ਪੰਜਾਬ ਦੀ GDP ਵਿਚ 42 ਹਜ਼ਾਰ ਕਰੋੜ ਦੇ ਡੇਅਰੀ ਉਦਯੋਗ ਦਾ 7% ਯੋਗਦਾਨ
Published : Nov 26, 2022, 8:23 am IST
Updated : Nov 26, 2022, 8:23 am IST
SHARE ARTICLE
42 thousand crore dairy industry contributes 7% to Punjab's GDP
42 thousand crore dairy industry contributes 7% to Punjab's GDP

ਪੰਜਾਬ ਦੀ ਸਭ ਤੋਂ ਵੱਡੀ ਸਹਿਕਾਰੀ ਡੇਅਰੀ ਸੰਸਥਾ ਮਿਲਕਫੈੱਡ ਇਸ ਸਾਲ 5000 ਕਰੋੜ ਰੁਪਏ ਦੀ ਵਿਕਰੀ ਦਾ ਅੰਕੜਾ ਪਾਰ ਕਰਨ ਜਾ ਰਹੀ ਹੈ।


ਚੰਡੀਗੜ੍ਹ: ਹਰੀ ਕ੍ਰਾਂਤੀ ਦਾ ਮੋਢੀ ਪੰਜਾਬ ਚਿੱਟੀ ਕ੍ਰਾਂਤੀ ਵਿਚ ਵੀ ਅਹਿਮ ਯੋਗਦਾਨ ਪਾ ਰਿਹਾ ਹੈ। ਪੰਜਾਬ ਦੇਸ਼ ਦਾ ਛੇਵਾਂ ਸਭ ਤੋਂ ਵੱਡਾ ਦੁੱਧ ਉਤਪਾਦਕ ਸੂਬਾ ਹੈ। ਇੱਥੋਂ ਦਾ ਡੇਅਰੀ ਉਦਯੋਗ 42 ਹਜ਼ਾਰ ਕਰੋੜ ਰੁਪਏ ਦਾ ਹੋ ਗਿਆ ਹੈ। ਇਹ 2022 ਤੋਂ 2027 ਤੱਕ 15% ਦੀ ਸਾਲਾਨਾ ਵਿਕਾਸ ਦਰ ਦੇ ਨਾਲ 1 ਲੱਖ ਕਰੋੜ ਦਾ ਅੰਕੜਾ ਪਾਰ ਹੋ ਜਾਵੇਗਾ।

ਪੰਜਾਬ ਦੀ ਕੁੱਲ ਘਰੇਲੂ ਪੈਦਾਵਾਰ ਵਿਚ ਡੇਅਰੀ ਉਦਯੋਗ ਦਾ ਯੋਗਦਾਨ 7% ਹੈ। ਪੰਜਾਬ ਦੀ ਸਭ ਤੋਂ ਵੱਡੀ ਸਹਿਕਾਰੀ ਡੇਅਰੀ ਸੰਸਥਾ ਮਿਲਕਫੈੱਡ (ਪੰਜਾਬ ਰਾਜ ਸਹਿਕਾਰੀ ਦੁੱਧ ਉਤਪਾਦਕ ਫੈਡਰੇਸ਼ਨ) ਇਸ ਸਾਲ 5000 ਕਰੋੜ ਰੁਪਏ ਦੀ ਵਿਕਰੀ ਦਾ ਅੰਕੜਾ ਪਾਰ ਕਰਨ ਜਾ ਰਹੀ ਹੈ।

20ਵੀਂ ਪਸ਼ੂਧਨ ਗਣਨਾ ਅਨੁਸਾਰ ਸੂਬੇ ਵਿਚ ਦੁਧਾਰੂ ਪਸ਼ੂਆਂ ਦੀ ਗਿਣਤੀ- ਮੱਝਾਂ- 40.15 ਲੱਖ, ਗਾਂਵਾਂ- 25.31 ਲੱਖ,ਬੱਕਰੀਆਂ- 3.47 ਲੱਖ ਹਨ।
 ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਦਾ ਕਹਿਣਾ ਹੈ ਕਿ ਪੰਜਾਬ ਵਿਚ ਬਣੇ ਡੇਅਰੀ ਉਤਪਾਦਾਂ ਦੀ ਵਿਕਰੀ ਵਿਚ ਵਾਧਾ ਹੋਣ ਦੀ ਕਾਫੀ ਸੰਭਾਵਨਾ ਹੈ। ਸਾਡੇ ਉਤਪਾਦ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਹਰਿਆਣਾ, ਰਾਜਸਥਾਨ, ਦਿੱਲੀ ਅਤੇ ਯੂਪੀ ਤੱਕ ਜਾ ਰਹੇ ਹਨ।

ਮਿਲਕਫੈੱਡ ਦੁੱਧ ਦੀ ਖਰੀਦ ਤੋਂ ਲੈ ਕੇ ਡੇਅਰੀ ਉਤਪਾਦਾਂ ਦੀ ਵਿਕਰੀ ਤੱਕ ਅਤੇ ਵੈਲਿਊ ਚੇਨ ਤੋਂ ਲੈ ਕੇ ਦੁਧਾਰੂ ਪਸ਼ੂਆਂ ਦੀ ਨਸਲ ਸੁਧਾਰਨ ਤੱਕ ਕੰਮ ਕਰ ਰਹੀ ਹੈ। ਮਿਲਕਫੈੱਡ ਆਪਣੇ ਖੋਜ ਕੇਂਦਰ ਵਿਚ ਦੁਧਾਰੂ ਪਸ਼ੂਆਂ ਦੀ ਉਤਪਾਦਕਤਾ ਵਧਾਉਣ ਲਈ ਵੀ ਕੰਮ ਕਰ ਰਿਹਾ ਹੈ। ਇਸ ਦਾ ਉਦੇਸ਼ ਪਸ਼ੂਆਂ ਦੀ ਮਦਦ ਨਾਲ ਡੇਅਰੀ ਫਾਰਮਰਾਂ ਦੀ ਆਮਦਨ ਵਿਚ ਵਾਧਾ ਕਰਨਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement