ਖ਼ਬਰਾਂ |

ਤਾਜ਼ਾ |

ਭਿਓਂਏ ਹੋਏ ਕਾਲੇ ਛੋਲੇ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
Published : Nov 28, 2017, 10:04 pm IST
Updated : Nov 28, 2017, 4:34 pm IST
SHARE ARTICLE

ਨਵੀਂ ਦਿੱਲੀ— ਭਿਓਂਏ ਹੋਏ ਛੋਲਿਆਂ 'ਚ ਪ੍ਰੋਟੀਨ ਭਰਪੂਰ ਮਾਤਰਾ 'ਚ ਹੁੰਦੇ ਹਨ। ਜੋ ਸਾਨੂੰ ਸਿਹਤਮੰਦ ਰੱਖਦੇ ਹਨ। ਕਾਲੇ ਛੋਲੇ ਖਾਣ ਨਾਲ ਸਰੀਰ 'ਚ ਤਾਕਤ ਵਧਦੀ ਹੈ। ਇਸ ਨਾਲ ਕਾਫੀ ਲਾਭ ਹੁੰਦਾ ਹੈ ਅੱਜ ਅਸੀਂ ਤੁਹਾਨੂੰ ਕਾਲੇ ਛੋਲੇ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸਦੇ ਫਾਇਦਿਆਂ ਬਾਰੇ...


1. ਤਾਕਤ ਅਤੇ ਉੂਰਜਾ
ਭਿਓਂ ਕੇ ਛੋਲੇ ਖਾਣ ਨਾਲ ਤਾਕਤ ਅਤੇ ਊਰਜਾ ਮਿਲਦੀ ਹੈ। ਇਸ ਨੂੰ ਰੇਗੂਲਰ ਖਾਣ ਨਾਲ ਕਮਜ਼ੋਰੀ ਦੂਰ ਹੋ ਜਾਂਦੀ ਹੈ।
2. ਫਰਟਿਲਟੀ ਵਧਦੀ ਹੈ
ਰੋਜ਼ ਸਵੇਰੇ ਮੁੱਠੀ ਭਰ ਛੋਲੇ ਸ਼ਹਿਦ ਦੇ ਨਾਲ ਖਾਣ ਨਾਲ ਫਰਟਿਲਟੀ ਵਧਦੀ ਹੈ।
3. ਸਿਹਤਮੰਦ ਦਿਲ
ਛੋਲੇ ਕੋਲੈਸਟਰੌਲ ਨੂੰ ਕੰਟਰੋਲ ਕਰਦੇ ਹਨ।ਇਸ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਅਤੇ ਦਿਲ ਦੇ ਨਾਲ ਜੁੜੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ।
4. ਕਬਜ਼ ਤੋਂ ਰਾਹਤ
ਭਿਓਂਕੇ ਕਾਲੇ ਛੋਲੇ ਖਾਣ ਨਾਲ ਪੇਟ ਸਾਫ ਰਹਿੰਦਾ ਹੈ ਅਤੇ ਇਹ ਪਾਚਨ ਕ੍ਰਿਰਿਆ ਨੂੰ ਵੀ ਸਹੀ ਕਰਦੇ ਹਨ।
5. ਯੂਰਿਨ ਦੀ ਸਮੱਸਿਆ
ਭਿਓਂ ਕੇ ਛੋਲਿਆਂ ਦੇ ਨਾਲ ਗੁੜ ਖਾਣ ਨਾਲ ਵਾਰ-ਵਾਰ ਯੂਰਿਨ ਆਉਣ ਦੀ ਸਮੱਸਿਆ ਦੂਰ ਰਹਿੰਦੀ ਹੈ। ਇਸ ਨਾਲ ਬਵਾਸੀਰ ਤੋਂ ਵੀ ਰਾਹਤ ਮਿਲਦੀ ਹੈ।
6. ਸਿਹਤਮੰਦ ਚਮੜੀ
ਬਿਨਾਂ ਨਮਕ ਪਾਏ ਚਬਾ ਕੇ ਕਾਲੇ ਛੋਲੇ ਖਾਣ ਨਾਲ ਚਮੜੀ ਸਿਹਤਮੰਦ ਹੁੰਦੀ ਹੈ ਅਤੇ ਖਾਰਸ਼ ਅਤੇ ਰੈਸ਼ਸ ਵਰਗੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ।
7. ਭਾਰ ਵਧਾਉਂਦਾ ਹੈ
ਛੋਲੇ ਭਾਰ ਵਧਾਉਣ 'ਚ ਮਦਦ ਕਰਦੇ ਹਨ। ਇਸ ਨੂੰ ਰੋਜ਼ਾਨਾ ਖਾਣ ਨਾਲ ਭਾਰ ਵਧਦਾ ਹੈ। ਸਰੀਰ ਤਾਕਤਵਰ ਬਣਦਾ ਹੈ।
8. ਸਰਦੀ ਜੁਕਾਮ ਤੋਂ ਰਾਹਤ
ਛੋਲੇ ਸਰਦੀ 'ਚ ਰੋਗਾਂ ਨਾਲ ਲੜਣ ਦੀ ਤਾਕਤ ਨੂੰ ਵਧਾਉਂਦੇ ਹਨ। ਇਨ੍ਹਾਂ ਦੀ ਵਰਤੋਂ ਨਾਲ ਸਰਦੀ ਜੁਕਾਮ ਵਰਗੀਆਂ ਸਮੱਸਿਆਵਾਂ ਤੋਂ ਬਚਾਅ ਰਹਿੰਦਾ ਹੈ।
9. ਸ਼ੂਗਰ ਕੰਟਰੋਲ ਹੋਣਾ
ਭਿਓਂ ਕੇ ਛੋਲੇ ਖਾਣ ਨਾਲ ਮੇਟਾਬੋਲੀਜ਼ਮ ਤੇਜ਼ ਹੁੰਦਾ ਹੈ। ਸ਼ੂਗਰ ਕੰਟਰੋਲ ਹੁੰਦੀ ਹੈ ਅਤੇ ਇਸ ਦੇ ਹੋਣ ਦਾ ਖਤਰਾ ਵੀ ਘੱਟ ਜਾਂਦਾ ਹੈ।
10. ਖੂਨ ਦੀ ਕਮੀ
ਛੋਲੇ ਆਇਰਨ ਦਾ ਬਹੁਤ ਵੱਡਾ ਉਪਾਅ ਹਨ। ਇਹ ਖੂਨ ਦੀ ਕਮੀ ਤਾਂ ਦੂਰ ਕਰਦੇ ਹੀ ਹਨ ਖੂਨ ਨੂੰ ਸਾਫ ਵੀ ਕਰਦੇ ਹਨ।

SHARE ARTICLE
Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement