ਅਦਾਕਾਰੀ ਤੋਂ ਇਲਾਵਾ ਆਪਣਾ ਕਾਰੋਬਾਰ ਵੀ ਚਲਾਉਂਦੇ ਨੇ ਬਾਲੀਵੁੱਡ ਦੇ ਇਹ ਸਿਤਾਰੇ
Published : Nov 30, 2022, 3:57 pm IST
Updated : Nov 30, 2022, 3:57 pm IST
SHARE ARTICLE
Asha Bhosle and Priyanka Chopra
Asha Bhosle and Priyanka Chopra

ਬਾਲੀਵੁੱਡ ਵਿੱਚ ਕਈ ਸਟਾਰ ਅਜਿਹੇ ਹਨ, ਜਿਨਾਂ ਨੇ ਆਪਣੇ ਸ਼ੌਕ ਅਦਾਕਾਰ ਅਤੇ ਗਾਇਕੀ ਨਾਲ ਕਾਰੋਬਾਰ ਵੀ ਸ਼ੁਰੂ ਕੀਤਾ ਹੈ।

ਬਾਲੀਵੁੱਡ ਵਿੱਚ ਕਈ ਮਸ਼ਹੂਰ ਸਟਾਰ ਨੇ ਜਿਨ੍ਹਾਂ ਨੇ ਆਪਣੀ ਪ੍ਰਤਿਭਾ ਨਾਲ ਪ੍ਰਸਿੱਧੀ ਹਾਸਲ ਕੀਤੀ ਹੈ ਅਤੇ ਇਹ ਕਾਰੋਬਾਰੀ ਉਦਯੋਗ ਵਿੱਚ ਵੀ ਪੈਸਾ ਕਮਾਉਂਦੇ ਹਨ। ਬਾਲੀਵੁੱਡ ਵਿੱਚ ਕਈ ਸਟਾਰ ਅਜਿਹੇ ਹਨ, ਜਿਨਾਂ ਨੇ ਆਪਣੇ ਸ਼ੌਕ ਅਦਾਕਾਰ ਅਤੇ ਗਾਇਕੀ ਨਾਲ ਕਾਰੋਬਾਰ ਵੀ ਸ਼ੁਰੂ ਕੀਤਾ ਹੈ। ਇਹ ਕਾਰੋਬਾਰ ਗਹਿਣਿਆਂ, ਇੰਟੀਰੀਅਰ ਡਿਜ਼ਾਈਨਿੰਗ ਅਤੇ ਆਲੀਸ਼ਾਨ ਰੈਸਟੋਰੈਂਟ ਦੇ ਹਨ। ਇਸ ਤੋਂ ਇਲਾਵਾ ਵੀ ਅਜਿਹੀ ਲੰਬੀ ਲਿਸਟ 'ਚ ਹਿੰਦੀ ਸਿਨਮੇ ਦੀਆਂ ਕਈ ਮਸ਼ਹੂਰ ਹਸਤੀਆਂ ਵੀ ਸ਼ਾਮਲ ਹਨ। 

ਜਾਣਕਾਰੀ ਅਨੁਸਾਰ ਆਸ਼ਾ ਭੌਂਸਲੇ ਤੋਂ ਲੈ ਕੇ ਪ੍ਰਿਯੰਕਾ ਚੋਪੜਾ ਤੱਕ ਸਾਰਿਆਂ ਨੇ ਰੈਸਟੋਰੈਂਟ ਦੇ ਕਾਰੋਬਾਰ ਵਿੱਚ ਜੜ੍ਹਾਂ ਜਮਾਈਆਂ ਹਨ। ਜਿਸ 'ਚ ਆਸ਼ਾ ਭੌਂਸਲੇ ਨੂੰ ਲੋਕ ਗਾਇਕਾ ਵਜੋਂ ਜਾਣਦੇ ਹਨ।  ਪਰ ਉਹ ਗਾਇਕੀ ਦੇ ਨਾਲ ਵਪਾਰ ਵੀ ਕਰਦੇ ਹਨ। ਉਨ੍ਹਾਂ ਨੇ ਕੁਵੈਤ, ਬਰਮਿੰਘਮ ਅਤੇ ਦੁਬਈ ਵਰਗੇ ਦੇਸ਼ਾਂ ਵਿਚ ਐਨਆਰਆਈ ਲੋਕਾਂ ਲਈ ਰੈਸਟੋਰੈਂਟ ਚੇਨ ਸ਼ੁਰੂ ਕੀਤਾ ਹੈ। ਆਸ਼ਾ ਭੌਂਸਲ ਦੇ ਰੈਸਟੋਰੈਂਟ ਮਸਾਲਿਆਂ ਦੇ ਸੰਪੂਰਨ ਸੁਮੇਲ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੇ ਰੈਸਟੋਰੈਂਟ ਵਿੱਚ ਦੇਸੀ ਭਾਰਤੀ ਭੋਜਨ ਵੀ ਮਿਲਦਾ ਹੈ। ਕਈ ਮਸ਼ਹੂਰ ਹਸਤੀਆਂ ਨੇ ਰੈਸਟੋਰੈਂਟ ਦੇ ਖਾਣੇ ਦਾ ਸਵਾਦ ਚੱਖਿਆ ਹੈ। ਜਿਸ 'ਚ ਟੌਮ ਕਰੂਜ਼ ਨੇ ਆਸ਼ਾ ਦੀਦੀ ਦੇ ਰੈਸਟੋਰੈਂਟ 'ਚ ਚਿਕਨ ਟਿੱਕਾ ਸਮੇਤ ਕਈ ਪਕਵਾਨਾਂ ਦਾ ਆਨੰਦ ਵੀ ਲਿਆ ਹੈ। ਆਸ਼ਾ ਭੌਂਸਲੇ ਦੇ ਨਾਲ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਬੌਬੀ ਦਿਓਲ ਵੀ ਇਸ ਕਾਰੋਬਾਰ 'ਚ ਸ਼ਾਮਲ ਹਨ। ਬੌਬੀ ਦਿਓਲ ਦਾ ਅੰਧੇਰੀ ਰੈਸਟੋਰੈਂਟ ਤੋਂ ਇਲਾਵਾ ਚਾਈਨੀਜ਼ ਫੂਡ ਦਾ ਭਾਰਤੀ ਰੈਸਟੋਰੈਂਟ ਵੀ ਹੈ।

ਬਾਲੀਵੁੱਡ ਦੀ ਮਸ਼ਹੂਰ ਸਟਾਰ ਪ੍ਰਿਅੰਕਾ ਚੋਪੜਾ ਜਿਨਾਂ ਨੇ ਹਾਲੀਵੁੱਡ 'ਚ ਵੀ ਯੋਗਦਾਨ ਪਾਇਆ ਹੈ। ਪ੍ਰਿਅੰਕਾ ਚੋਪੜਾ ਜੋਨਸ ਦਾ ਨਿਊਯਾਰਕ ਵਿੱਚ ਇੱਕ ਰੈਸਟੋਰੈਂਟ ਹੈ। ਉਨ੍ਹਾਂ ਨੇ ਇਸ ਦੀ ਸ਼ੁਰੂਆਤ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਪੂਜਾ ਕਰਕੇ ਕੀਤੀ। ਪ੍ਰਿਅੰਕਾ ਦਾ ਰੈਸਟੋਰੈਂਟ ਮਿਕਸ ਇੰਡੀਅਨ ਫੂਡ ਅਤੇ ਖੂਬਸੂਰਤ ਇੰਟੀਰੀਅਰ ਲਈ ਮਸ਼ਹੂਰ ਹੈ। ਕੁਝ ਦਿਨ ਪਹਿਲਾਂ ਮਸ਼ਹੂਰ ਹਾਲੀਵੁੱਡ ਅਦਾਕਾਰਾ ਮਿੰਡੀ ਕਲਿੰਗ ਨੇ  ਰੈਸਟੋਰੈਂਟ ਦੇ ਖਾਣੇ ਦੀ ਤਾਰੀਫ ਕੀਤੀ ਸੀ।

ਇਸ ਤੋਂ ਇਲਾਵਾ ਸੁਨੀਲ ਸ਼ੈੱਟੀ ਵੀ ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਇੱਕ ਰੈਸਟੋਰੈਂਟ ਚਲਾਉਂਦੇ ਸੀ। ਬਾਲੀਵੁੱਡ 'ਚ ਆਉਣ ਤੋਂ ਬਾਅਦ ਵੀ ਉਹ ਇਸ ਕਾਰੋਬਾਰ 'ਚ ਲੱਗੇ ਰਹੇ। ਅੱਜ ਉਸ ਕੋਲ ਇੱਕ ਡਾਈਨਿੰਗ ਬਾਰ ਅਤੇ ਇੱਕ ਕਲੱਬ ਵੀ ਹੈ। ਸ਼ਿਲਪਾ ਸ਼ੈੱਟੀ ਦੀ ਵਰਲੀ ਦਾ ਆਉਟ ਐਂਡ ਆਊਟ ਹਾਈ ਰੈਸਟੋਰੈਂਟ ਕਈ ਮਸ਼ਹੂਰ ਹਸਤੀਆਂ ਦੀ ਪਸੰਦ ਹੈ। ਕਿਉਂ ਕਿ ਸ਼ਿਲਪਾ ਖੁਦ ਵੀ ਚੰਗੇ ਖਾਣੇ ਦੀ ਸ਼ੌਕੀਨ ਹੈ। ਇਸ ਤੋਂ ਇਲਾਵਾ ਵੀ ਸ਼ਿਲਪਾ ਸ਼ੈੱਟੀ ਨੇ 'ਬਿਜ਼ਾ' ਨਾਂ ਦਾ ਪੀਜ਼ਾ ਰੈਸਟੋਰੈਂਟ ਖੋਲ੍ਹਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement