#MeToo: ਅਦਾਕਾਰਾ ਰੇਨੀ ਧਿਆਨੀ ਨੇ ਅਪਣੇ ਨਾਲ ਹੋਏ ਸਰੀਰਕ ਸੋਸ਼ਣ ਦਾ ਕੀਤਾ ਖੁਲਾਸਾ 
Published : Oct 30, 2018, 6:04 pm IST
Updated : Oct 30, 2018, 6:18 pm IST
SHARE ARTICLE
Renee
Renee

ਹਾਲੀਵੁਡ ਤੋਂ ਸ਼ੁਰੂ ਹੋਇਆ #MeToo ਮੁਹਿੰਮ ਨੇ ਕਈ ਖੁਲਾਸੇ ਕੀਤੇ ਅਤੇ ਹੁਣ ਇਹ ਮੁਹਿੰਮ ਭਾਰਤ 'ਚ ਇਕ ਸਨਸਨੀ ਵਾਂਗ ਫੈਲਦੀ ਹੀ ਜਾ ਰਿਹਾ ਹੈ ਅਤੇ ਇਸ 'ਚ ਕਈ ਵੱਡੇ ...

ਮੁੰਬਈ: ਹਾਲੀਵੁਡ ਤੋਂ ਸ਼ੁਰੂ ਹੋਇਆ #MeToo ਮੁਹਿੰਮ ਨੇ ਕਈ ਖੁਲਾਸੇ ਕੀਤੇ ਅਤੇ ਹੁਣ ਇਹ ਮੁਹਿੰਮ ਭਾਰਤ 'ਚ ਇਕ ਸਨਸਨੀ ਵਾਂਗ ਫੈਲਦੀ ਹੀ ਜਾ ਰਿਹਾ ਹੈ ਅਤੇ ਇਸ 'ਚ ਕਈ ਵੱਡੇ ਲੋਕਾਂ ਦੇ ਨਾਂ ਵੀ ਸਾਹਮਣੇ ਆ ਚੁੱਕੇ ਹਨ।ਦੱਸ ਦਈਏ ਕਿ ਅੱਜ ਕੱਲ ਬਾਲੀਵੁੱਡ ਵਿਚ #MeToo ਮੁਹਿੰਮ ਕਾਫ਼ੀ ਸੁਰਖੀਆਂ ਵਿਚ ਚੱਲ ਰਿਹਾ ਹੈ ਅਤੇ ਇਸ ਦੀ ਸ਼ੁਰੂਆਤ ਪਿਛਲੇ ਸਾਲ ਅਮਰੀਕਾ 'ਚ ਹੋਈ ਸੀ। ਜਿੱਥੇ ਇਕ ਹਾਲੀਵੁਡ  ਦੇ ਨਿਰਮਾਤਾ ਹਾਰਵੇ ਵਿੰਸਟੀਨ 'ਤੇ 70 ਤੋਂ ਵੀ ਵੱਧ ਔਰਤਾਂ ਨੇ ਸਰੀਰਕ ਸੋਸ਼ਣ ਦੇ ਇਲਜ਼ਾਮ ਲਾਏ ਸੀ। ਇਸ ਤੋਂ ਬਾਅਦ ਇਹ #MeToo ਲਹਿਰ ਬਣ ਗਿਆ ਅਤੇ ਹੁਣ ਇਹੀ ਲਹਿਰ ਭਾਰਤ 'ਚ ਸ਼ੁਰੂ ਹੋਈ ਹੈ।

 Renee Dhyani Renee Dhyani

ਜ਼ਿਕਰਯੋਗ ਹੈ ਕਿ #MeToo ਮੁਹਿੰਮ ਦੇ ਤਹਿਤ ਜਿਨਸੀ ਸੋਸ਼ਣ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ।ਹੁਣ ਟੀ.ਵੀ. ਸੀਰੀਅਲ 'ਯੇ ਤੇਰੀ ਗਲੀਆਂ' ਵਿਚ ਕੰਮ ਕਰ ਰਹੀ ਅਦਾਕਾਰਾ ਰੇਨੀ ਧਿਆਨੀ ਨੇ ਆਪਣੇ ਨਾਲ ਹੋਏ ਸਰੀਰਕ ਸੋਸ਼ਣ ਦਾ ਇਕ ਪੁਰਾਣਾ ਮਾਮਲਾ ਸਾਂਝਾ ਕੀਤਾ ਹੈ, ਜਿਸ 'ਚ ਉਸ ਨੇ ਇਕ ਟੀ.ਵੀ. ਅਦਾਕਾਰ 'ਤੇ ਦੋਸ਼ ਲਗਾਇਆ ਹੈ। ਇਸ ਬਾਰੇ ਅਦਾਕਾਰਾ ਰੇਨੀ ਧਿਆਨੀ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਅਸੀਂ ਸਾਰੇ ਸ਼ਰਾਬ ਦੇ ਨਸ਼ੇ ਵਿਚ ਨੱਚ ਰਹੇ ਸੀ।ਇਸ ਦੌਰਾਨ ਆਰੋਪੀ ਅਦਾਕਾਰ ਅਪਣੀ ਗਰਲਫਰੈਂਡ ਤੇ ਨਨਾਣ ਦੇ ਨਾਲ ਆਇਆ ਸੀ ਅਤੇ ਉਹ ਵੀ ਨਸ਼ੇ ਵਿਚ ਸੀ।ਅਦਾਕਾਰਾ ਰੇਨੀ ਧਿਆਨੀ ਨੇ ਦੱਸਿਆ

 Renee Dhyani Renee Dhyani

ਕਿ ਆਰੋਪੀ ਅਦਾਕਾਰ ਮੈਨੂੰ ਚਿੱਖ ਕੇ ਅਸ਼ਲੀਲ ਹਰਕਤਾਂ ਕਰ ਰਿਹਾ ਸੀ ਅਤੇ ਉਹ ਮੇਰੇ ਤੋਂ ਅਸ਼ਲੀਲ ਡਿਮਾਂਡ ਕਰ ਰਿਹਾ ਸੀ। ਇਹ ਵੀ ਦੱਸ ਦਈਏ ਕਿ ਅਦਾਕਾਰਾ ਰੇਨੀ ਧਿਆਨੀ ਨੇ ਆਰੋਪੀ ਅਦਾਕਾਰ ਦਾ ਨਾਂ ਨਹੀਂ ਲਿਆ। ਅਦਾਕਾਰਾ ਨੇ ਕਿਹਾ ਕਿ ਅਪਣੇ ਪੱਧਰ 'ਤੇ ਉਸ ਨੇ ਕਾਰਵਾਈ ਵੀ ਕੀਤੀ ਸੀ।ਉਸ ਨੇ ਇਕ ਫੇਸਬੁੱਕ ਲਾਈਵ ਰਾਹੀਂ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ ਸੀ ਅਤੇ ਬਾਅਦ 'ਚ ਮੈਨੂੰ ਉਹ ਲਾਈਵ ਵੀਡੀਓ ਡਿਲੀਟ ਕਰਨੀ ਪਈ ਕਿਉਂਕਿ ਸ਼ੋਅ 'ਚ ਮੈਨੂੰ ਅਜਿਹਾ ਕਰਨ ਨੂੰ ਕਿਹਾ ਗਿਆ।

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement