ਖ਼ਬਰਾਂ |

ਤਾਜ਼ਾ |

ਜੇ ਤੁਸੀਂ ਵੀ ਹੋ ਪਿਆਜ਼ ਖਾਣ ਦੇ ਸ਼ੌਕੀਨ, ਤਾਂ ਇਹ ਖ਼ਬਰ ਹੈ ਤੁਹਾਡੇ ਲਈ
Published : Sep 30, 2017, 4:38 pm IST
Updated : Sep 30, 2017, 11:08 am IST
SHARE ARTICLE

ਪਿਆਜ਼ ਬਾਰੇ ਤਾਂ ਹਰ ਕਿਸੇ ਨੇ ਸੁਣਿਆ ਹੀ ਹੈ। ਇਹ ਤਾਂ ਹਰ ਘਰ ਵਿੱਚ ਵਰਤਿਆ ਜਾਂਦਾ ਹੈ। ਪਿਆਜ਼ ਆਪਣੇ ਅੰਦਰ ਅਨੇਕਾਂ ਗੁਣ ਸਮੋਈ ਬੈਠਾ ਹੈ। ਵਿਟਾਮਿਨ- ਸੀ, ਵਿਟਾਮਿਨ- ਬੀ 6, ਫਾਈਬਰ, ਮੌਲੀਬਿਡਨਮ, ਮੈਂਗਨੀਜ਼, ਫੋਲੇਟ, ਪੋਟਾਸ਼ੀਅਮ ਅਤੇ ਟਰਿਪਟੋਫੈਨ ਨਾਲ ਭਰਪੂਰ ਪਿਆਜ਼ 5000 ਸਾਲ ਪਹਿਲਾਂ ਤੋਂ ਉਗਾਇਆ ਜਾ ਰਿਹਾ ਹੈ। 

ਪਿਆਜ਼ ਵਿਚਲੇ ਫ਼ਾਇਦੇਮੰਦ ਫਲੇਵੋਨਾਇਡ ਇਸਦੀਆਂ ਬਾਹਰਲੀਆਂ ਪਰਤਾਂ ਵਿੱਚ ਹੁੰਦੇ ਹਨ। ਇਸੇ ਲਈ ਪਿਆਜ਼ ਨੂੰ ਛਿੱਲਣ ਲੱਗਿਆਂ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਪਿਆਜ਼ ਦਾ ਬਾਹਰਲਾ ਪਤਲਾ ਛਿੱਲੜ ਹੀ ਲਾਹਿਆ ਜਾਵੇ ਨਾ ਕਿ ਬਾਹਰਲੀ ਪਰਤ ਵੀ ਨਾਲ ਹੀ ਸੁੱਟ ਦਿੱਤੀ ਜਾਵੇ।



ਪਿਆਜ ਦੀ ਵਰਤੋਂ ਹਰ ਘਰ ਵਿੱਚ ਕੀਤੀ ਜਾਂਦੀ ਹੈ। ਇਸ ਨਾਲ ਖਾਣੇ ਦਾ ਸੁਆਦ ਦੌਗੁਣਾ ਹੋ ਜਾਂਦਾ ਹੈ। ਕੁੱਝ ਲੋਕ ਤਾਂ ਇਸ ਨੂੰ ਸਲਾਦ ਦੇ ਤੌਰ ‘ਤੇ ਕੱਚਾ ਖਾਣਾ ਪਸੰਦ ਕਰਦੇ ਹਨ। ਪਿਆਜ ਕਾਫੀ ਮਾਤਰਾ ਵਿਚ ਵਿਟਾਮਿਨਸ, ਮਿਨਰਲਸ ਅਤੇ ਐਂਟੀ ਆਕਸੀਡੈਂਟ ਹੁੰਦੇ ਹਨ, ਜੋ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਪਰ ਪਿਆਜ ਦੀ ਜ਼ਿਆਦਾ ਵਰਤੋਂ ਨਾਲ ਸਰੀਰ ਨੂੰ ਕਈ ਨੁਕਸਾਨ ਪਹੁੰਚਦੇ ਹਨ, ਜਿਸ ਬਾਰੇ ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ।

ਆਓ ਜਾਣਦੇ ਹਾਂ ਪਿਆਜ ਦੀ ਵਰਤੋਂ ਨਾਲ ਸਰੀਰ ਨੂੰ ਹੋਣ ਵਾਲੇ ਨੁਕਸਾਨਾਂ ਬਾਰੇ…



ਐਸੀਡਿਟੀ: ਪਿਆਜ ਵਿੱਚ ਕਾਫੀ ਜ਼ਿਆਦਾ ਮਾਤਰਾ ਵਿੱਚ ਗਲੂਕੋਸ ਅਤੇ ਫ੍ਰਕਟੋਜ ਹੁੰਦੇ ਹਨ, ਜਿਸ ਨਾਲ ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਵੱਧ ਜਾਂਦੀ ਹੈ ਅਜਿਹੇ ਵਿੱਚ ਜਦੋਂ ਭੋਜਨ ਦੇ ਨਾਲ ਜ਼ਿਆਦਾ ਮਾਤਰਾ ਵਿੱਚ ਕੱਚਾ ਪਿਆਜ ਖਾਦਾ ਜਾਂਦਾ ਹੈ ਤਾਂ ਖਾਣਾ ਪਚਾਉਣ ਵਿੱਚ ਕਾਫੀ ਮੁਸ਼ਕਿਲ ਹੁੰਦੀ ਹੈ ਅਤੇ ਪੇਟ ਵਿੱਚ ਅਫਾਰਾ ਬਣ ਜਾਂਦਾ ਹੈ।



ਛਾਤੀ ਵਿਚ ਜਲਣ: ਪਿਆਜ ਦੀ ਜ਼ਿਆਦਾ ਵਰਤੋਂ ਨਾਲ ਛਾਤੀ ਵਿੱਚ ਜਲਣ ਹੋਣ ਦੀ ਸਮੱਸਿਆ ਹੋ ਜਾਂਦੀ ਹੈ। ਇਸ ਵਿੱਚ ਮੌਜੂਦ ਪੋਟਾਸ਼ੀਅਮ ਸਰੀਰ ਵਿੱਚ ਜਾ ਕੇ ਕਾਡਿਓਲੀਵਰ ਸਿਸਟਮ ਨੂੰ ਨੁਕਸਾਨ ਪਹੁੰਚਦਾ ਹੈ, ਜਿਸ ਨਾਲ ਛਾਤੀ ਵਿਚ ਜਲਣ ਹੋਣ ਲੱਗਦੀ ਹੈ।



ਸਾਹ ਦੀ ਬਦਬੂ: ਜੋ ਲੋਕ ਕੱਚੇ ਪਿਆਜ ਦੀ ਜ਼ਿਆਦਾ ਵਰਤੋਂ ਕਰਦੇ ਹਨ ਉਨ੍ਹਾਂ ਦੇ ਮੂੰਹ ਵਿਚੋਂ ਬਦਬੂ ਆਉਣ ਲੱਗਦੀ ਹੈ। ਇਸ ਨਾਲ ਗੱਲ ਕਰਨ ਨਾਲ ਸਾਹਮਣੇ ਵਾਲੇ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ ਅਤੇ ਮੂੰਹ ਵਿਚੋਂ ਬਦਬੂ ਦੀ ਵਜ੍ਹਾ ਨਾਲ ਵਿਅਕਤੀ ਨੂੰ ਸ਼ਰਮਿੰੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ।



ਕਬਜ਼ ਅਤੇ ਪੇਟ ਦਰਦ: ਪਿਆਜ ਵਿੱਚ ਮੌਜੂਦ ਫਾਈਬਰ ਸਰੀਰ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਪਰ ਇਸ ਦੀ ਜ਼ਿਆਦਾ ਮਾਤਰਾ ਵਿੱਚ ਵਰਤੋਂ ਨਾਲ ਸਰੀਰ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ।

SHARE ARTICLE
Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement