ਫਿਰ ਤੋਂ ਫੈਸ਼ਨ 'ਚ ਆਇਆ ਬੂਟ ਕਟ ਜੀਨਸ
Published : Nov 6, 2018, 1:59 pm IST
Updated : Nov 6, 2018, 1:59 pm IST
SHARE ARTICLE
Boot Cut Jeans Fashion
Boot Cut Jeans Fashion

ਫ਼ੈਸ਼ਨ ਦੀ ਦੁਨੀਆਂ ਵਿਚ ਡੈਨਿਮ ਦਾ ਵੱਖ ਹੀ ਸਵੈਗ ਰਹਿੰਦਾ ਹੈ। 90 ਦੇ ਦਹਾਕੇ ਦੀਆਂ ਫਿਲਮਾਂ ਵਿਚ ਪਾਈ ਜਾਣ ਵਾਲੀ ਬੂਟ ਕਟ ਜੀਨਸ ਨੇ ਇਕ ਵਾਰ ਫਿਰ ਫ਼ੈਸ਼ਨ ...

ਫ਼ੈਸ਼ਨ ਦੀ ਦੁਨੀਆਂ ਵਿਚ ਡੈਨਿਮ ਦਾ ਵੱਖ ਹੀ ਸਵੈਗ ਰਹਿੰਦਾ ਹੈ। 90 ਦੇ ਦਹਾਕੇ ਦੀਆਂ ਫਿਲਮਾਂ ਵਿਚ ਪਾਈ ਜਾਣ ਵਾਲੀ ਬੂਟ ਕਟ ਜੀਨਸ ਨੇ ਇਕ ਵਾਰ ਫਿਰ ਫ਼ੈਸ਼ਨ ਜਗਤ ਵਿਚ ਐਂਟਰੀ ਮਾਰੀ ਹੈ। ਕਰੀਨਾ ਕਪੂਰ, ਕਰਿਸ਼ਮਾ ਕਪੂਰ, ਮਾਧੁਰੀ ਦਿਕਸ਼ਿਤ, ਕਾਜੋਲ, ਰਵੀਨਾ ਟੰਡਨ ਵਰਗੀ ਕਈ ਹੀਰੋਇਨਾਂ ਨੂੰ ਤੁਸੀਂ 90 ਦੇ ਦਹਾਕੇ ਦੀਆਂ ਫਿਲਮਾਂ ਵਿਚ ਬੂਟ ਕਟ ਜੀਨਸ ਪਾਏ ਜ਼ਰੂਰ ਵੇਖਿਆ ਹੋਵੇਗਾ, ਉਹੀ ਬੂਟ ਕਟ ਜੀਨਸ ਹੁਣ ਫਿਰ ਤੋਂ ਇਨੀਂ ਦਿਨੀਂ ਫ਼ੈਸ਼ਨ ਵਿਚ ਛਾਈ ਹੋਈ ਹੈ।

Boot Cut Jeans FashionBoot Cut Jeans Fashion

ਬੂਟ ਕਟ ਜੀਨਸ ਨੂੰ ਬੈਲਬੌਟਮ ਅਤੇ ਸਕਿਨੀ ਫਲੇਅਰਡ ਜੀਨਸ ਵੀ ਕਿਹਾ ਜਾਂਦਾ ਹੈ। ਇਸ ਜੀਨਸ ਦੀ ਖਾਸ ਗੱਲ ਇਹ ਹੈ ਕਿ ਤੁਸੀਂ ਇਸ ਨੂੰ ਫੌਰਮਲ ਅਤੇ ਕੈਜ਼ੁਅਲ ਦੋਨਾਂ ਲੁੱਕ ਦੇ ਨਾਲ ਪਾ ਸਕਦੇ ਹੋ। ਫ਼ੈਸ਼ਨ ਦੇ ਬਦਲਾਅ ਵਿਚ ਫ਼ੈਸ਼ਨ ਡਿਜ਼ਾਈਨਰਸ ਦੇ ਨਾਲ ਨਾਲ ਬਾਲੀਵੁਡ ਸਿਤਾਰਿਆਂ ਦਾ ਵੀ ਮਹੱਤਵਪੂਰਣ ਸਹਿਯੋਗ ਰਹਿੰਦਾ ਹੈ। ਸਾਡਾ ਫ਼ੈਸ਼ਨ ਬਾਲੀਵੁਡ ਦੇ ਟ੍ਰੈਂਡ ਦੇ ਹਿਸਾਬ ਨਾਲ ਇਸ ਆਉਟ ਹੁੰਦਾ ਰਹਿੰਦਾ ਹੈ। ਕਿਸੇ ਨਵੀਂ ਫਿਲਮ ਦੇ ਆਉਣ ਅਤੇ ਉਸ ਦੇ ਹਿਟ ਹੁੰਦੇ ਹੀ ਉਸ ਫਿਲਮ ਦਾ ਫ਼ੈਸ਼ਨ ਟ੍ਰੈਂਡ ਸਾਡਾ ਸਟਾਈਲ ਸਟੇਟਮੈਂਟ ਬਣ ਜਾਂਦਾ ਹੈ।

Boot Cut Jeans FashionBoot Cut Jeans Fashion

ਜਿਸ ਤਰ੍ਹਾਂ ਪੁਰਾਣੀ ਫਿਲਮਾਂ, ਪੁਰਾਣੇ ਗੀਤਾਂ ਨੂੰ ਨਵੇਂ ਤਰੀਕੇ ਨਾਲ ਰੀਮੇਕ ਕੀਤਾ ਜਾਂਦਾ ਹੈ, ਉਸੀ ਤਰ੍ਹਾਂ ਫ਼ੈਸ਼ਨ ਦਾ ਵੀ ਰੀਮੇਕ ਕੀਤਾ ਜਾਂਦਾ ਹੈ। ਪਲਾਜ਼ੋ, ਕਰਾਪ ਟਾਪ, ਲੌਂਗ ਸਕਰਟ, ਹਾਈ ਵੇਸਟ ਜੀਨਸ, ਬੂਟ ਕਟ ਜੀਨਸ ਇਹ ਸਾਰੇ 90 ਦੇ ਦਹਾਕੇ ਵਿਚ ਪਾਏ ਜਾਂਦੇ ਸਨ। ਹੁਣ ਇਹ ਸਾਰੇ ਫਿਰ ਤੋਂ ਫ਼ੈਸ਼ਨ ਵਿਚ ਪਰਤ ਆਏ ਹਨ। 90 ਦੇ ਦਹਾਕੇ ਦੀਆਂ ਫਿਲਮਾਂ ਵਿਚ ਕਈ ਹੀਰੋਇਨਾਂ ਬੂਟ ਕਟ ਜੀਨਸ ਵਿਚ ਨਜ਼ਰ ਆਈਆਂ। 90 ਦੇ ਦਹਾਕੇ ਵਿਚ ਲੌਂਗ ਟਾਈਮ ਚੱਲਣ ਵਾਲਾ ਫ਼ੈਸ਼ਨ ਇਕ ਵਾਰ ਫਿਰ ਬਾਲੀਵੁਡ ਸਿਤਾਰਿਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement