ਗੰਨਾ ਕਾਸ਼ਤਕਾਰਾਂ ਲਈ ਨਿਰਾਸ਼ਾਜਨਕ ਖ਼ਬਰ, ਨਿੱਜੀ ਖੰਡ ਮਿੱਲਾਂ ਨੇ ਗੰਨਾ ਪੀੜਨ ਤੋਂ ਕੀਤੇ ਹੱਥ ਖੜ੍ਹੇ
Published : Oct 11, 2022, 1:42 pm IST
Updated : Oct 11, 2022, 2:04 pm IST
SHARE ARTICLE
sugarcane Farmers
sugarcane Farmers

ਪੰਜਾਬ ਸਰਕਾਰ ਵਲੋਂ ਗੰਨੇ ਦਾ ਮੁੱਲ 380 ਰੁਪਏ ਪ੍ਰਤੀ ਕੁਇੰਟਲ ਮਿੱਥਣ ਕਾਰਨ ਖੰਡ ਮਿੱਲਾਂ ਗੰਨਾ ਪੀੜਨ ਤੋਂ ਅਸਮਰੱਥ ਹਨ।

 

ਚੰਡੀਗੜ੍ਹ : ਪੰਜਾਬ ਦੇ ਗੰਨਾ ਉਤਪਾਦਕ ਕਿਸਾਨਾਂ ਲਈ ਨਿਰਾਸ਼ਾਜਨਕ ਖ਼ਬਰ ਹੈ। ਸੂਬੇ ਦੀਆਂ ਨਿੱਜੀ ਖੰਡ ਮਿੱਲਾਂ ਨੇ ਮੌਜੂਦਾ ਸਰਕਾਰੀ ਨੀਤੀ ਕਾਰਨ ਗੰਨਾ ਪੀੜਨ ਤੋਂ ਮਨ੍ਹਾ ਕਰ ਦਿੱਤਾ ਹੈ। ਪ੍ਰਾਈਵੇਟ ਸ਼ੂਗਰ ਮਿੱਲ ਐਸੋਸੀਏਸ਼ਨ ਪੰਜਾਬ ਨੇ ਬਕਾਇਦਾ ਇਸ਼ਤਿਹਾਰ ਜਾਰੀ ਕਰ ਕੇ ਕਿਸਾਨਾਂ ਨੂੰ ਇਸ ਸੰਬੰਧੀ ਸੂਚਿਤ ਕੀਤਾ ਹੈ। ਨਿੱਜੀ ਸ਼ੂਗਰ ਮਿੱਲ ਮਾਲਕਾਂ ਨੇ ਇਹ ਸਾਫ਼ ਕੀਤਾ ਹੈ ਕਿ ਪੰਜਾਬ ਸਰਕਾਰ ਵਲੋਂ ਗੰਨੇ ਦਾ ਮੁੱਲ 380 ਰੁਪਏ ਪ੍ਰਤੀ ਕੁਇੰਟਲ ਮਿੱਥਣ ਕਾਰਨ ਖੰਡ ਮਿੱਲਾਂ ਗੰਨਾ ਪੀੜਨ ਤੋਂ ਅਸਮਰੱਥ ਹਨ।

ਨਿੱਜੀ ਖੰਡ ਮਿੱਲਾਂ ਜੋ ਕੇ ਪਿਛਲੇ ਸਾਲ ਦੇ 325 ਰੁਪਏ ਕੁਇੰਟਲ ਦੀ ਖਰੀਦ ਮੁੱਲ ਅਨੁਸਾਰ ਵੀ ਕਿਸਾਨਾਂ ਨੂੰ ਅਦਾਇਗੀ ਨਹੀਂ ਕਰ ਪਾ ਰਹੀਆਂ ਹਨ ਅਤੇ ਕਈ ਮਿੱਲਾਂ ਵਲੋਂ ਕਿਸਾਨਾਂ ਦੇ ਬਕਾਏ ਅਜੇ ਵੀ ਖੜ੍ਹੇ ਹਨ ਪਰ 380 ਰੁਪਏ ਕੁਇੰਟਲ ਦੇ ਭਾਅ ਅਨੁਸਾਰ ਮਿੱਲਾਂ ਲਈ ਕਿਸਾਨਾਂ ਦੀ ਅਦਾਇਗੀ ਬਿਲਕੁਲ ਵੀ ਸੰਭਵ ਨਹੀਂ ਹੋਵੇਗੀ।

ਇਸ ਦੇ ਨਾਲ ਹੀ ਮਿੱਲ ਮਾਲਕਾਂ ਨੇ ਸਪੱਸ਼ਟ ਕੀਤਾ ਹੈ ਕਿ ਗੰਨੇ ਦਾ ਭਾਅ 380 ਰੁਪਏ ਪ੍ਰਤੀ ਕੁਇੰਟਲ ਦੇਣ ਲਈ ਗੰਨੇ ਦੇ ਸੂਬਾ ਸਰਕਾਰ ਵਲੋਂ ਐਲਾਨੇ ਖਰੀਦ ਮੁੱਲ ਅਤੇ ਭਾਰਤ ਸਰਕਾਰ ਵਲੋਂ ਗੰਨੇ ਦੇ ਮਿੱਥੇ ਖਰੀਦ ਮੁੱਲ (ਐੱਫ. ਆਰ. ਪੀ) ਜੋ ਕਿ 305 ਰੁਪਏ ਹੈ ਦਾ ਫ਼ਰਕ ਪੰਜਾਬ ਸਰਕਾਰ ਨੂੰ ਦੇਣਾ ਚਾਹੀਦਾ ਹੈ। ਨਿੱਜੀ ਮਿੱਲਾਂ ਨੇ ਕਿਹਾ ਕਿ ਪਿਛਲੇ ਮੁੱਲ 325 ਰੁਪਏ ਕੁਇੰਟਲ ਦੀ ਖਰੀਦ ਵੀ ਉਹ ਚੁੱਕਣ ਤੋਂ ਅਸਮਰੱਥ ਸਨ ਪਰ ਹੁਣ ਪੰਜਾਬ ਸਰਕਾਰ ਨੇ ਇਹ ਭਾਅ ਵਧਾ ਕੇ 380 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ ਜਿਸ ਦੇ ਚੱਲਦੇ ਉਹ ਹੁਣ ਗੰਨਾ ਬਾਂਡ ਕਰਨ ਅਤੇ ਪੀੜਨ ਤੋਂ ਅਸਮਰੱਥ ਹਨ।  

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement