ਖੇਤੀ ਲਈ ਬਹੁਤ ਉਪਯੋਗੀ ਹੈ ਨਿੰਮ ਇਸ ਤਰ੍ਹਾਂ ਕਰੋ ਇਸਦੀ ਖੇਤਾਂ ‘ਚ ਵਰਤੋਂ
Published : Feb 5, 2019, 4:26 pm IST
Updated : Feb 5, 2019, 4:26 pm IST
SHARE ARTICLE
Neem
Neem

ਨਿੰਮ ਬਹੁਤ ਹੀ ਉਪਯੋਗੀ ਰੁੱਖ ਹੈ ਇਸ ਦੀ ਵਰਤੋਂ ਸਦੀਆਂ ਤੋਂ ਹੁੰਦੀ ਆ ਰਹੀ ਹੈ ਪਰ ਹੁਣ ਦੇ ਦਿਨਾਂ ਵਿਚ ਅਸੀਂ ਇਸ ਦੀ ਮਹੱਤਤਾ ਨੂੰ ਭੁੱਲ ਚੁੱਕੇ ਹਾਂ। ਅੱਜ ਵੀ ਇਸ ਦੀ...

ਚੰਡੀਗੜ੍ਹ : ਨਿੰਮ ਬਹੁਤ ਹੀ ਉਪਯੋਗੀ ਰੁੱਖ ਹੈ ਇਸ ਦੀ ਵਰਤੋਂ ਸਦੀਆਂ ਤੋਂ ਹੁੰਦੀ ਆ ਰਹੀ ਹੈ ਪਰ ਹੁਣ ਦੇ ਦਿਨਾਂ ਵਿਚ ਅਸੀਂ ਇਸ ਦੀ ਮਹੱਤਤਾ ਨੂੰ ਭੁੱਲ ਚੁੱਕੇ ਹਾਂ। ਅੱਜ ਵੀ ਇਸ ਦੀ ਵਰਤੋਂ ਖੇਤੀਬਾੜੀ ਵਿਚ ਬਹੁਤ ਜਗ੍ਹਾ ‘ਤੇ ਕੀਤੀ ਜਾਂਦੀ ਹੈ। ਨਿੰਮ ਦੀ ਵਰਤੋਂ ਕੀਟਨਾਸ਼ਕ, ਖ਼ਾਦ, ਉੱਲੀ ਰੋਗ, ਜੀਵਾਣੂ ਰੋਗ ਅਤੇ ਹੋਰ ਕਈਂ ਤਰ੍ਹਾਂ ਦੇ ਜਰੂਰੀ ਤੱਤ ਪ੍ਰਦਾਨ ਕਰਨ ਵਾਸਤੇ ਕੀਤੀ ਜਾ ਸਕਦੀ ਹੈ। ਆਓ ਜਾਣਦੇ ਹਾਂ ਨਿੰਮ ਦੀ ਵੱਖ-ਵੱਖ ਤਰ੍ਹਾਂ ਨਾਲ ਖੇਤਾਂ ਵਿਚ ਵਰਤੋਂ :-

Neem Neem

ਰਸਾਇਣਿਕ ਦਵਾਈਆਂ ਦੀ ਸਪਰੇਅ ਨਿੰਮ ਨਾਲ ਮਿਲਾ ਕੇ ਕਰੋ। ਇਸ ਤਰ੍ਹਾਂ ਕਰਨ ਨਾਲ ਰਸਾਇਣਿਕ ਦਵਾਈਆਂ ਦੀ ਵਰਤੋਂ ਵਿਚ 25-30 ਫ਼ੀਸਦੀ ਕਮੀ ਆਉਂਦੀ ਹੈ। ਨਿੰਮ ਦੀ ਸਪਰੇਅ ਸਵੇਰ ਜਾਂ ਸ਼ਾਮ ਦੇ ਸਮੇਂ ਕਰਨੀ ਚਾਹੀਦੀ ਹੈ। ਨਿੰਮ ਕੇਕ ਪਾਊਡਰ ਪਾਉਣ ਨਾਲ ਖੇਤ ਵਿਚ ਬਹੁ-ਪੱਖੀ ਪ੍ਰਭਾਵ ਦੇਖੇ ਜਾ ਸਕਦੇ ਹਨ। ਜਿਵੇਂ ਕਿ ਇਸ ਨਾਲ ਪੌਦੇ ਨਿਮਾਟੋਡ ਅਤੇ ਫੰਗਸ ਤੋਂ ਬਚੇ ਰਹਿੰਦੇ ਹਨ।

Neem Neem

ਇਸ ਵਿਧੀ ਨਾਲ ਜ਼ਮੀਨ ਦੇ ਤੱਤ ਆਸਾਨੀ ਨਾਲ ਪੌਦੇ ਨਾਲ ਮਿਲ ਜਾਂਦੇ ਹਨ। ਨਿੰਮ ਹਾਨੀਕਾਰਕ ਕੀਟਾਂ ਦੇ ਜੀਵਨ-ਚੱਕਰ ਨੂੰ ਵੀ ਪ੍ਰਭਾਵਿਤ ਕਰਦੀ ਹੈ, ਜਿਵੇਂ ਕਿ ਅੰਡੇ, ਲਾਰਵਾ ਆਦਿ। ਇਸ ਤੋਂ ਇਲਾਵਾ ਭੂੰਡੀਆਂ, ਸੁਡੀਆਂ, ਅਤ ਟਿੱਡਿਆਂ ਆਦਿ ‘ਤੇ ਵੀ ਪ੍ਰਭਾਵ ਪੈਂਦਾ ਹੈ। ਇਹ ਰਸ ਚੂਸਣ ਵਾਲੇ ਕੀੜਿਆਂ ਦੀ ਜ਼ਿਆਦਾ ਰੋਧਕ ਨਹੀਂ ਹੈ। ਜੇਕਰ ਨਿੰਮ ਦਾ ਗੁੱਦਾ ਯੂਰੀਆ ਨਾਲ ਵਰਤਿਆਂ ਜਾਵੇ ਤਾਂ ਖਾਦ ਦਾ ਪ੍ਰਭਾਵ ਵੱਧ ਜਾਂਦਾ ਹੈ।

Rain  Farm

ਅਤੇ ਜ਼ਮੀਨ ਵਿਚਲੀਆਂ ਹਾਨੀਕਾਰਨ ਬਿਮਾਰੀਆਂ ਅਤੇ ਕੀਟਾਂ ਤੋਂ ਬਚਾਅ ਹੁੰਦਾ ਹੈ। ਸਿਉਂਕ ਤੋਂ ਬਚਾਅ ਲਈ 3-5 ਕਿਲੋ ਨਿੰਮ ਪਾਊਡਰ ਨੂੰ ਬਿਜਾਈ ਤੋਂ ਪਹਿਲਾਂ ਇੱਕ ਏਕੜ ਮਿੱਟੀ ਵਿਚ ਮਿਲਾਓ। ਮੂੰਗਫਲੀ ਵਿਚ ਪੱਤੇ ਦੇ ਸੁਰੰਗੀ ਕੀੜੇ ਲਈ 1.0 ਫ਼ੀਸਦੀ ਦੇ ਬੀਜਾਂ ਦੇ ਰਸ ਜਾਂ 2 ਫ਼ੀਸਦੀ ਨਿੰਮ ਦੇ ਤੇਲ ਦੀ ਸਪਰੇਅ ਬਿਜਾਈ ਤੋਂ 35-40 ਦਿਨਾਂ ਬਾਅਦ ਕਰੋ। ਜੜ੍ਹਾਂ ਵਿਚ ਗੰਢਾਂ ਬਣਨ ਦੀ ਬਿਮਾਰੀ ਦੀ ਰੋਕਥਾਮ ਲਈ 50 ਗ੍ਰਾਮ ਨਿੰਮ ਪਊਡਰ ਨੂੰ 50 ਲੀਟਰ ਪਾਣੀ ਵਿਚ ਪੂਰੀ ਰਾਤ ਡੋਬੋ ਅਤੇ ਫਿਰ ਸਪਰੇਅ ਕਰੋ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement