ਅੰਮ੍ਰਿਤਸਰ 'ਚ ਕਪਿਲ ਸ਼ਰਮਾ ਨੇ ਦਿਤੀ ਰਿਸੈਪ‍ਸ਼ਨ ਪਾਰਟੀ   
Published : Dec 15, 2018, 4:53 pm IST
Updated : Dec 15, 2018, 4:53 pm IST
SHARE ARTICLE
Kapil Sharma and Ginni Chatrath
Kapil Sharma and Ginni Chatrath

ਕਾਮੇਡੀ ਕਿੰਗ ਕਪਿਲ ਸ਼ਰਮਾ ਜਲੰਧਰ ਵਿਚ ਅਪਣੀ ਮੰਗੇਤਰ ਗਿੰਨੀ ਚਤਰਥ ਦੇ ਨਾਲ 12 ਦਸੰਬਰ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ। ਜਲੰਧਰ ਵਿਚ ਵਿਆਹ ਕਰਵਾਉਣ ਤੋਂ ਬਾਅਦ ....

ਅੰਮ੍ਰਿਤਸਰ (ਸਸਸ) : ਕਾਮੇਡੀ ਕਿੰਗ ਕਪਿਲ ਸ਼ਰਮਾ ਜਲੰਧਰ ਵਿਚ ਅਪਣੀ ਮੰਗੇਤਰ ਗਿੰਨੀ ਚਤਰਥ ਦੇ ਨਾਲ 12 ਦਸੰਬਰ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ। ਜਲੰਧਰ ਵਿਚ ਵਿਆਹ ਕਰਵਾਉਣ ਤੋਂ ਬਾਅਦ ਕਪਿਲ ਨੇ ਅਪਣੇ ਹੋਮ ਟਾਉਨ ਅੰਮ੍ਰਿਤਸਰ ਵਿਚ ਰਿਸੈਪ‍ਸ਼ਨ ਪਾਰਟੀ ਦਾ ਪ੍ਰਬੰਧ ਕੀਤਾ। ਕਪਿਲ ਅਤੇ ਗਿੰਨੀ ਦੀ ਇਸ ਫੰਕ‍ਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਕਪਲ ਅਤੇ ਗਿੰਨੀ ਅਪਣੇ ਪਹਿਲੇ ਰਿਸੈਪ‍ਸ਼ਨ ਵਿਚ ਸ਼ਾਹੀ ਲੁਕ 'ਚ ਨਜ਼ਰ ਆ ਰਹੇ ਹਨ।

Kapil Sharma and Ginni ChatrathKapil Sharma and Ginni Chatrath

ਕਪਿਲ ਸ਼ਰਮਾ ਦੇ ਇਕ ਫੈਨ ਪੇਜ਼ ਵਿਚ ਰਿਸੈਪ‍ਸ਼ਨ ਪਾਰਟੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਵਿਚ ਕਪਿਲ ਮਰੂਨ ਸ਼ੇਰਵਾਨੀ ਵਿਚ ਅਤੇ ਗਿੰਨੀ ਗੋਲ‍ਡਨ ਲਹਿੰਗੇ ਵਿਚ ਕਾਫ਼ੀ ਸੁੰਦਰ ਲੱਗ ਰਹੀ ਹੈ। ਕਪਿਲ ਨੇ ਵੀਰਵਾਰ ਨੂੰ ਗਿੰਨੀ ਦੇ ਨਾਲ ਆਨੰਦ ਕਾਰਜ ਦੀ ਰਸ‍ਮ ਪੂਰੀ ਕੀਤੀ। ਕਪਿਲ ਆਪਣੇ ਵਿਆਹ ਵਿਚ ਸਫੇਦ ਸ਼ੇਰਵਾਨੀ ਅਤੇ ਗੁਲਾਬੀ ਪੱਗ ਵਿਚ ਨਜ਼ਰ ਆਏ, ਉਥੇ ਹੀ ਉਨ੍ਹਾਂ ਦੀ ਲਾੜੀ ਗਿੰਨੀ ਗੁਲਾਬੀ ਲਹਿੰਗੇ ਵਿਚ ਸਜੀ ਹੋਈ ਨਜ਼ਰ ਆਈ, ਉਥੇ ਹੀ ਬੁੱਧਵਾਰ ਨੂੰ ਕਪਿਲ ਅਤੇ ਗਿਣੀ ਨੇ ਹਿੰਦੂ ਰੀਤੀ - ਰਿਵਾਜ਼ ਨਾਲ ਵਿਆਹ ਕੀਤਾ।

Kapil Sharma and Ginni ChatrathKapil Sharma and Ginni Chatrath

ਇਸ ਵਿਆਹ ਵਿਚ ਕਪਿ‍ਲ ਹਰੇ ਰੰਗ ਦੀ ਸ਼ੇਰਵਾਨੀ ਵਿਚ ਨਜ਼ਰ ਆਏ ਅਤੇ ਉਨ੍ਹਾਂ ਦੀ ਲਾੜੀ ਗਿੰਨੀ ਲਾਲ ਜੋੜੇ ਵਿਚ ਦਿਸੀ। ਦੱਸ ਦਈਏ ਕਿ ਕਪਿਲ ਦੇ ਘਰ ਵਿਚ ਵਿਆਹ ਦੀਆਂ ਰਸ‍ਮਾਂ ਦੀ ਸ਼ੁਰੂਆਤ ਮਾਤਾ ਦੀ ਚੌਕੀ ਤੋਂ ਹੋਈ।

Kapil Sharma and Ginni ChatrathKapil Sharma and Ginni Chatrath

ਇਸ ਵਿਆਹ ਵਿਚ ਕਪਿਲ ਦੇ ਨਾਲ ਦੇ ਕਈ ਕਾਮੈਡੀਅਨ ਜਿਵੇਂ ਭਾਰਤੀ ਸਿੰਘ, ਕ੍ਰਿਸ਼‍ਣਾ ਅਭਿਸ਼ੇਕ, ਸੁਦੇਸ਼ ਲਹਰੀ, ਰਾਜੀਵ ਠਾਕੁਰ, ਸੁਮੋਨਾ ਚੱਕਰਵਰਤੀ ਨੇ ਸ਼ਿਰਕਤ ਕੀਤੀ। ਉਥੇ ਹੀ ਉਨ੍ਹਾਂ ਦੇ ਵਿਆਹ ਵਿਚ ਗੁਰਦਾਸ ਮਾਨ ਨੇ ਪਰਫਾਰਮ ਕੀਤਾ। ਕਪਿਲ ਅਤੇ ਗਿੰਨੀ ਦੀ ਮੁੰਬਈ ਵਿਚ ਰਿਸੈਪ‍ਸ਼ਨ 24 ਤਾਰੀਖ ਨੂੰ ਰਿਸੈਪ‍ਸ਼ਨ ਦੀ ਪਾਰਟੀ ਦੇਣਗੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement