ਚੀਕੂ ਦੀ ਖੇਤੀ ਕਰ ਕੇ ਤੁਸੀਂ ਵੀ ਕਮਾ ਸਕਦੇ ਹੋ ਲੱਖਾਂ ਰੁਪਏ, ਵੇਖੋ ਖੇਤੀ ਕਰਨ ਦਾ ਸਹੀ ਸਮਾਂ

By : GAGANDEEP

Published : Mar 3, 2026, 1:48 pm IST
Updated : Mar 3, 2026, 1:56 pm IST
SHARE ARTICLE
photo
photo

ਇਸ ਨੂੰ ਕਈ ਕਿਸਮਾਂ ਦੀ ਮਿੱਟੀ ਵਿਚ ਉਗਾਇਆ ਜਾਂਦਾ ਹੈ ਪਰ ਸੰਘਣੀ ਜਲੌੜ, ਰੇਤਲੀ-ਦੋਮਟ ਅਤੇ ਕਾਲੀ ਮਿੱਟੀ ਖੇਤੀ ਲਈ ਸਭ ਤੋਂ ਵਧੀਆ

Chiku Cultivation Farming News in punjabi: ਚੀਕੂ ਦੀ ਖੇਤੀ ਦਾ ਮੂਲ ਸਥਾਨ ਮੈਕਸਿਕੋ ਅਤੇ ਦੱਖਣੀ ਅਮਰੀਕਾ ਦੇ ਹੋਰ ਦੇਸ਼ ਹਨ ਪਰ ਹੁਣ ਭਾਰਤ ਵਿਚ ਵੀ ਇਸ ਦੀ ਖੇਤੀ ਕੀਤੀ ਜਾਂਦੀ ਹੈ। ਇਸ ਨੂੰ ਮੁੱਖ ਤੌਰ 'ਤੇ ਕਰਨਾਟਕਾ, ਤਾਮਿਲਨਾਡੂ, ਕੇਰਲਾ, ਆਂਧਰਾ ਪ੍ਰਦੇਸ਼, ਮਹਾਂਰਾਸ਼ਟਰ ਅਤੇ ਗੁਜਰਾਤ ਵਿਚ ਉਗਾਇਆ ਜਾਂਦਾ ਹੈ। ਚੀਕੂ ਫਲ਼ ਛੋਟੇ ਆਕਾਰ ਦਾ ਹੁੰਦਾ ਹੈ ਜਿਸ ਵਿਚ 3-5 ਕਾਲੇ ਬੀਜ ਚਮਕਦਾਰ ਹੁੰਦੇ ਹਨ।

ਇਸ ਨੂੰ ਕਈ ਕਿਸਮਾਂ ਦੀ ਮਿੱਟੀ ਵਿਚ ਉਗਾਇਆ ਜਾਂਦਾ ਹੈ ਪਰ ਸੰਘਣੀ ਜਲੌੜ, ਰੇਤਲੀ-ਦੋਮਟ ਅਤੇ ਕਾਲੀ ਮਿੱਟੀ ਚੀਕੂ ਦੀ ਖੇਤੀ ਲਈ ਸਭ ਤੋਂ ਵਧੀਆ ਹੈ। ਚੀਕੂ ਦੀ ਖੇਤੀ ਲਈ ਮਿੱਟੀ ਦਾ pH 6.0-8.0 ਹੋਣਾ ਚਾਹੀਦਾ ਹੈ। ਇਸ ਨੂੰ ਖੋਖਲੀ-ਚੀਕਣੀ ਅਤੇ ਕੈਲਸ਼ੀਅਮ ਦੀ ਉੱਚੀ ਮਾਤਰਾ ਵਾਲੀ ਮਿੱਟੀ ਵਿਚ ਨਾ ਬੀਜੋ। ਚੀਕੂ ਦੀ ਖੇਤੀ ਲਈ ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ ਹੁੰਦੀ ਹੈ। ਜ਼ਮੀਨ ਪੋਲੀ ਕਰਨ ਲਈ 2-3 ਵਾਰ ਵਾਹੀ ਕਰਕੇ ਜ਼ਮੀਨ ਨੂੰ ਸਮਤਲ ਕਰੋ।

ਬਿਜਾਈ ਦਾ ਸਮਾਂ
ਇਸ ਦੀ ਬਿਜਾਈ ਮੁੱਖ ਤੌਰ 'ਤੇ ਫਰਵਰੀ ਤੋਂ ਮਾਰਚ ਅਤੇ ਅਗਸਤ ਤੋਂ ਅਕਤੂਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ।
ਫਾਸਲਾ
ਬਿਜਾਈ ਦੇ ਲਈ 9 ਮੀਟਰ ਫਾਸਲਾ ਰੱਖੋ।
ਬੀਜ ਦੀ ਡੂੰਘਾਈ
1 ਮੀਟਰ ਡੂੰਘੇ ਟੋਏ ਵਿੱਚ ਬਿਜਾਈ ਕੀਤੀ ਜਾਂਦੀ ਹੈ।

ਇਸ ਦੀ ਤੁੜਾਈ ਜੁਲਾਈ- ਸਤੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ ਪਰ ਇੱਕ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਕੱਚੇ ਫਲਾਂ ਦੀ ਤੁੜਾਈ ਨਾ ਕਰੋ। ਤੁੜਾਈ ਮੁੱਖ ਤੌਰ 'ਤੇ ਫਲ ਦੇ ਹਲਕੇ ਸੰਤਰੀ ਜਾਂ ਆਲੂ ਵਰਗਾ ਰੰਗ ਹੋਣ 'ਤੇ ਕੀਤੀ ਜਾਂਦੀ ਹੈ ਅਤੇ ਇਹਨਾਂ ਨੂੰ ਦਰੱਖਤ ਤੋਂ ਤੋੜਨਾ ਸੌਖਾ ਹੁੰਦਾ ਹੈ। ਮੁੱਖ ਤੌਰ ਤੇ 5-10 ਸਾਲ ਦੇ ਰੁੱਖ 250-1000 ਫਲ ਦਿੰਦੇ ਹਨ।

ਤੁੜਾਈ ਤੋਂ ਬਾਅਦ, ਗ੍ਰੇਡਿੰਗ ਕੀਤੀ ਜਾਂਦੀ ਹੈ ਅਤੇ ਫਿਰ 7-8 ਦਿਨਾਂ ਦੇ ਲਈ 20° ਸੈ. 'ਤੇ ਸਟੋਰ ਕੀਤਾ ਜਾਂਦਾ ਹੈ। ਸਟੋਰ ਕਰਨ ਤੋਂ ਬਾਅਦ ਫਲਾਂ ਨੂੰ ਗੱਤੇ ਦੇ ਬਕਸਿਆਂ ਵਿੱਚ ਪੈਕ ਕੀਤਾ ਜਾਂਦਾ ਹੈ ਅਤੇ ਲੰਬੀ ਦੂਰੀ ਵਾਲੇ ਸਥਾਨਾਂ ਤੇ ਭੇਜਿਆ ਜਾਂਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement