ਮਸ਼ਹੂਰ ਗਾਇਕ ਮੀਕਾ ਸਿੰਘ ਦੀ ਮੈਨੇਜਰ ਨੇ ਕੀਤੀ ਖੁਦਕੁਸ਼ੀ...
Published : Feb 22, 2020, 10:07 am IST
Updated : Feb 22, 2020, 3:14 pm IST
SHARE ARTICLE
Mumbai famous singer mika singh
Mumbai famous singer mika singh

ਸੌਮਿਆ  ਦੀ ਮੌਤ ’ਤੇ ਦੁੱਖ ਜਤਾਉਂਦੇ ਹੋਏ ਮੀਕਾ ਸਿੰਘ ਨੇ...

ਮੁੰਬਈ: ਪੰਜਾਬੀ ਕਲਾਕਾਰ ਮੀਕਾ ਸਿੰਘ ਦੀ ਮੈਨੇਜਰ ਨੇ ਮੁੰਬਈ ਦੇ ਅੰਧੇਰੀ ਵਿਚ ਨੀਂਦ ਦੀਆਂ ਗੋਲੀਆਂ ਖਾ ਕੇ ਕਥਿਤ ਤੌਰ ’ਤੇ ਆਤਮ ਹੱਤਿਆ ਕਰ ਲਈ। ਪੁਲਿਸ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਵਰਸੋਵਾ ਥਾਣੇ ਦੇ ਸੀਨੀਅਰ ਇੰਸਪੈਕਟਰ ਰਾਘਵੇਂਦਰ ਠਾਕੁਰ ਨੇ ਦੱਸਿਆ ਕਿ ਸੌਮਿਆ ਖਾਨ ਅੰਧੇਰੀ ਦੇ ਮੀਕਾ ਸਿੰਘ ਦੇ ਚਾਰ ਮੰਜ਼ਿਲਾ ਬੰਗਲੇ ਦੇ ਪਹਿਲੇ ਫਲੋਰ ਸਟੂਡੀਓ ਵਿਚ ਰਹਿੰਦੀ ਸੀ।

PhotoPhoto

ਉਸ ਦੀ ਲਾਸ਼ ਨੂੰ ਸੰਸਕਾਰ ਲਈ ਪੰਜਾਬ ਵਿਚ ਰਹਿੰਦੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਉਹਨਾਂ ਨੂੰ ਇਹ ਮਾਮਲੇ ਕਿਸੇ ਦੀ ਸਾਜਿਸ਼ ਦਾ ਨਹੀਂ ਲੱਗਿਆ ਅਤੇ ਦੁਰਘਟਨਾ ਨੂੰ ਆਤਮ ਹੱਤਿਆ ਦਾ ਮਾਮਲਾ ਮੰਨ ਕੇ ਦਰਜ ਕਰ ਲਿਆ ਗਿਆ ਹੈ। ਸੌਮਿਆ ਦੇ ਮਾਤਾ-ਪਿਤਾ ਨਹੀਂ ਹਨ ਅਤੇ ਉਸ ਦੇ ਦਾਦਾ-ਦਾਦੀ ਪੰਜਾਬ ਵਿਚ ਰਹਿੰਦੇ ਹਨ। ਸੌਮਿਆ ਦੀ ਮੌਤ ਬਾਰੇ ਉਸ ਦੇ ਪਤੀ ਜੋਐਬ ਖਾਨ ਅਤੇ ਸਿੰਗਰ ਮੀਕਾ ਸਿੰਘ ਦੋਵਾਂ ਨੇ ਇੰਸਟਾਗ੍ਰਾਮ ’ਤੇ ਪੋਸਟ ਕੀਤਾ ਹੈ।

Mika singh apologises for his performance in pakistan fwice lifts the banMika singh 

ਸੌਮਿਆ  ਦੀ ਮੌਤ ’ਤੇ ਦੁੱਖ ਜਤਾਉਂਦੇ ਹੋਏ ਮੀਕਾ ਸਿੰਘ ਨੇ ਇੰਸਟਾਗ੍ਰਾਮ ’ਤੇ ਪੋਸਟ ਲਿਖੀ ਹੈ। ਉਹਨਾਂ ਨੇ ਸੌਮਿਆ ਦੀ ਤਸਵੀਰ ਨਾਲ ਪੋਸਟ   ਕੀਤਾ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਦਸਦੇ ਹੋਏ ਦੁਖ ਹੋ ਰਿਹਾ ਹੈ ਕਿ ਉਹਨਾਂ ਦੀ ਪਿਆਰੀ ਸੌਮਿਆ ਦੁਨੀਆ ਛੱਡ ਕੇ ਦੂਜੀ ਦੁਨੀਆ ਵਿਚ ਚਲੀ ਗਈ ਹੈ। ਉਹ ਬਹੁਤ ਹੀ ਘਟ ਉਮਰ ਵਿਚ ਅਪਣੇ ਪਿੱਛੇ ਬਹੁਤ ਪਿਆਰੀਆਂ ਯਾਦਾਂ ਛੱਡ ਗਈ ਹੈ।

PhotoPhoto

ਈਸ਼ਵਰ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ।’ ਦਸ ਦਈਏ ਕਿ ਬਾਲੀਵੁੱਡ ਗਾਇਕ ਪੰਜਾਬੀ ਮੀਕਾ ਸਿੰਘ ਵੱਲੋਂ ਪੰਜਾਬ, ਮਹਾਰਾਸ਼ਟਰਾ ਤੇ ਰਾਜਸਥਾਨ 'ਚ ਆਏ ਹੜ੍ਹ ਪੀੜਤਾਂ ਲਈ ਦਾਨ ਵੀ ਕੀਤਾ ਸੀ। ਉਹਨਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀੳ ਸਾਂਝੀ ਕਰਦਿਆਂ ਮੀਕਾ ਸਿੰਘ ਨੇ ਦੱਸਿਆ ਕਿ ਉਹ 1 ਸਤੰਬਰ ਨੂੰ ਅਮਰੀਕਾ ਦੇ ਵਾਸ਼ਿੰਗਟਨ 'ਚ ਅਜ਼ਾਦੀ ਦਿਹੜੇ ਮੌਕੇ ਇੱਕ ਸ਼ੋਅ ਕਰਨ ਜਾ ਰਹੇ ਨੇ ਉਥੋਂ ਦੀ ਹੋਣ ਵਾਲੀ ਸਾਰੀ ਕਮਾਈ ਨੂੰ ਉਹ ਹੜ੍ਹ ਪੀੜਤਾਂ ਨੂੰ ਦਾਨ ਕਰਨਗੇ।

 

 

ਉਥੇ ਹੀ ਮੀਕਾ ਸਿੰਘ ਨੇ ਖਾਲਸਾ ਏਡ ਦੀ ਤਰੀਫ ਕਰਦਿਆਂ ਕਿਹਾ ਕਿ ਭਾਵੇਂ ਉਹ ਦੁਨੀਆ ਦਾ ਕੋਈ ਵੀ ਕੋਨਾ ਕਿਉਂ ਨਾ ਹੋਵੇ, ਖਾਲਸਾ ਏਡ ਹਰ ਦੁੱਖ ਦੀ ਘੜੀ 'ਚ ਲੋਕਾਂ ਦੇ ਕੋਲ ਖੜ੍ਹੇ ਹੁੰਦੇ ਹਨ। ਮੀਕਾ ਨੇ ਕਿਹਾ ਕਿ ਦੁਨੀਆ 'ਚ ਹੋਰ ਵੀ ਬਹੁਤ ਸਾਰੀਆਂ ਐਨ.ਜੀ.ਓ ਹਨ, ਪਰ ਖਾਲਸਾ ਏਡ ਹਰ ਜਗ੍ਹਾ ਬਗੈਰ ਕਿਸੇ ਦਾ ਧਰਮ ਪੁੱਛਿਆਂ ਉਨ੍ਹਾਂ ਦੀ ਮਦਦ ਲਈ ਆਪਣੀ ਟੀਮ ਨਾਲ ਪਹੁੰਚ ਜਾਂਦੇ ਹਨ। ਮੀਕਾ ਨੇ ਕਿਹਾ ਕਿ ਉਹ ਇਸੇ ਕਰਕੇ 25 ਲੱਖ ਰੁਪਇਆ ਖਾਲਸਾ ਏਡ ਨੂੰ ਦੇਣਾ ਚਾਹੁੰਦੇ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement