ਅਮਿਤਾਭ ਬੱਚਨ ਨੂੰ ਮਿਲਿਆ ਦਾਦਾ ਸਾਹਿਬ ਫਾਲਕੇ ਐਵਾਰਡ
Published : Dec 30, 2019, 9:48 am IST
Updated : Apr 9, 2020, 9:44 pm IST
SHARE ARTICLE
File
File

ਬੇਟੇ ਅਭਿਸ਼ੇਕ ਬੱਚਨ ਨੇ ਕਹੀ ਇਹ ਗੱਲ

ਦਿੱਲੀ- ਬਾਲੀਵੁੱਡ ਦੇ ਬਿੱਗ ਬੀ ਅਮਿਤਾਭ ਬੱਚਨ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਆ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਵਿਚ ਸਮਾਗਮ ਦੌਰਾਨ ਬੱਚਨ ਨੂੰ ਇਹ ਵੱਕਾਰੀ ਐਵਾਰਡ ਭੇਟ ਕੀਤਾ। ਬਿੱਗ ਬੀ ਨੂੰ ਇਸ ਐਵਾਰਡ ਨਾਲ ਸਨਮਾਨਿਤ ਹੋਣ 'ਤੇ ਜਿੰਨੇ ਖੁਸ਼ ਹਨ, ਓਨੇ ਹੀ ਉਨ੍ਹਾਂ ਦਾ ਬੇਟਾ ਅਭਿਸ਼ੇਕ ਬੱਚਨ ਵੀ ਹੈ।

ਪਾਪਾ ਨੂੰ ਇਹ ਵੱਡਾ ਪੁਰਸਕਾਰ ਮਿਲਣ ਮਗਰੋਂ ਅਭਿਸ਼ੇਕ ਬੱਚਨ ਨੇ ਬਿਗ ਬੀ ਲਈ ਇੱਕ ਪੋਸਟ ਸ਼ੇਅਰ ਕੀਤੀ ਹੈ। ਬਿਗ ਬੀ ਦੀ ਫੋਟੋ ਸ਼ੇਅਰ ਕਰਦੇ ਹੋਏ ਅਭਿਸ਼ੇਕ ਨੇ ਲਿਖਿਆ, 'ਮੇਰੀ ਪ੍ਰੇਰਣਾ..ਮੇਰੇ ਹੀਰੋ। ਦਾਦਾसाहेब ਫਾਲਕੇ ਐਵਾਰਡ ਪ੍ਰਾਪਤ ਕਰਨ ਤੇ ਵਧਾਈ ਪਾ… ਸਾਨੂੰ ਸਾਰਿਆਂ ਨੂੰ ਤੁਹਾਡੇ ਤੇ ਮਾਣ ਹੈ… ਲਵ ਯੂ।’

ਦੱਸ ਦੇਈਏ ਕਿ ਰਾਸ਼ਟਰਪਤੀ ਭਵਨ 'ਚ 50ਵਾਂ ਦਾਦਾ ਸਾਹਿਬ ਫਾਲਕੇ ਐਵਾਰਡ ਲਈ ਇਕ ਸਮਾਰੋਹ ਆਯੋਜਨ ਕੀਤਾ ਗਿਆ। ਇਸ ਐਵਾਰਡ ਸਮਾਰੋਹ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅਮਿਤਾਭ ਬੱਚਨ ਨੂੰ 'ਦਾਦਾ ਸਾਹਿਬ ਫਾਲਕੇ ਐਵਾਰਡ' ਨਾਲ ਸਨਮਾਨਤ ਕੀਤਾ। ਅਮਿਤਾਭ ਵੱਲੋਂ ਹਿੰਦੀ ਸਿਨੇਮਾ 'ਚ ਅਹਿਮ ਯੋਗਦਾਨ ਲਈ ਇਹ ਐਵਾਰਡ ਦਿੱਤਾ ਗਿਆ ਹੈ।

ਦੱਸ ਦਈਏ ਕਿ ਬੱਚਨ ਬਾਲੀਵੁੱਡ ਵਿਚ 5 ਦਹਾਕਿਆਂ ਤੋਂ ਸਰਗਰਮ ਹਨ। ਇਸ ਦੌਰਾਨ ਉਨ੍ਹਾਂ ਨੇ ਲਗਾਤਾਰ ਕੰਮ ਕੀਤਾ ਹੈ ਅਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਹੈ। ਫਿਲਮ ਜਗਤ 'ਚ ਦਿੱਤੇ ਗਏ ਆਪਣੇ ਯੋਗਦਾਨ ਲਈ ਅਮਿਤਾਭ ਬੱਚਨ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਨਵਾਜਿਆ ਗਿਆ ਹੈ।

ਦਾਦਾ ਸਾਹਬ ਫਾਲਕੇ ਮਿਲਣ 'ਤੇ ਬਿਗ ਬੀ ਨੇ ਕਿਹਾ ਕਿ ਜਦੋਂ ਮੈਨੂੰ ਇਹ ਸਨਮਾਨ ਮਿਲਣ ਬਾਰੇ ਸੁਣਿਆ ਤਾਂ ਮੈਂ ਹੈਰਾਨ ਹੋਇਆ ਕਿ ਕੀ ਮੇਰਾ ਕਰੀਅਰ ਖਤਮ ਹੋ ਗਿਆ ਹੈ। ਪਰ ਬਿੱਗ ਬੀ ਨੇ ਫਿਰ ਕਿਹਾ ਕਿ ਉਹ ਹਾਲੇ ਵੀ ਮਹਿਸੂਸ ਕਰਦੇ ਹਨ ਕਿ ਸ਼ਾਇਦ ਫਿਲਮ ਇੰਡਸਟਰੀ ਚ ਕੁਝ ਕੰਮ ਕੀਤਾ ਜਾਣਾ ਬਾਕੀ ਹੈ।

ਐਵਾਰਡ ਪ੍ਰਾਪਤ ਕਰਨ ਤੋਂ ਬਾਅਦ ਅਮਿਤਾਭ ਨੇ ਕਿਹਾ ਕਿ ਮੈਂ ਜਨਤਾ ਦੇ ਉਤਸ਼ਾਹ ਨਾਲ ਇੱਥੋਂ ਤੱਕ ਪੁੱਜਾ ਹਾਂ। ਇਸ ਐਵਾਰਡ ਨਾਲ ਸਨਮਾਨਤ ਹੋਣ ਤੋਂ ਬਾਅਦ ਉਨ੍ਹਾਂ ਨੇ ਦੇਸ਼ ਦੀ ਜਨਤਾ ਅਤੇ ਸਮਾਰੋਹ 'ਚ ਮੌਜੂਦ ਲੋਕਾਂ ਦਾ ਧੰਨਵਾਦ ਕੀਤਾ।

ਇਸ ਦੌਰਾਨ ਬਿਗ ਬੀ ਦੇ ਪਰਿਵਾਰ ਤੋਂ ਉਨ੍ਹਾਂ ਦੀ ਪਤਨੀ ਜਯਾ ਬੱਚਨ ਅਤੇ ਬੇਟੇ ਅਭਿਸ਼ੇਕ ਬੱਚਨ ਮੌਜੂਦ ਸਨ। ਬਿੱਗ ਬੀ ਦੀ ਪੇਸ਼ੇਵਰ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਉਹ 'ਬ੍ਰਹਮਾਸਤਰ', 'ਗੁਲਾਬੋ ਸੀਤਾਬੋ' ਅਤੇ 'ਚੇਹਰੇ' 'ਚ ਨਜ਼ਰ ਆਉਣ ਵਾਲੇ ਹਨ। 'ਬ੍ਰਹਮਾਸਤਰ' ਦੇ ਸਟਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਬਿੱਗ ਬੀ ਦੇ ਨਾਲ ਮੁੱਖ ਭੂਮਿਕਾ 'ਚ ਹਨ।

'ਗੁਲਾਬੋ ਸੀਤਾਬੋ' 'ਚ ਬਿੱਗ ਬੀ ਨਾਲ ਆਯੁਸ਼ਮਾਨ ਖੁਰਾਨਾ ਮੁੱਖ ਭੂਮਿਕਾ' ਚ ਹਨ। ਇਸ ਤੋਂ ਇਲਾਵਾ ਬਿੱਗ ਬੀ ਅਤੇ ਇਮਰਾਨ ਹਾਸ਼ਮੀ ਫਿਲਮ 'ਚੇਹਰੇ' ਚ ਮੁੱਖ ਭੂਮਿਕਾ ਚ ਹਨ। ਤਿੰਨੋਂ ਫਿਲਮਾਂ ਵਿੱਚ ਬਿੱਗ ਬੀ ਦੇ ਵੱਖ ਵੱਖ ਅਵਤਾਰ ਨਜ਼ਰ ਆਉਣਗੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement