ਹਲਦੀ ਦੀ ਕਾਸ਼ਤ ਕਰ ਕੇ ਲੋਕਾਂ ਲਈ ਮਿਸਾਲ ਬਣੇ ਨੰਬਰਦਾਰ ਜਗਮੋਹਨ ਸਿੰਘ 
Published : Feb 26, 2026, 6:32 am IST
Updated : Feb 26, 2026, 7:45 am IST
SHARE ARTICLE
photo
photo

ਮੋਗਾ ਦੇ ਫਤਿਹਗੜ੍ਹ ਪੰਜਤੂਰ ਨਾਲ ਸਬੰਧਿਤ ਹੈ ਕਿਸਾਨ

ਫ਼ਤਿਹਗੜ੍ਹ ਪੰਜਤੂਰ (ਕੁਲਦੀਪ ਗਰੋਵਰ) : ਪਿੰਡ ਦੇ ਪ੍ਰਗਤੀਸ਼ੀਲ ਕਿਸਾਨ ਅਤੇ ਨੰਬਰਦਾਰ ਜਗਮੋਹਨ ਸਿੰਘ ਪਿਛਲੇ 10 ਸਾਲਾਂ ਤੋਂ ਔਰਗੈਨਿਕ ਢੰਗ ਨਾਲ ਹਲਦੀ ਦੀ ਕਾਸ਼ਤ ਕਰਦੇ ਆ ਰਹੇ ਹਨ ਅਤੇ ਇਲਾਕੇ ਦੇ ਹੋਰ ਕਿਸਾਨਾਂ ਲਈ ਪ੍ਰੇਰਣਾ ਬਣੇ ਹੋਏ ਹਨ। ਜਦੋਂ ਜ਼ਿਆਦਾਤਰ ਕਿਸਾਨ ਰਵਾਇਤੀ ਫ਼ਸਲਾਂ ਵਲ ਰੁਝਾਨ ਰੱਖਦੇ ਹਨ, ਉਸ ਵੇਲੇ ਜਗਮੋਹਨ ਸਿੰਘ ਨੇ ਨਵੀਂ ਸੋਚ ਨਾਲ ਹਲਦੀ ਵਰਗੀ ਨਕਦੀ ਫ਼ਸਲ ਨੂੰ ਚੁਣਿਆ ਅਤੇ ਰਸਾਇਣਕ ਖਾਦਾਂ ਤੋਂ ਬਿਨਾਂ ਕੁਦਰਤੀ ਢੰਗ ਨਾਲ ਖੇਤੀ ਸ਼ੁਰੂ ਕੀਤੀ।

ਹਲਦੀ ਦੀਆਂ ਗੰਡੀਆਂ ਨੂੰ ਉਬਾਲਣ ਸਮੇਂ ਉਨ੍ਹਾਂ ਦਸਿਆ ਕਿ ਸ਼ੁਰੂਆਤੀ ਦੌਰ ਵਿਚ ਮੁਸ਼ਕਲਾਂ ਆਈਆਂ ਪਰ ਮਿਹਨਤ, ਸਹੀ ਜਾਣਕਾਰੀ ਅਤੇ ਕੁਦਰਤੀ ਖਾਦਾਂ ਦੀ ਵਰਤੋਂ ਨਾਲ ਉਨ੍ਹਾਂ ਨੇ ਵਧੀਆ ਪੈਦਾਵਾਰ ਹਾਸਲ ਕੀਤੀ। ਅੱਜ ਉਨ੍ਹਾਂ ਦੀ ਔਰਗੈਨਿਕ ਹਲਦੀ ਨੂੰ ਬਾਜ਼ਾਰ ਵਿਚ ਚੰਗੀ ਮੰਗ ਮਿਲ ਰਹੀ ਹੈ ਅਤੇ ਵਧੀਆ ਕੀਮਤ ਵੀ ਪ੍ਰਾਪਤ ਹੋ ਰਹੀ ਹੈ।

ਜਗਮੋਹਨ ਸਿੰਘ ਨੇ ਕਿਹਾ ਕਿ ਔਰਗੈਨਿਕ ਖੇਤੀ ਨਾਲ ਨਾ ਸਿਰਫ਼ ਮਿੱਟੀ ਦੀ ਉਪਜਾਊ ਸ਼ਕਤੀ ਬਰਕਰਾਰ ਰਹਿੰਦੀ ਹੈ, ਸਗੋਂ ਸਿਹਤ ਲਈ ਵੀ ਲਾਭਕਾਰੀ ਉਤਪਾਦ ਤਿਆਰ ਹੁੰਦੇ ਹਨ। ਉਹ ਹੋਰ ਕਿਸਾਨਾਂ ਨੂੰ ਵੀ ਰਵਾਇਤੀ ਖੇਤੀ ਦੇ ਨਾਲ-ਨਾਲ ਨਕਦੀ ਅਤੇ ਔਰਗੈਨਿਕ ਫ਼ਸਲਾਂ ਵਲ ਧਿਆਨ ਦੇਣ ਦੀ ਅਪੀਲ ਕਰਦੇ ਹਨ ਅਤੇ ਸਰਕਾਰ ਤੋਂ ਵੀ ਮੰਗ ਕਰਦੇ ਹਨ ਕਿ ਅਜਿਹੀਆਂ ਫ਼ਸਲਾਂ ਦੇ ਨਿਰਧਾਰਤ ਰੇਟ ਤੈਅ ਕਰਨ ਦੇ ਨਾਲ ਨਾਲ ਮੰਡੀਕਰਨ ਦਾ ਵੀ ਸੁਚੱਜਾ ਪ੍ਰਬੰਧ ਕੀਤਾ ਜਾਵੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement