ਖ਼ਬਰਾਂ |

ਤਾਜ਼ਾ |

ਆਯੂਰਵੈਦ 'ਚ ਹਰ ਬਿਮਾਰੀ ਨੂੰ ਜੜੋਂ ਠੀਕ ਕਰਨ ਦੀ ਸ਼ਕਤੀ : ਡਾ. ਸ਼ਾਰਦਾ
Published : Nov 23, 2017, 12:04 am IST
Updated : Nov 22, 2017, 6:34 pm IST
SHARE ARTICLE

ਚੰਡੀਗੜ੍ਹ, 22 ਨਵੰਬਰ (ਸ.ਸ.ਸ.) : ਹੁਣ ਮਰੀਜ਼ ਕਿਸੇ ਵੀ ਉਮਰ 'ਚ ਗੋਡਿਆਂ ਦੇ ਦਰਦ, ਸਰਵਾਈਕਲ, ਗੋਡਿਆਂ ਵਿਚ ਗਰੀਸ ਘੱਟ ਹੋਣਾ, ਰੀੜ੍ਹ ਦੀ ਹੱਡੀ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹਨ। ਇਨ੍ਹਾਂ ਗੱਲਾਂ ਦਾ ਖੁਲਾਸਾ ਮੈਡੀਲਾਈਫ ਆਯੂਰਵੈਦ ਹਸਪਤਾਲ ਨੇੜੇ ਤਿੰਨ ਕੋਣੀ ਸਾਹਮਣੇ ਹੋਟਲ ਸਿੱਪਲ ਗੇਟ ਨੰਬਰ-1 ਅਤੇ ਨਜ਼ਦੀਕ ਬਸੰਤ ਆਰਟ ਮਾਡਲ ਟਾਊਨ ਲੁਧਿਆਣਾ ਦੇ ਡਾ. ਅਰਜੁਨ ਸ਼ਾਰਦਾ ਅਤੇ ਮੁਕੇਸ਼ ਸ਼ਾਰਦਾ ਨੇ ਕੀਤਾ।ਡਾ. ਸ਼ਾਰਦਾ ਨੇ ਕਿਹਾ ਕਿ ਗੋਡਿਆਂ ਦੀ ਬਿਮਾਰੀ ਸਭ ਤੋਂ ਵੱਡੀ ਬਿਮਾਰੀ ਮੰਨੀ ਜਾਂਦੀ ਹੈ, ਕਿਉਂਕਿ ਇਸ ਬਿਮਾਰੀ 'ਚ ਮਰੀਜ਼ ਤੁਰਨ ਫਿਰਨ ਤੋਂ ਵੀ ਰਹਿ ਜਾਂਦੇ ਹਨ ਅਤੇ ਕਿਸੇ ਹੋਰ ਇਨਸਾਨ 'ਤੇ ਨਿਰਭਰ ਹੋ ਜਾਂਦੇ ਹਨ। ਗੋਡਿਆਂ ਦੇ ਦਰਦ ਦੀ ਮੁੱਖ ਜੜ੍ਹ ਗੋਡਿਆਂ ਦਾ ਗਰੀਸ ਖ਼ਤਮ ਹੋਣਾ ਹੈ। ਡਾ. ਸ਼ਾਰਦਾ ਨੇ ਦਸਿਆ ਕਿ ਗੋਡੇ ਬਦਲਾਉਣ ਤੋਂ ਬਾਅਦ ਤੁਸੀਂ ਠੀਕ ਹੋਵੋਗੇ ਜਾਂ ਨਹੀਂ ਇਸ ਦੀ ਕੋਈ ਗਰੰਟੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਦਾ ਇਲਾਜ ਆਯੂਰਵੈਦ ਵਿਚ ਹੈ, ਜੋ ਤੁਹਾਨੂੰ ਦਰਦ ਮੁਕਤ ਜੀਵਨ ਦੇ ਸਕਦਾ ਹੈ ਜੋ ਕਿ ਆਯੂਰਵੈਦ 'ਚ ਕਈ ਸਾਲਾਂ ਤੋਂ ਚਲਿਆ ਆ ਰਿਹਾ ਹੈ। ਇਸ ਵਿਚ ਹਰ ਬਿਮਾਰੀ ਨੂੰ ਜੜ੍ਹੋਂ ਠੀਕ ਕਰਨ ਦੀ ਸ਼ਕਤੀ ਹੈ।


ਡਾ. ਸ਼ਾਰਦਾ ਨੇ ਦਸਿਆ ਕਿ ਮੈਡੀਲਾਈਫ਼ ਹਸਪਤਾਲ ਵਿਚ ਗੋਡਿਆਂ ਦਾ ਬਹੁਤ ਹੀ ਤਸੱਲੀ ਬਖ਼ਸ ਇਲਾਜ ਕੀਤਾ ਜਾਂਦਾ ਹੈ ਅਤੇ ਇਸ ਦੇ ਸਿੱਟੇ ਵੀ ਬਹੁਤ ਚੰਗੇ ਆ ਰਹੇ ਹਨ। ਹਸਪਤਾਲ ਵਿਚ ਬੈਠੇ ਮਰੀਜ਼ ਬਸੰਤ ਸਿੰਘ ਨੇ ਦਸਿਆ ਕਿ ਉਹ ਗੋਡਿਆਂ ਦੇ ਦਰਦ ਤੋਂ ਬਹੁਤ ਹੀ ਪ੍ਰੇਸ਼ਾਨ ਸੀ। ਗੋਡਿਆਂ ਦੇ ਦਰਦ ਤੋਂ ਪ੍ਰੇਸ਼ਾਨ ਹੋ ਕੇ ਅੰਗਰੇਜ਼ੀ ਦਵਾਈਆਂ ਖਾਣੀਆਂ ਸ਼ੁਰੂ ਕਰ ਦਿਤੀਆਂ। ਉਸ ਨਾਲ ਦਰਦ ਤਾਂ ਉਸ ਸਮੇਂ ਇਕ ਦੋ ਘੰਟਿਆਂ ਲਈ ਰੁਕ ਜਾਂਦਾ ਸੀ, ਪਰ ਉਸ ਦਵਾਈ ਨਾਲ ਸਾਹ ਦੀ ਬਿਮਾਰੀ ਅਤੇ ਲੀਵਰ ਦੀ ਬਿਮਾਰੀ ਸ਼ੁਰੂ ਹੋ ਗਈ। ਪਰ ਹੁਣ ਮੈਡੀਲਾਈਫ ਨੇ ਹੀ ਮੈਨੂੰ ਜ਼ਿੰਦਗੀ ਦਿਤੀ ਹੈ, ਕਿਉਂਕਿ ਡਾ. ਸ਼ਾਰਦਾ ਨੇ ਮੈਨੂੰ ਚਾਰ ਮਹੀਨਿਆਂ ਦੀ ਦਵਾਈ ਖਾਣ ਨੂੰ ਕਿਹਾ ਅਤੇ ਹੁਣ ਬਿਲਕੁਲ ਠੀਕ ਹਾਂ।

SHARE ARTICLE
Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement