਰੂ ਬੀਮਾਰੀ ਪਿਛਲੇ ਜਨਮ ਦੇ ਕਰਮਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ, 'ਇਹ ਰੱਬੀ ਨਿਆਂ ਹੈ। ਰੱਬੀ ਨਿਆਂ ਹੋ ਕੇ ਰਹਿੰਦਾ ਹੈ। ਕੋਈ ਇਸ ਤੋਂ ਬਚ ਨਹੀਂ ਸਕਦਾ।'ਹੇਮੰਤ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਗ਼ਲਤੀ ਅਸੀਂ ਹੀ ਕਰੀਏ, ਕਈ ਵਾਰ ਮਾਤਾ ਪਿਤਾ ਵੀ ਗ਼ਲਤੀ ਕਰ ਜਾਂਦੇ ਹਨ ਜਿਸ ਦੀ ਸਜ਼ਾ ਬੱਚਿਆਂ ਨੂੰ ਭੁਗਤਣੀ ਪੈਂਦੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਕੈਂਸਰ ਹੋਣਾ ਅਤੇ ਐਕਸੀਡੈਂਟ ਹੋਣਾ ਪਿਛਲੇ ਜਨਮ ਦੇ ਕਰਮਾਂ ਦਾ ਨਤੀਜਾ ਹੈ। 


ਹੇਮੰਤ ਦੇ ਬਿਆਨ ਦੀ ਤਿੱਖੀ ਨਿਖੇਧੀ ਹੋ ਰਹੀ ਹੈ। ਕਾਂਗਰਸ ਆਗੂ ਪੀ ਚਿਦੰਬਰਮ ਨੇ ਕਿਹਾ, 'ਹੇਮੰਤ ਨੇ ਕਿਹਾ ਹੈ ਕਿ ਕੈਂਸਰ ਪਿਛਲੇ ਜਨਮ ਦੇ ਕਰਮਾਂ ਦਾ ਨਤੀਜਾ ਹੈ। ਇਕ ਬੰਦੇ 'ਤੇ ਪਾਰਟੀ ਬਦਲਣ ਦਾ ਕੀ ਇਹ ਅਸਰ ਹੁੰਦਾ ਹੈ? ਹੇਮੰਤ ਪਹਿਲਾਂ ਕਾਂਗਰਸ ਵਿਚ ਸੀ ਅਤੇ ਫਿਰ ਭਾਜਪਾ ਵਿਚ ਸ਼ਾਮਲ ਹੋ ਗਿਆ। ਚਿਦੰਬਰਮ ਦੀ ਗੱਲ ਦਾ ਜਵਾਬ ਦਿੰਦਿਆਂ ਹੇਮੰਤ ਨੇ ਕਿਹਾ, 'ਸਰ ਪਲੀਜ਼, ਬਿਆਨ ਨੂੰ ਤੋੜੋ-ਮਰੋੜੋ ਨਾ। ਹਿੰਦੂ ਧਰਮ ਕਰਮ ਦੇ ਆਧਾਰ 'ਤੇ ਫੱਲ 'ਤੇ ਯਕੀਨ ਕਰਦਾ ਹੈ ਅਤੇ ਮਨੁੱਖ ਨੂੰ ਦੁੱਖ ਬੁਰੇ ਕਰਮਾਂ ਕਰ ਕੇ ਮਿਲਦਾ ਹੈ। ਕੀ ਤੁਸੀਂ ਇਸ 'ਤੇ ਯਕੀਨ ਨਹੀਂ ਕਰਦੇ? ਮੈਨੂੰ ਨਹੀਂ ਪਤਾ ਕਿ ਤੁਹਾਡੀ ਪਾਰਟੀ ਵਿਚ ਹਿੰਦੂ ਦਰਸ਼ਨ ਬਾਰੇ ਚਰਚਾ ਹੁੰਦੀ ਵੀ ਹੈ ਜਾਂ ਨਹੀਂ।'  (ਏਜੰਸੀ)

SHARE ARTICLE
Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement