ਖ਼ਬਰਾਂ |

ਤਾਜ਼ਾ |

ਕੈਂਸਰ ਦੀ ਸ਼ਿਕਾਰ ਪੰਜਾਬ ਦੀ ਮਾਲਵਾ ਬੈਲਟ ਵਿੱਚ ਨਕਲੀ ਘਿਉ ਵੀ ਕੈਂਸਰ ਦਾ ਵੱਡਾ ਕਾਰਨ
Published : Dec 4, 2017, 11:36 am IST
Updated : Dec 4, 2017, 6:06 am IST
SHARE ARTICLE

ਬਠਿੰਡਾ ਜ਼ਿਲ੍ਹੇ ਅੰਦਰ ਨਕਲੀ ਅਤੇ ਮਿਲਾਵਟੀ ਦੁਧ ਅਤੇ ਘਿਉ ਦੇ ਜ਼ੋਰਾਂ 'ਤੇ ਚੱਲ ਰਹੇ ਵਪਾਰ ਕਾਰਨ ਕੈਂਸਰ ਦੇ ਮਰੀਜ਼ਾਂ ਦੀ ਵਧੀ ਗਿਣਤੀ ਤੋਂ ਬਾਅਦ ਔਰਤਾਂ ਦੀਆਂ ਬੱਚੇਦਾਨੀਆਂ ਵਿਚਲੀਆਂ ਰਸੋਲੀਆਂ ਵਿਚਲੇ ਮਾਮਲਿਆਂ ਵਿਚ ਵੀ ਅਥਾਹ ਵਾਧਾ ਹੋਇਆ ਹੈ।  

ਨਕਲੀ ਅਤੇ ਮਿਲਾਵਟੀ ਘਿਉ ਦੇ ਵਪਾਰ ਵਿੱਚ ਬਠਿੰਡਾ, ਰਾਮਪੁਰਾ ਅਤੇ ਗੋਨਿਆਣਾ ਮੰਡੀ ਅੰਦਰਲੇ ਦੋ ਨੰਬਰੀ ਧੰਦੇ ਨੇ ਪੂਰੇ ਪੰਜਾਬ ਨੂੰ ਪਛਾੜ ਕੇ ਪਹਿਲਾ ਨੰਬਰ ਹਾਸਲ ਕਰ ਲਿਆ ਹੈ, ਕਿਉਂਕਿ ਇਨ੍ਹਾਂ ਥਾਵਾਂ ਤੋਂ ਅੱਧੇ ਪੰਜਾਬ ਸਪਲਾਈ ਹੋ ਰਹੀ ਹੈ।
ਮਾਹਿਰਾਂ ਅਨੁਸਾਰ ਜਿਥੇ ਦੁੱਧ ਦਾ ਰੇਟ 50 ਰੁਪਏ ਪ੍ਰਤੀ ਲੀਟਰ ਹੋਇਆ ਪਿਆ ਹੈ, ਉਥੇ ਬਾਜ਼ਾਰ ਅੰਦਰ ਘਿਓ 250 ਪ੍ਰਤੀ ਲੀਟਰ ਵਿਕ ਰਿਹਾ ਹੈ ਅਤੇ ਸਾਫ ਤੌਰ 'ਤੇ ਨਕਲੀ ਹੈ। ਅਸਲ ਦੇਸੀ ਘਿਉ ਦਾ ਭਾਅ 450 ਪ੍ਰਤੀ ਕਿਲੋ ਤੋਂ ਉਪਰ ਹੈ ਪਰ ਬਠਿੰਡਾ ਜ਼ਿਲ੍ਹੇ ਦੀਆਂ ਇਨ੍ਹਾਂ ਮੰਡੀਆਂ ਅੰਦਰ 20 ਤੋਂ ਜ਼ਿਆਦਾ ਵੱਖੋ ਵਖਰੇ ਮਾਰਕਿਆਂ ਹੇਠ ਕੰਮ ਕਰਨ ਵਾਲੇ ਵਪਾਰੀ 250 ਰੁ. ਕਿੱਲੋ ਤੱਕ ਘਿਉ ਵੇਚ ਰਹੇ ਹਨ।


ਸਿਹਤ ਵਿਭਾਗ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿਛਲੇ ਵਰ੍ਹੇ ਨਾਲੋ ਇਸ ਵਰ੍ਹੇ ਜ਼ਿਲ੍ਹਾ ਬਠਿੰਡਾ ਵਿੱਚ ਬੱਚੇਦਾਨੀ ਵਾਲੀ ਰਸੋਲੀਆਂ ਦੀਆਂ ਮਰੀਜ਼ ਔਰਤਾਂ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ। ਸਿਹਤ ਵਿਭਾਗ ਨੇ ਇਸ ਨੂੰ ਮੁੱਖ ਕਾਰਨ ਤਾਂ ਨਹੀਂ ਮੰਨਿਆ ਪਰ ਐਨਾ ਜ਼ਰੂਰ ਕਿਹਾ ਕਿ ਅਜਿਹਾ ਘਿਉ ਵਾਕਿਆ ਹੀ ਸਿਹਤ ਲਈ ਨੁਕਸਾਨਦੇਹ ਜ਼ਰੂਰ ਹੈ।  


ਦਸੰਬਰ ਦੇ ਮਹੀਨੇ ਸ਼ਹੀਦੀ ਜੋੜ ਮੇਲ ਲਈ ਪੰਜਾਬ ਅਤੇ ਨੇੜਲੇ ਸੂਬਿਆਂ ਵਿੱਚ ਲੱਗਣ ਵਾਲੇ ਲੰਗਰਾਂ ਲਈ ਅਜਿਹੇ ਘਿਓ ਦੀ ਵਿਕਰੀ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਜ਼ਾਹਿਰ ਹੈ ਕਿ ਜਦੋਂ ਲਾਗਤ ਐਨੀ ਜ਼ਿਆਦਾ ਹੋਵੇ ਤਾਂ ਰੇਟ ਵੱਲ੍ਹ ਖੁਦ ਬ ਖੁਦ ਧਿਆਨ ਜਾਂਦਾ ਹੈ ਅਤੇ ਦੁਕਾਨਦਾਰਾਂ ਦੁਆਰਾ ਇਹ ਘਿਉ ਵੱਡੀ ਮਾਤਰਾ ਵਿੱਚ ਲੋਕਾਂ ਦੀ ਜਾਨ ਦਾ ਜ਼ੋਖਮ ਬਣਾ ਕੇ ਮਾਰਕੀਟ ਵਿੱਚ ਪਹੁੰਚਾਇਆ ਜਾਵੇਗਾ।

ਮਾਲਵਾ ਬੈਲਟ ਪੰਜਾਬ ਦੀ ਕੈਂਸਰ ਬੈਲਟ ਅਖਵਾਉਂਦੀ ਹੈ। ਪੰਜਾਬ ਦੇ ਸਭ ਤੋਂ ਵੱਧ ਕੈਂਸਰ ਦੇ ਕੇਸ ਇਸ ਇਲਾਕੇ ਵਿਚ ਹੁੰਦੇ ਹਨ। ਜਿੱਥੇ ਇੱਕ ਰੇਲਗੱਡੀ ਸਿਰਫ ਕੈਂਸਰ ਦੇ ਮਰੀਜ਼ਾਂ ਲਈ ਚੱਲਦੀ ਹੋਵੇ ਉਸ ਥਾਂ ਵਿੱਚ ਇਸਦੀ ਗਿਣਤੀ ਦਾ ਅੰਦਾਜ਼ਾ ਲਗਾਉਣਾ ਕੋਈ ਬਹੁਤ ਮੁਸ਼ਕਿਲ ਨਹੀਂ।


ਸਿਹਤ ਵਿਭਾਗ ਲਈ ਚੁਣੌਤੀ ਦਾ ਸਮਾਂ ਹੈ। ਹਰ ਉਮਰ ਦੇ ਲੋਕੀ ਕੈਂਸਰ ਦੀ ਚਪੇਟ ਵਿੱਚ ਆ ਰਹੇ ਹਨ। ਲੋੜ ਹੈ ਕਿ ਮਿਲਾਵਟੀ ਖਾਦ ਪਦਾਰਥਾਂ ਦੇ ਸ਼ਿਕੰਜੇ ਵਿੱਚ ਫਸ ਰਹੀ ਪੰਜਾਬੀਆਂ ਦੀ ਸਿਹਤ ਨੂੰ ਅਜਿਹੀਆਂ ਜ਼ਹਿਰੀਲੀਆਂ ਵਸਤੂਆਂ ਤੋਂ ਬਚਾਉਣ ਲਈ ਸਿਹਤ ਵਿਭਾਗ ਠੋਸ ਕਦਮ ਚੁੱਕੇ।

SHARE ARTICLE
Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement