‘ਯਾਰੀਆਂ 2’ ਫ਼ਿਲਮ ਦੀ ਟੀਮ ਵਿਰੁਧ ਸਿੱਖ ਤਾਲਮੇਲ ਕਮੇਟੀ ਨੇ ਦਰਜ ਕਰਵਾਇਆ ਮੁਕੱਦਮਾ
Published : Aug 31, 2023, 9:42 am IST
Updated : Aug 31, 2023, 9:46 am IST
SHARE ARTICLE
FIR against yaariyan 2 film team in Jalandhar
FIR against yaariyan 2 film team in Jalandhar

ਅਦਾਕਾਰ ਮੀਜ਼ਾਨ ਜਾਫਰੀ, ਨਿਰਮਾਤਾ ਰਾਧੀਕਾ ਰਾਓ ਅਤੇ ਨਿਰਮਾਤਾ ਭੂਸ਼ਣ ਕੁਮਾਰ ਵਿਰੁਧ ਲਗਾਈ ਗਈ ਧਾਰਾ 295-ਏ

 

ਜਲੰਧਰ:  ਗ਼ੈਰ ਕੇਸਾਧਾਰੀ ਅਦਾਕਾਰ ਵਲੋਂ ‘ਕਿਰਪਾਨ’ ਪਾ ਕੇ ਗੀਤ ਫਿਲਮਾਏ ਜਾਣ ਦੇ ਮਾਮਲੇ ਵਿਚ ‘ਯਾਰੀਆਂ 2’ ਫ਼ਿਲਮ ਦੀ ਟੀਮ ਵਿਰੁਧ ਸਿੱਖ ਤਾਲਮੇਲ ਕਮੇਟੀ ਨੇ ਮੁਕੱਦਮਾ ਦਰਜ ਕਰਵਾਇਆ ਹੈ। ਇਸ ਦੇ ਤਹਿਤ ਅਦਾਕਾਰ ਮੀਜ਼ਾਨ ਜਾਫਰੀ, ਡਾਇਰੈਕਟਰ ਰਾਧੀਕਾ ਰਾਓ ਤੇ ਵਿਨੇ ਸਪਰੂ ਅਤੇ ਨਿਰਮਾਤਾ ਭੂਸ਼ਣ ਕੁਮਾਰ ਵਿਰੁਧ ਧਾਰਾ 295-ਏ ਲਗਾਈ ਗਈ ਹੈ।

Photo

ਇਹ ਗੀਤ ਟੀ-ਸੀਰੀਜ਼ ਕੰਪਨੀ ਦੇ ਯੂ ਟੀਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ਇਸ ਸਬੰਧੀ ਸਿੱਖ ਤਾਲਮੇਲ ਕਮੇਟੀ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਨੇ ਫ਼ਿਲਮ ਦੀ ਟੀਮ ਵਿਰੁਧ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮੁਕੱਦਮਾ ਦਰਜ ਕਰ ਲਿਆ ਹੈ।

Photo

ਜਾਣਕਾਰੀ ਦਿੰਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ ਅਤੇ ਹਰਪ੍ਰੀਤ ਸਿੰਘ ਨੀਟੂ ਨੇ ਦਸਿਆ ਕਿ ਉਨ੍ਹਾਂ ਨੇ ਇਕ ਗੀਤ ਦਾ ਕਲਿੱਪ ਦੇਖਿਆ ਸੀ, ਜਿਸ ’ਚ ਗ਼ੈਰ ਕੇਸਾਧਾਰੀ ਨੌਜਵਾਨ ਅਦਾਕਾਰੀ ਕਰ ਰਿਹਾ ਅਤੇ ਉਸ ਨੇ ਗਾਤਰੇ ਦੇ ਨਾਲ ਸ੍ਰੀ ਸਾਹਿਬ ਪਹਿਨਿਆ ਹੋਇਆ ਹੈ, ਜੋ ਕਿ ਸਿੱਧਾ ਹੀ ਸਿੱਖ ਪ੍ਰੰਪਰਾਵਾਂ ਦੇ ਵਿਰੁਧ ਹੈ।

Photo

ਉਨ੍ਹਾਂ ਦਸਿਆ ਕਿ ਜਥੇਬੰਦੀ ਵਲੋਂ ਇਸ ਮਾਮਲੇ ’ਚ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਨੂੰ ਸ਼ਿਕਾਇਤ ਦਿਤੀ ਗਈ ਅਤੇ ਇਸ ਸਬੰਧੀ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਤੋਂ ਬਾਅਦ ਏ.ਡੀ.ਸੀ.ਪੀ ਸਿਟੀ-1) ਬਲਵਿੰਦਰ ਸਿੰਘ ਅਤੇ ਏ.ਸੀ.ਪੀ (ਕੇਂਦਰੀ) ਨਿਰਮਲ ਸਿੰਘ ਥਾਣੇ ਪਹੁੰਚੇ ਜਿਨ੍ਹਾਂ ਦੀ ਹਦਾਇਤ ’ਤੇ ਥਾਣਾ ਮੁਖੀ ਅਸ਼ੋਕ ਕੁਮਾਰ ਸ਼ਰਮਾ ਨੇ ਜਥੇਬੰਦੀ ਵਲੋਂ ਦਿਤੀ ਸ਼ਿਕਾਇਤ ਅਨੁਸਾਰ ਫ਼ਿਲਮ ਦੇ ਨਿਰਮਾਤਾ, ਅਦਾਕਾਰਾ ਅਤੇ ਗਾਣਾ ਰਿਲੀਜ਼ ਕਰਨ ਵਾਲੀ ਕੰਪਨੀ ਵਿਰੁਧ ਮੁਕੱਦਮਾ ਦਰਜ ਕੀਤਾ ਹੈ।

Photo

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement