ਦੇਸ਼ ਦੇ ਹਰ ਕਿਸਾਨ ਪਰਿਵਾਰ ਸਿਰ ਹੈ ਲਗਭਗ 74,121 ਰੁਪਏ ਦਾ ਕਰਜ਼ਾ

By : JAGDISH

Published : Feb 12, 2026, 12:51 pm IST
Updated : Feb 12, 2026, 12:51 pm IST
SHARE ARTICLE
Every farming family in the country has a debt of about Rs 74,121.
Every farming family in the country has a debt of about Rs 74,121.

ਕਿਸਾਨੀ ਕਰਜ਼ੇ ਦੇ ਮਾਮਲੇ ਪੰਜਾਬ ਦੇਸ਼ ਭਰ 'ਚੋਂ ਤੀਜੇ ਨੰਬਰ 'ਤੇ

ਚੰਡੀਗੜ੍ਹ : ਭਾਰਤ ਦੇ ਅੰਨ ਭੰਡਾਰ ਵਿੱਚ ਸਭ ਤੋਂ ਵੱਧ ਹਿੱਸਾ ਪਾਉਣ ਵਾਲੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਦੇਸ਼ ਵਿੱਚ ਖੇਤੀਬਾੜੀ ਕਰਜ਼ੇ ਦੇ ਮਾਮਲੇ ਵਿੱਚ ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ ’ਤੇ ਹਨ । ਪੰਜਾਬ ਵਿੱਚ ਪ੍ਰਤੀ ਕਿਸਾਨ ਪਰਿਵਾਰ ’ਤੇ ਕਰਜ਼ਾ 2.03 ਲੱਖ ਰੁਪਏ ਅਤੇ ਹਰਿਆਣਾ ਵਿੱਚ 1.83 ਲੱਖ ਰੁਪਏ ਹੈ । ਆਂਧਰਾ (2.45 ਲੱਖ) ਅਤੇ ਕੇਰਲ (2.42 ਲੱਖ) ਪੰਜਾਬ ਅਤੇ ਹਰਿਆਣਾ ਤੋਂ ਅੱਗੇ ਹਨ।

ਲੋਕ ਸਭਾ ਵਿੱਚ ਸੰਸਦ ਮੈਂਬਰ ਕੇ. ਸਾਰੇਨ ਖੇਰਵਾਲ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਦੇਸ਼ ਵਿੱਚ ਪ੍ਰਤੀ ਕਿਸਾਨ ਪਰਿਵਾਰ ਔਸਤ ਬਕਾਇਆ ਕਰਜ਼ਾ 74,121 ਰੁਪਏ ਹੈ । ਸਭ ਤੋਂ ਘੱਟ ਕਰਜ਼ਾ ਨਾਗਾਲੈਂਡ ਵਿੱਚ ਪ੍ਰਤੀ ਕਿਸਾਨ ਪਰਿਵਾਰ ਸਿਰਫ਼ 1,750 ਰੁਪਏ ਹੈ।

ਮੇਘਾਲਿਆ (2,237) ਤੇ ਅਰੁਣਾਚਲ ਪ੍ਰਦੇਸ਼ (3,581) ਇਸ ਤੋਂ ਬਾਅਦ ਆਉਂਦੇ ਹਨ। ਰਾਜਸਥਾਨ ਵਿੱਚ ਪ੍ਰਤੀ ਪਰਿਵਾਰ ਕਰਜ਼ਾ 1.13 ਲੱਖ ਰੁਪਏ, ਹਿਮਾਚਲ ’ਚ 85,825 ਰੁਪਏ ਅਤੇ ਜੰਮੂ-ਕਸ਼ਮੀਰ ਵਿੱਚ 30,435 ਰੁਪਏ ਹੈ। 1 ਲੱਖ ਰੁਪਏ ਤੋਂ ਵੱਧ ਕਰਜ਼ੇ ਵਾਲੇ ਰਾਜਾਂ ਵਿੱਚ ਤਾਮਿਲਨਾਡੂ (1.06 ਲੱਖ ), ਕਰਨਾਟਕ (1.26 ਲੱਖ) ਅਤੇ ਤਿਲੰਗਾਨਾ (1.52 ਲੱਖ) ਸ਼ਾਮਲ ਹਨ। ਹਿੰਦੀ ਪੱਟੀ ਵਾਲੇ ਰਾਜਾਂ ’ਚ ਬਿਹਾਰ (23,534), ਛੱਤੀਸਗੜ੍ਹ (21,443), ਝਾਰਖੰਡ (8,415), ਮੱਧ ਪ੍ਰਦੇਸ਼ (74,420), ਉੱਤਰਾਖੰਡ (48,338) ਅਤੇ ਉੱਤਰ ਪ੍ਰਦੇਸ਼ (51,107 ਰੁਪਏ) ’ਤੇ ਦਰਮਿਆਨੇ ਪੱਧਰ ਦਾ ਕਰਜ਼ੇ ਦਾ ਬੋਝ ਹੈ। ਮਾਹਿਰਾਂ ਮੁਤਾਬਕ ਕਿਸਾਨਾਂ ਵਿੱਚ ਲਗਾਤਾਰ ਕਰਜ਼ਾ ਨਿਰਭਰਤਾ ਦੇ ਕਾਰਨ ਵੱਧ ਰਹੀ ਲਾਗਤ, ਸੀਮਤ ਆਮਦਨ, ਅਨਿਸ਼ਚਿਤ ਮੌਸਮੀ ਹਾਲਾਤ, ਖ਼ਾਸ ਕਰਕੇ ਮੌਨਸੂਨ ਦੀ ਅਨਿਸ਼ਚਿਤਤਾ, ਖਰੀਦ ਭੁਗਤਾਨ ਵਿੱਚ ਦੇਰੀ, ਛੋਟੇ ਖੇਤ, ਸਮਾਜਿਕ ਸਮਾਰੋਹਾਂ ’ਤੇ ਫ਼ਜ਼ੂਲ ਖ਼ਰਚੀ ਅਤੇ ਉੱਚ ਅਨਪੜ੍ਹਤਾ ਦਰ ਨਾਲ ਜੁੜੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement