ਜੇਕਰ ਪਸ਼ੂ ਦੇ ਪਿਸ਼ਾਬ ਵਿੱਚ ਖੂਨ ਆਉਦਾ ਹੈ ਤਾਂ ਇਹ ਜਰੂਰ ਪੜੋ
Published : Jun 14, 2019, 4:43 pm IST
Updated : Jun 14, 2019, 4:43 pm IST
SHARE ARTICLE
Cow
Cow

ਆਮ ਤੌਰ ਕਈ ਵਾਰ ਸੂਣ ਤੋਂ 2 ਮਹੀਂਨੇ ਬਾਅਦ ਪਿਸ਼ਾਬ ਵਿੱਚ ਖੂਨ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ....

ਚੰਡੀਗੜ੍ਹ: ਆਮ ਤੌਰ ਕਈ ਵਾਰ ਸੂਣ ਤੋਂ 2 ਮਹੀਂਨੇ ਬਾਅਦ ਪਿਸ਼ਾਬ ਵਿੱਚ ਖੂਨ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਦਾ ਹੈ। ਜ਼ਿਆਦਾਤਾਰ ਇਹ ਸਮੱਸਿਆ ਗਾਵਾਂ ਵਿੱਚ ਆਉਦੀ ਹੈ। ਇਸ ਦੇ ਕਾਰਨ ਕਈ ਹੋ ਸਕਦੇ ਹਨ ਤੇ ਇਹ ਖਤਾਰਨਾਕ ਵੀ ਹੋ ਸਕਦਾ ਹੈ ਪਰ ਜੇਕਰ ਪਸ਼ੂ ਪਾਲਕ ਖੁਦ ਪਸ਼ੂ ਵੱਲ ਥੋੜਾ ਧਿਆਨ ਦੇਣ ਤਾਂ ਵੱਡੇ ਨੁਕਸਾਨ ਤੋਂ ਬਚਾਅ ਵੀ ਹੋ ਸਕਦਾ ਹੈ। ਕਈ ਵਾਰ ਇਹ ਸਮੱਸਿਆਂ ਜਦੋਂ ਜਿਆਦਾ ਆ ਜਾਂਦੀ ਹੈ ਤਾਂ ਨੇੜੇ ਦੇ ਵੈਟਨਰੀ ਡਾਕਟਰ ਦੀ ਦੀ ਮਦਦ ਲੈਣੀ ਪੈਂਦੀ ਹੈ ਤੇ ਪਸ਼ੂ ਦੇ ਬੋਤਲਾਂ ਵੀ ਲਗਾਉਣੀਆਂ ਪੈ ਜਾਂਦੀਆ ਹਨ।

ਅਜਿਹੀ ਹਾਲਤਾ ਵਿੱਚ ਕੀ ਕੀਤਾ ਜਾਵੇ ?

ਸਭ ਤੋਂ ਪਹਿਲਾਂ ਪਿਸ਼ਾਬ ਦਾ ਰੰਗ ਦੇਖੋ। ਜੇਕਰ ਪਿਸ਼ਾਬ ਕੌਫੀ ਰੰਗ ਦਾ ਆ ਰਿਹਾ ਹੈ ਤਾਂ ਤੁਰੰਤ ਡੰਗਰ ਡਾਕਟਰ ਦੀ ਸਲਾਹ ਹੀ ਲਈ ਜਾਵੇ ਪਰ ਜੇਕਰ ਪਿਸ਼ਾਬ ਲਾਲ ਰੰਗ (ਟਮਾਟਰ ਦੇ ਰੰਗ ਵਰਗਾ) ਦਾ ਆ ਰਿਹਾ ਹੈ ਤਾਂ ਪਸ਼ੂ ਨੂੰ ਫਾਸਫੋਰਸ ਅਤੇ ਆਇਰਨ ਦੀ ਕਮੀ ਹੈ ਜਿਸ ਕਾਰਨ ਪਸ਼ੂ ਦੇ ਲਾਲ ਪਲੈਟੀਲੇਟਸ ਬਾਹਰ ਨਿੱਕਲ ਰਹੇ ਹੁੰਦੇ ਹਨ।

Cow of Harpreet Singh wins by producing 68.14 kg milkCow 

ਥੋੜੇ ਸਮੇਂ ਲਈ ਇਸਦੀ ਰੋਕਥਾਮ ਲਈ ਤੁਸੀ ਯੂਰੀਮਿਨ ਦਾ ਟੀਕਾ ਲਗਵਾ ਸਕਦੇ ਹੋਂ ਇਸ ਨਾਲ ਇਹ ਬਿਮਾਰੀ ਥੋੜੇ ਸਮੇਂ ਲਈ ਕੰਟਰੋਲ ਹੋ ਜਾਵੇਗੀ ਪਰ ਇਸਦੇ ਪੱਕੇ ਇਲਾਜ ਲਈ ਤੁਸੀ ਇੱਕ ਦੇਸੀ ਨੁਸਖਾ ਅਪਣਾ ਸਕਦੇ ਹੋਂ ਜਿਸ ਦੌਰਾਨ ਇੱਕ ਮੁੱਠੀ ਸੁੱਕਾ ਧਨੀਆਂ, ਇੱਕ ਲੱਪ (ਮੁੱਠੀ ਤੋਂ ਜਿਆਦਾ ਖੁੱਲਾ ਹੱਥ) ਲਾਲ ਮਿੱਟੀ ਵਿੱਚ 250 ਗ੍ਰਾਮ ਮੱਝ ਦਾ ਦੁੱਧ ਵਿੱਚ ਮਿਲਾ ਕੇ ਤਿੰਨ ਦਿਨ ਤੱਕ 24 ਘੰਟਿਆਂ ਦੇ ਫਾਸਲੇ ਤੇ ਇੰਨੀ-ਇੰਨੀ ਮਾਤਰਾ ਵਿੱਚ ਪਿਉਂਦੇ ਰਹੋ। ਜੇਕਰ ਗਾਂ ਨੂੰ ਇਹ ਸਮੱਸਿਆ ਹੈ ਤਾਂ ਤਾਂ ਮੱਝ ਦਾ ਦੁੱਧ ਵਰਤੋ ਤੇ ਜੇਕਰ ਮੱਝ ਬਿਮਾਰ ਹੈ ਤਾਂ ਗਾਂ ਦੇ ਦੁੱਧ ਦੀ ਵਰਤੋਂ ਕਰੋ। ਇਸ ਤਰੀਕੇ ਨਾਲ ਤੁਸੀ ਇਹ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement