''ਰੇਲ ਰੋਕੋ ਅੰਦਲੋਨ ਨੂੰ ਲੈ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਕਿਸਾਨਾਂ ਨੂੰ ਅਪੀਲ"

By : GAGANDEEP

Published : Oct 11, 2020, 11:18 am IST
Updated : Oct 11, 2020, 11:18 am IST
SHARE ARTICLE
Manpreet Singh Badal
Manpreet Singh Badal

ਫੌਜ ਕੋਲ ਖਤਮ ਹੋਇਆ ਅਸਲਾ-ਰਾਸ਼ਨ!

ਮੁਹਾਲੀ: ਕਿਸਾਨਾਂ ਵੱਲੋਂ ਲਗਾਤਾਰ ਖੇਤੀ ਕਾਨੂੰਨਾਂ ਦੇ ਵਿਦਰੋਹ ਵਿੱਚ ਧਰਨੇ ਲਗਾਏ ਜਾ ਰਹੇ ਹਨ। ਕਿਸਾਨਾਂ ਵੱਲੋਂ ਲਗਾਏ ਜਾ ਰਹੇ ਧਰਨਿਆਂ ਤੇ ਮਨਪ੍ਰੀਤ ਸਿੰਘ ਬਾਦਲ ਨੇ ਬੋਲਦਿਆਂ ਕਿਹਾ ਕਿ ਕਿਸਾਨਾਂ ਨੇ ਜਦੋਂ ਹਾੜੀ ਦੀ ਫਸਲ ਬੀਜਣੀ ਹੈ ਤਾਂ ਇੱਕ ਤਾਂ DAP ਅਤੇ ਯੂਰੀਆਂ ਦੀ ਜ਼ਰੂਰਤ ਪਵੇਗੀ ਪਰ ਇਸ ਵੇਲੇ ਪੰਜਾਬ ਦੇ ਗੋਦਾਮਾਂ ਵਿੱਚ ਸਿਰਫ 10% ਯੂਰੀਆਂ ਹੈ।

Farmer Protest Farmer Protest

ਉਹਨਾਂ ਨੇ ਕਿਹਾ ਜੇ ਰੇਲਾਂ ਦੀ ਆਵਾਜਾਈ ਨਾ ਚੱਲੀ ਤਾਂ ਸਾਡੀ ਹਾੜੀ ਦੀ ਫਸਲ ਵੀ ਲੇਟ ਹੋ ਸਕਦੀ ਹੈ। ਦੂਸਰੀ  ਵੱਡੀ  ਚਿੰਤਾ ਇਹ ਹੈ ਕਿ ਕੋਲਾ ਵੀ ਪੰਜਾਬ ਕੋਲ ਤਿੰਨ ਦਿਨਾਂ ਦਾ ਹੈ ਜੇ ਤਿੰਨ ਦਿਨਾਂ ਤੋਂ ਬਾਅਦ ਰੇਲਾਂ ਨਾ ਚੱਲੀਆਂ ਤਾਂ ਪੰਜਾਬ ਵਿੱਚ ਪਾਵਰ ਕੱਟ ਲੱਗ ਸਕਦੇ ਹਨ ਅਤੇ ਇਸ ਨਾਲ ਕਣਕ ਦੀ ਰੌਣੀ ਵਿੱਚ ਵੀ ਦੇਰ ਹੋ ਸਕਦੀ ਹੈ।

Farmer Protest Farmer Protest

ਤੀਸਰਾ ਵੱਡਾ ਫਿਕਰ ਇਹ ਵੀ ਹੈ ਕਿ  ਜਿਹੜੀ ਸਾਡੀ ਫੌਜ ਢਾਈ ਲੱਖ ਦੀ ਗਿਣਤੀ ਵਿੱਚ ਲੱਦਾਖ ਬੈਠੀ ਹੈ, ਜਿਹੜੇ ਫੌਜੀ ਪਹਾੜਾਂ ਅਤੇ ਬਰਫਾਂ ਤੇ ਬੈਠੇ ਹਨ ਉਹਨਾਂ ਨੂੰ ਰਸਤ ਅਤੇ ਤੇਲ ਦੀ ਕਮੀ ਆ ਸਕਦੀ ਹੈ ਕਿਉਂਕਿ ਅਗਲੇ ਛੇ ਮਹੀਨਿਆਂ ਵਿੱਚ ਬਰਫ ਬਹੁਤ ਜ਼ਿਆਦਾ ਪਵੇਗੀ ਜਿਸ ਨਾਲ ਅਸੀਂ ਉੱਥੇ ਤੇਲ ਰਸਤ ਨਹੀਂ ਪਹੁੰਚਾ ਸਕਾਂਗੇ। ਨਿਹੱਥੇ ਬੱਚਿਆਂ ਨੂੰ ਕਿਵੇਂ ਲੜਾਂਵਾਂਗੇ।

Indian ArmyIndian Army

ਜੇ ਰੇਲਾਂ ਨਾ ਬਾਹਰ ਨਿਕਲੀਆਂ ਤਾਂ ਅਨਾਜ ਬਾਹਰ ਭੇਜਣ ਵਿੱਚ ਮੁਸ਼ਕਿਲ ਆ ਜਾਵੇਗੀ  ਸਰਕਾਰ  ਨੂੰ ਇਸਦੀ ਸਭ ਤੋਂ ਵੱਡੀ ਚਿੰਤਾ ਹੈ। ਕਿਸਾਨ ਜਥੇਬੰਦੀਆਂ ਨੂੰ ਵੀ ਇਸ ਗੱਲ ਦੀ ਚਿੰਤਾ ਹੈ।

farmer protestfarmer protest

ਇਸ ਨਾਲ  ਨੁਕਸਾਨ ਨਾ ਸੈਂਟਰ ਸਰਕਾਰ ਨੂੰ ਹੋਣਾ ਨਾ ਮੋਦੀ ਨੂੰ ਹੋਣਾ ਇਸ ਨਾਲ ਨੁਕਸਾਨ ਸਿਰਫ ਕਿਸਾਨ ਦਾ ਹੋਣਾ। ਉਹਨਾਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਕਿਸਾਨ ਜਥੇਬੰਦੀਆਂ ਨੇ ਜੋ ਵੀ ਫੈਸਲਾ ਲੈਣਾ ਉਹ ਪੰਜਾਬ ਦੇ ਹੱਕ ਵਿੱਚ ਲੈਣਾ।

CM Amrinder SinghCM Amrinder Singh

 ਬੁੱਧਵਾਰ ਨੂੰ ਪੰਜਾਬ ਕੈਬਨਿਟ ਦੀ CM ਸਾਹਿਬ ਨੇ ਮੀਟਿੰਗ ਰੱਖੀ ਹੈ। ਜਿਸ ਵਿੱਚ ਤਿੰਨ ਅਹਿਮ ਫੈਸਲੇ ਲੈਣੇ ਹਨ। ਪਹਿਲਾਂ ਸਰਕਾਰੀਆਂ ਨੌਕਰੀਆਂ ਲਈ ਜਿੰਨੀਆਂ ਵੀ ਪੋਸਟਾਂ ਖਾਲੀ ਹਨ ਇਹ ਅਗਲੇ 5-6 ਮਹੀਨਿਆਂ  ਵਿੱਚ ਬੱਚਿਆਂ ਨੂੰ ਦਿੱਤੀਆਂ ਜਾਣਗੀਆਂ।

ਦੂਜਾ ਜਿਹਨਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਤਾਂ ਉਹਨਾਂ ਸਾਰਿਆਂ ਦੇ ਰਾਸ਼ਨ ਕਾਰਡ ਬਣਨਗੇ। ਤੀਸਰਾ ਐਸ ਸੀ ਬੱਚਿਆਂ ਨੂੰ ਵਜੀਫੇ ਮਿਲਦੇ ਸੀ  ਉਹ ਸਰਕਾਰ ਨੇ ਉਹ ਬੰਦ ਕਰ ਦਿੱਤੇ ਸੀ ਤਾਂ ਸਰਕਾਰ ਹੁਣ ਉਹ ਆਪਣੇ ਕੋਲੋ ਦੇਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement