ਸਲਮਾਨ ਕਰਨ ਜਾ ਰਹੇ ਹਨ ਇਸ ਨਵੇਂ ਚਿਹਰੇ ਨੂੰ ਲਾਂਚ
Published : May 31, 2018, 11:12 am IST
Updated : May 31, 2018, 11:12 am IST
SHARE ARTICLE
Salman with new face
Salman with new face

ਸਲਮਾਨ ਖਾਨ ਬਾਲੀਵੁਡ 'ਚ ਕਈ ਚਿਹਰਿਆਂ ਨੂੰ ਲਾਂਚ ਕਰ ਚੁਕੇ ਹਨ। ਹੁਣ ਉਨ੍ਹਾਂ ਨੇ ਇਕ ਹੋਰ ਸ਼ਖਸ ਨੂੰ ਲਾਂਚ ਕਰਨ ਦੀ ਗੱਲ ਕਹੀ ਹੈ। ਇਸ ਦਾ ਖੁਲਾਸਾ ਜਲਦੀ ਹੀ  ਹੋ ਜਾਵੇਗਾ

ਮੁੰਬਈ : ਸਲਮਾਨ ਖਾਨ ਬਾਲੀਵੁਡ 'ਚ ਕਈ ਚਿਹਰਿਆਂ ਨੂੰ ਲਾਂਚ ਕਰ ਚੁਕੇ ਹਨ। ਹੁਣ ਉਨ੍ਹਾਂ ਨੇ ਇਕ ਹੋਰ ਸ਼ਖਸ ਨੂੰ ਲਾਂਚ ਕਰਨ ਦੀ ਗੱਲ ਕਹੀ ਹੈ। ਇਸ ਦਾ ਖੁਲਾਸਾ ਜਲਦੀ ਹੀ  ਹੋ ਜਾਵੇਗਾ। ਸਲਮਾਨ ਨੇ ਇਕ ਬੱਚੇ ਨਾਲ ਅਪਣੀ ਇਕ ਪੁਰਾਣੀ ਤਸਵੀਰ ਟਵਿੱਟਰ 'ਤੇ ਸ਼ੇਅਰ ਕੀਤੀ। ਇਸ ਦੇ ਨਾਲ ਲਿਖਿਆ ਕਿ ਕੱਲ ਦੇਖਣਾ ਹੋਵੇਗਾ ਕਿ ਇਹ ਮੁੰਡਾ ਅੱਜ ਕਿਵੇਂ ਦਿਸਦਾ ਹੈ। ਦਰਅਸਲ, ਇਹ ਵਿਅਕਤੀ ਜ਼ਹੀਰ ਇਕਬਾਲ ਹਨ। ਜਿਨ੍ਹਾਂ ਨੂੰ ਸਲਮਾਨ ਲੰਮੇ ਸਮੇਂ ਤੋਂ ਨਜ਼ਰ ਰੱਖ ਰਹੇ ਹਨ।

Salman khan zahir iqbalSalman khan zahir iqbal

ਸਲਮਾਨ ਕਾਫ਼ੀ ਸਮੇਂ ਤੋਂ ਜ਼ਹੀਰ ਨੂੰ ਲਾਂਚ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕੁਝ ਦਿਨ ਪਹਿਲਾਂ ਰਿਪੋਰਟ ਆਈ ਸੀ ਕਿ ਸਲਮਾਨ ਜ਼ਹੀਰ ਨੂੰ ਲੈ ਕੇ ਇਕ ਫ਼ਿਲਮ ਬਣਾਉਣਗੇ, ਜਿਸ ਵਿਚ ਉਹ ਕੋ-ਪ੍ਰੋਡਿਊਸਰ ਹੋਣਗੇ। ਹੁਣ ਕੱਲ ਦੇਖਣਾ ਹੈ ਕਿ ਸਲਮਾਨ ਜ਼ਹੀਰ ਨੂੰ ਲੈ ਕੇ ਕੀ ਐਲਾਨ ਕਰਦੇ ਹਨ। ਸਲਮਾਨ ਇਸ ਸਮੇਂ ਅਪਣੀ ਫ਼ਿਲਮ ਰੇਸ 3 ਵਿਚ ਵਿਅਸਤ ਹਨ।

salman with iqbalsalman with iqbal

ਹਾਲ ਹੀ 'ਚ ਉਨ੍ਹਾਂ ਨੇ ਇਸ ਫ਼ਿਲਮ ਦੇ ਤੀਜੇ ਗੀਤ ਦਾ ਟੀਜ਼ਰ ਲਾਂਚ ਕੀਤਾ ਹੈ। ਸਲਮਾਨ ਦੇ ਨਾਲ ਇਸ ਫ਼ਿਲਮ 'ਚ ਜੈਕਲੀਨ ਫ਼ਰਨਾਂਡੀਜ, ਬਾਬੀ ਦਿਉਲ, ਅਨਿਲ ਕਪੂਰ ਵੀ ਸਟੰਟ ਕਰਦੇ ਦਿਖਾਈ ਦੇਣਗੇ। ਸਲਮਾਨ ਖਾਨ ਦੀ ਇਹ ਫ਼ਿਲਮ 15 ਜੂਨ ਨੂੰ ਰਿਲੀਜ਼ ਹੋਵੇਗੀ। ਇਸ ਨੂੰ ਰੇਮੋ ਡਿਸੂਜ਼ਾ ਨੇ ਡਾਇਰੈਕਟ ਕੀਤਾ ਹੈ। ਖ਼ਬਰਾਂ ਦੀਆਂ ਮੰਨੀਏ ਤਾਂ ਰਿਲੀਜ਼ ਤੋਂ ਪਹਿਲਾਂ ਹੀ ਨੂੰ - ਪ੍ਰੋਡਿਊਸਰ ਰਮੇਸ਼ ਤੌਰਾਨੀ ਨੇ ਫ਼ਿਲਮ ਨੂੰ 190 ਕਰੋਡ਼ ਰੁਪਏ 'ਚ ਵੇਚ ਦਿਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement