ਕਪਿਲ-ਗਿੰਨੀ ਦੇ ਵਿਆਹ ਦੀ ਇਕ ਹੋਰ ਰਿਸੈਪਸ਼ਨ
Published : Feb 1, 2019, 6:03 pm IST
Updated : Feb 1, 2019, 6:03 pm IST
SHARE ARTICLE
 Kapil Sharma, Ginni Chatrath
Kapil Sharma, Ginni Chatrath

ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਦੇ ਵਿਆਹ ਦਾ ਜਸ਼ਨ ਅਜੇ ਖ਼ਤਮ ਨਹੀਂ ਹੋਇਆ। ਇੰਡੀਅਨ ਟੀਵੀ ਮਸ਼ਹੂਰ ਸਟਾਰ 'ਚ ਸ਼ੁਮਾਰ ਕਪਿਲ ਸ਼ਰਮਾ ਪਿਛਲੇ ਸਾਲ 12 ...

ਅੰਮ੍ਰਿਤਸਰ : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਦੇ ਵਿਆਹ ਦਾ ਜਸ਼ਨ ਅਜੇ ਖ਼ਤਮ ਨਹੀਂ ਹੋਇਆ। ਇੰਡੀਅਨ ਟੀਵੀ ਮਸ਼ਹੂਰ ਸਟਾਰ 'ਚ ਸ਼ੁਮਾਰ ਕਪਿਲ ਸ਼ਰਮਾ ਪਿਛਲੇ ਸਾਲ 12 ਦਸੰਬਰ ਨੂੰ ਗਿੰਨੀ ਨਾਲ ਵਿਆਹ ਦੇ ਬੰਧਨ 'ਚ ਬੰਨ੍ਹੇ ਗਏ ਸੀ। ਜਿਸ ਤੋਂ ਬਾਅਦ ਦੋਵਾਂ ਨੇ ਦੋ ਰਿਸੈਪਸ਼ਨ ਇਕ ਜਲੰਧਰ ਅਤੇ ਇਕ ਮੁੰਬਈ 'ਚ ਕੀਤੀ ਸੀ ਅਤੇ ਹੁਣ ਇਕ ਹੋਰ ਰਿਸੈਪਸ਼ਨ ਦੇਣ ਜਾ ਰਹੇ ਹਨ। ਮਨੋਰੰਜਨ ਦੀ ਦੁਨੀਆਂ ਦਾ ਵੈਡਿੰਗ ਸੀਜਨ ਚੱਲ ਰਿਹਾ ਹੈ।

Kapil SharmaKapil Sharma

ਦੀਪੀਕਾ ਪਾਦੁਕੋਣ ਅਤੇ ਰਣਵੀਰ ਸਿੰਘ ਦਾ ਰਿਸੈਪਸ਼ਨ, ਉਸ ਤੋਂ ਬਾਅਦ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਾਸ, ਫਿਰ ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦੀ ਸੇਰੈਮਨੀ ਅਤੇ ਹੁਣ ਟੈਲੀਵਿਜਨ ਸਟਾਰ ਕਪਿਲ ਸ਼ਰਮਾ। ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਇਨ੍ਹੀਂ ਦਿਨੀਂ ਆਪਣੇ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' ਕਰਕੇ ਖੂਬ ਸੁਰਖੀਆਂ ਬਟੋਰੀਆ ਹਨ। ਇਸ ਦੇ ਨਾਲ ਹੀ ਪਿਛਲੇ ਸਾਲ 12 ਦਸੰਬਰ ਨੂੰ ਕਪਿਲ ਆਪਣੀ ਲੰਬੇ ਸਮੇਂ ਦੀ ਸਾਥੀ ਗਿੰਨੀ ਚਤਰਥ ਨਾਲ ਵਿਆਹ ਕੀਤਾ ਹੈ।

ਇਹ ਵਿਆਹ ਪੰਜਾਬੀ ਰੀਤਾਂ ਮੁਤਾਬਕ ਹੋਇਆ। ਇਸ ਤੋਂ ਬਾਅਦ ਅਜੇ ਤਕ ਕਪਿਲ ਦੇ ਵਿਆਹ ਦੇ ਫੰਕਸ਼ਨ ਚੱਲ ਹੀ ਰਹੇ ਹਨ। ਹੁਣ ਇਕ ਵਾਰ ਫਿਰ ਕਪਿਲ ਵਿਆਹ ਦੀ ਖੁਸ਼ੀ 'ਚ ਇਕ ਗ੍ਰੈਂਡ ਪਾਰਟੀ ਦੇਣ ਵਾਲੇ ਹਨ। ਜੋ ਇਨ੍ਹਾਂ ਦੇ ਵਿਆਹ ਦੀ ਤੀਜੀ ਪਾਰਟੀ ਹੋਵੇਗੀ। ਖਾਸ ਗੱਲ ਹੈ ਕਿ ਇਸ ਵਾਰ ਪਾਰਟੀ ਦਿੱਲੀ 'ਚ ਹੋ ਰਹੀ ਹੈ ਜਿਸ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਿਰਕਤ ਕਰਨਗੇ।

Kapil SharmaKapil Sharma

ਦੋਵਾਂ ਦੀ ਰਿਸੈਪਸ਼ਨ ਦਾ ਕਾਰਡ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਪਾਰਟੀ ਕਲ੍ਹ ਮਤਲਬ 2 ਫਰਵਰੀ ਨੂੰ ਦਿੱਲੀ 'ਚ ਹੈ ਜਿਸ 'ਚ ਨੇਤਾ ਅਤੇ ਬਿਜਨਸਮੈਨ ਸ਼ਾਮਲ ਹੋਣਗੇ। ਹਾਲ ਹੀ 'ਚ ਕਪਿਲ ਅਤੇ ਨਰਿੰਦਰ ਮੋਦੀ ਦੀ ਮੁਲਾਕਾਤ ਵੀ ਹੋਈ ਸੀ ਜਿਸ ਦੀ ਤਸਵੀਰ ਕਪਿਲ ਨੇ ਸ਼ੈਅਰ ਕਰ ਮੋਦੀ ਦੀ ਤਾਰੀਫ ਕੀਤੀ ਸੀ। ਦਿੱਲੀ 'ਚ ਪਾਰਟੀ ਰਾਤ 8 ਵਜੇ ਸ਼ੁਰੂ ਹੋ ਰਹੀ ਹੈ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement