ਰਣਬੀਰ ਅਤੇ ਮੇਰੇ ਵਿਚਕਾਰ ਚੰਗਾ ਪੇ²ਸ਼ੇਵਰ ਰਿਸ਼ਤਾ ਹੈ: ਕੈਟਰੀਨਾ
Published : Jul 12, 2017, 5:05 am IST
Updated : Apr 6, 2018, 3:11 pm IST
SHARE ARTICLE
Katrina Kaif
Katrina Kaif

ਰਣਬੀਰ ਕਪੂਰ ਅਤੇ ਕੈਟਰੀਨਾ ਕੈਫ਼ ਅਸਲ ਜੀਵਨ ਵਿਚ ਹੁਣ ਕਪਲ ਦੇ ਰੂਪ ਵਿਚ ਭਾਵੇਂ ਹੀ ਨਾਲ ਨਹੀਂ ਹਨ ਪਰ ਅਦਾਕਾਰਾ ਦਾ ਕਹਿਣਾ ਹੈ ਕਿ ਪੇ²ਸ਼ੇਵਰ ਵਜੋਂ ਦੋਵਾਂ ਵਿਚਕਾਰ ਹੁਣ ਵੀ

ਮੁੰਬਈ, 11 ਜੁਲਾਈ: ਰਣਬੀਰ ਕਪੂਰ ਅਤੇ ਕੈਟਰੀਨਾ ਕੈਫ਼ ਅਸਲ ਜੀਵਨ ਵਿਚ ਹੁਣ ਕਪਲ ਦੇ ਰੂਪ ਵਿਚ ਭਾਵੇਂ ਹੀ ਨਾਲ ਨਹੀਂ ਹਨ ਪਰ ਅਦਾਕਾਰਾ ਦਾ ਕਹਿਣਾ ਹੈ ਕਿ ਪੇ²ਸ਼ੇਵਰ ਵਜੋਂ ਦੋਵਾਂ ਵਿਚਕਾਰ ਹੁਣ ਵੀ ਬਹੁਤ ਚੰਗਾ ਤਾਲਮੇਲ ਬਣਿਆ ਹੋਇਆ ਹੈ।
ਬ੍ਰੇਕਅੱਪ ਤੋਂ ਬਾਅਦ ਪਰਦੇ 'ਤੇ ਅਤੇ ਪਰਦੇ ਦੇ ਪਿੱਛੇ ਅਪਣੇ ਤਾਲਮੇਲ ਨੂੰ ਲੈ ਕੇ ਖ਼ਬਰਾਂ ਵਿਚ ਰਹਿਣ ਤੋਂ ਬਾਅਦ ਦੋਵੇਂ ਆਗਾਮੀ ਫ਼ਿਲਮ 'ਜੱਗਾ ਜਾਸੂਸ' ਵਿਚ ਇਕੱਠੇ ਨਜ਼ਰ ਆਉਣਗੇ।
ਕੈਟਰੀਨਾ ਨੇ 'ਪੀਟੀਆਈ -ਭਾਸ਼ਾ' ਨੂੰ ਦਸਿਆ, ''ਦੋ ਲੋਕਾਂ ਵਿਚਕਾਰ ਕੀ ਹੋ ਸਕਦਾ ਹੈ, ਇਹ ਉਥੇ ਪਤਾ ਲਗਾ ਸਕਦਾ ਹੈ ਜੋ ਜਾਦੂ ਜਾਣਦਾ ਹੋਵੇ ਜਾਂ ਮੈਂ ਕੀ ਮਹਿਸੂਸ ਕਰਦੀ ਹਾਂ, ਇਹ ਕੋਈ ਪਤਾ ਨਹੀਂ ਲਗਾ ਸਕਦਾ। ਦੋ ਲੋਕਾਂ ਵਿਚਕਾਰ ਕੀ ਹੈ ਇਸ ਬਾਰੇ ਮੈਂ ਨਹੀਂ ਸੋਚਦੀ।''
'ਪੇਸ਼ੇਵਰ ਹੋਣ ਦੇ ਨਾਤੇ ਅਸੀਂ ਫ਼ਿਲਮ ਦਾ ਪ੍ਰਚਾਰ ਕਰ ਰਹੇ ਹਾਂ। ਕਲਾਕਾਰ ਦੇ ਤੌਰ 'ਤੇ ਅੱਜ ਵੀ ਸਾਡੇ ਦੋਵੇਂ ਵਿਚਕਾਰ ਬਹੁਤ ਚੰਗਾ ਤਾਲਮੇਲ ਹੈ। ਅਸੀਂ ਜਿਨ੍ਹਾਂ ਦੋ ਫ਼ਿਲਮਾਂ ਵਿਚ ਇਕੱਠਿਆਂ ਕੰਮ ਕੀਤਾ ਹੈ, ਉਸ ਦਾ ਤਜਰਬਾ ਬਹੁਤ ਚੰਗਾ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਜਾਦੂ  ਇਸ ਫ਼ਿਲਮ ਵਿਚ ਵੀ ਕਾਇਮ ਰਹੇ।'' 
ਦੋ ਸਫ਼ਲ ਫ਼ਿਲਮਾਂ 'ਰਾਜਨੀਤੀ' ਅਤੇ 'ਅਜਬ ਪ੍ਰੇਮ ਦੀ ਗ਼ਜਬ ਕਹਾਣੀ' ਤੋਂ ਬਾਅਦ ਰਣਬੀਰ ਅਤੇ ਕੈਟਰੀਨਾ ਦੀ ਜੋੜੀ ਅਨੁਰਾਗ ਵਸੂ ਦੇ ਨਿਰਦੇਸ਼ਨ ਹੇਠ ਇਸ ਤੀਜੀ ਫ਼ਿਲਮ ਵਿਚ ਇਕੱਠੇ ਨਜ਼ਰ ਆ ਰਹੀ ਹੈ।
ਦੋਵਾਂ ਸਿਤਾਰਿਆਂ ਦੇ ਸੱਤ ਸਾਲ ਲੰਬੇ ਰਿ²ਸ਼ਤੇ ਵਿਚ ਫ਼ਿਲਮ 'ਜੱਗਾ ਜਾਸੂਸ' ਵਿਚ ਇਕੱਠੇ ਕੰਮ ਕਰਨ ਦੌਰਾਨ ਦਰਾਰ ਆ ਗਈ ਸੀ। ਅਦਾਕਾਰਾ ਨੇ ਕਿਹਾ, ''ਮੈਂ ਹਮੇਸ਼ਾ ਅਪਣੇ ਨਿਜੀ ਜੀਵਨ ਨੂੰ ਪੇਸ਼ੇਵਰ ਜੀਵਨ ਤੋਂ ਵੱਖ ਰਖਣ ਦੀ ਕੋਸ਼ਿਸ਼ ਕੀਤੀ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement