Health News: ਦਹੀਂ ਅਤੇ ਪਿਆਜ਼ ਖਾਣ ਨਾਲ ਸਿਹਤ ਨੂੰ ਹੁੰਦੇ ਹਨ ਕਈ ਫ਼ਾਇਦੇ
Published : Mar 13, 2024, 7:09 am IST
Updated : Mar 13, 2024, 7:34 am IST
SHARE ARTICLE
Eating curd and onion has many health benefits Health News in punjabi
Eating curd and onion has many health benefits Health News in punjabi

Health News: ਦਹੀਂ ਅਤੇ ਪਿਆਜ਼ ਦੋਹਾਂ ਵਿਚ ਕੈਲਸ਼ੀਅਮ ਦੀ ਬਹੁਤ ਮਾਤਰਾ ਹੁੰਦੀ

Eating curd and onion has many health benefits Health News in punjabi: ਸਿਹਤ ਲਈ ਫ਼ਾਇਦੇਮੰਦ ਕੁੱਝ ਚੀਜ਼ਾਂ ਦਾ ਸੇਵਨ ਕਰਨ ਨਾਲ ਤੁਹਾਨੂੰ ਦੋਹਰਾ ਲਾਭ ਮਿਲਦਾ ਹੈ। ਦਹੀਂ ਅਤੇ ਪਿਆਜ਼ ਖਾਣ ਨਾਲ ਤੁਹਾਡੀ ਸਿਹਤ ਨੂੰ ਕਈ ਫ਼ਾਇਦੇ ਹੋ ਸਕਦੇ ਹਨ। ਦਹੀਂ ਅਤੇ ਪਿਆਜ਼ ਵਿਚ ਮੌਜੂਦ ਗੁਣ ਸਰੀਰ ਨੂੰ ਠੰਢਾ ਰੱਖਣ ਦੇ ਨਾਲ-ਨਾਲ ਪਾਚਨ ਤੰਤਰ ਨੂੰ ਵੀ ਸਿਹਤਮੰਦ ਰੱਖਣ ਦਾ ਕੰਮ ਕਰਦੇ ਹਨ। ਆਉ ਜਾਣਦੇ ਹਾਂ ਸਿਹਤ ਲਈ ਦਹੀਂ ਅਤੇ ਪਿਆਜ਼ ਖਾਣ ਦੇ ਫ਼ਾਇਦਿਆਂ ਬਾਰੇ:

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਦਹੀਂ ਅਤੇ ਪਿਆਜ਼ ਦੋਵੇਂ ਹੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਨ੍ਹਾਂ ਦੋਹਾਂ ਫ਼ੂਡਜ਼ ਦੀ ਤਾਸੀਰ ਠੰਢੀ ਹੁੰਦੀ ਹੈ। ਇਸ ਲਈ ਇਨ੍ਹਾਂ ਦਾ ਇਕੱਠੇ ਸੇਵਨ ਕਰਨ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਦਹੀਂ ਵਿਚ ਮੌਜੂਦ ਗੁਣ ਸਰੀਰ ਨੂੰ ਠੰਢਾ ਰੱਖਣ ਅਤੇ ਪਾਚਨ ਤੰਤਰ ਨੂੰ ਠੀਕ ਕਰਨ ਵਿਚ ਫ਼ਾਇਦੇਮੰਦ ਹੁੰਦੇ ਹਨ। ਇਸ ਨਾਲ ਹੀ ਪਿਆਜ਼ ਵਿਚ ਕਈ ਅਜਿਹੇ ਗੁਣ ਮਿਲ ਜਾਂਦੇ ਹਨ ਜੋ ਸਰੀਰ ਨੂੰ ਇਨਫ਼ੈਕਸ਼ਨ ਆਦਿ ਤੋਂ ਬਚਾਉਣ ਦਾ ਕੰਮ ਕਰਦੇ ਹਨ। ਦਹੀਂ ਅਤੇ ਪਿਆਜ਼ ਖਾਣ ਨਾਲ ਤੁਹਾਡੀਆਂ ਅੰਤੜੀਆਂ ਨੂੰ ਲਾਭ ਮਿਲਦਾ ਹੈ ਅਤੇ ਪੇਟ ਖ਼ਰਾਬ ਹੋਣ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਦਹੀਂ ਵਿਚ ਮੌਜੂਦ ਗੁਣ ਅੰਤੜੀਆਂ ਵਿਚ ਲਾਭਕਾਰੀ ਬੈਕਟੀਰੀਆ ਨੂੰ ਵਧਾਉਣ ਦਾ ਕੰਮ ਕਰਦੇ ਹਨ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (13 ਮਾਰਚ 2024) 

ਦਹੀਂ ਅਤੇ ਪਿਆਜ਼ ਖਾਣਾ ਚਮੜੀ ਲਈ ਵੀ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿਚ ਮੌਜੂਦ ਗੁਣ ਤੁਹਾਡੀ ਚਮੜੀ ਨੂੰ ਵਧੀਆ ਬਣਾਉਂਦੇ ਹਨ ਅਤੇ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਿਚ ਵੀ ਫ਼ਾਇਦੇਮੰਦ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਤੁਹਾਡੀ ਚਮੜੀ ਨੂੰ ਇਨਫ਼ੈਕਸ਼ਨ ਤੋਂ ਬਚਾਉਣ ਵਿਚ ਵੀ ਫ਼ਾਇਦਾ ਹੁੰਦਾ ਹੈ।

ਦਹੀਂ ਅਤੇ ਪਿਆਜ਼ ਖਾਣ ਨਾਲ ਤੁਹਾਡੇ ਸਰੀਰ ਦੀ ਇਮਿਊਨਿਟੀ ਵਧਾਉਂਦਾ ਹੈ। ਇਨ੍ਹਾਂ ਦੋਹਾਂ ਵਿਚ ਮੌਜੂਦ ਗੁਣ ਸਰੀਰ ਦੀ ਇਮਿਊਨਿਟੀ ਵਧਾ ਕੇ ਬੀਮਾਰੀਆਂ ਅਤੇ ਇਨਫ਼ੈਕਸ਼ਨ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦੇ ਹਨ। ਕਈ ਖੋਜਾਂ ਅਤੇ ਅਧਿਐਨਾਂ ਵਿਚ ਵੀ ਇਸ ਗੱਲ ਦੀ ਪੁਸ਼ਟੀ ਹੋਈ ਹੈ। ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਵਿਚ ਦਹੀਂ ਅਤੇ ਪਿਆਜ਼ ਦਾ ਸੇਵਨ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਕ ਖੋਜ ਅਨੁਸਾਰ ਜੋ ਲੋਕ ਦਹੀਂ ਦਾ ਸੇਵਨ ਕਰਦੇ ਹਨ ਉਨ੍ਹਾਂ ਵਿਚ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ ਦੂਜੇ ਲੋਕਾਂ ਦੇ ਮੁਕਾਬਲੇ ਬਹੁਤ ਘੱਟ ਹੁੰਦਾ ਹੈ।

ਦਹੀਂ ਅਤੇ ਪਿਆਜ਼ ਦਾ ਸੇਵਨ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਦਹੀਂ ਅਤੇ ਪਿਆਜ਼ ਦੋਹਾਂ ਵਿਚ ਕੈਲਸ਼ੀਅਮ ਦੀ ਬਹੁਤ ਮਾਤਰਾ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਹਾਲਾਂਕਿ, ਕਿਸੇ ਵੀ ਭੋਜਨ ਦਾ ਸੇਵਨ ਕਰਨ ਦਾ ਤਰੀਕਾ ਕੁੱਝ ਲੋਕਾਂ ਲਈ ਲਾਭਦਾਇਕ ਅਤੇ ਨੁਕਸਾਨਦੇਹ ਵੀ ਹੋ ਸਕਦਾ ਹੈ। ਇਸੇ ਤਰ੍ਹਾਂ ਪਿਆਜ਼ ਅਤੇ ਦਹੀਂ ਖਾਣਾ ਵੀ ਕੱੁਝ ਲੋਕਾਂ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ। ਕਈ ਲੋਕਾਂ ਵਿਚ ਦਹੀਂ ਅਤੇ ਪਿਆਜ਼ ਖਾਣ ਨਾਲ ਐਸੀਡਿਟੀ, ਐਗਜ਼ੀਮਾ, ਸੋਰਾਇਸਿਸ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਇਸ ਦਾ ਸੇਵਨ ਕਰਦੇ ਸਮੇਂ ਸਾਵਧਾਨੀਆਂ ਦਾ ਧਿਆਨ ਰੱਖੋ। ਪਿਆਜ਼ ਨੂੰ ਦਹੀਂ ਰਾਇਤਾ ਵਿਚ ਮਿਲਾ ਕੇ ਖਾਣ ਨਾਲ ਫ਼ਾਇਦਾ ਮਿਲਦਾ ਹੈ।

(For more news apart from 'Eating curd and onion has many health benefits Health News in punjabi' stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement