ਸਲਮਾਨ ਖ਼ਾਨ ਨੇ ਬਾਂਦਰ ਨੂੰ ਪਿਲਾਇਆ ਪਾਣੀ, ਵੀਡੀਓ ਵਾਇਰਲ
Published : Jun 30, 2019, 1:26 pm IST
Updated : Jun 30, 2019, 1:26 pm IST
SHARE ARTICLE
Salman khan
Salman khan

ਬਾਲੀਵੁੱਡ ਦੇ ਸੁਲਤਾਨ ਸਲਮਾਨ ਖ਼ਾਨ ਨੇ ਸੋਸ਼ਲ ਮੀਡੀਆ ‘ਤੇ ਅਪਣਾ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਉਹ ਬਾਂਦਰ ਨੂੰ ਪਾਣੀ ਪਿਲਾਉਂਦੇ ਨਜ਼ਰ ਆ ਰਹੇ ਹਨ।

ਨਵੀਂ ਦਿੱਲੀ: ਬਾਲੀਵੁੱਡ ਦੇ ਸੁਲਤਾਨ ਸਲਮਾਨ ਖ਼ਾਨ ਨੇ ਸੋਸ਼ਲ ਮੀਡੀਆ ‘ਤੇ ਅਪਣਾ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਉਹ ਬਾਂਦਰ ਨੂੰ ਪਾਣੀ ਪਿਲਾਉਂਦੇ ਨਜ਼ਰ ਆ ਰਹੇ ਹਨ। ਸਲਮਾਨ ਖ਼ਾਨ ਦਾ ਇਹ ਵੀਡੀਓ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਸਿਰਫ਼ 9 ਘੰਟਿਆਂ ਵਿਚ ਹੀ ਇਸ ਵੀਡੀਓ ਨੂੰ 20 ਲੱਖ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਹੈ। ਸਲਮਾਨ ਖ਼ਾਨ ਅੱਜ ਕੱਲ ਹਰ ਦਿਨ ਸੋਸ਼ਲ ਮੀਡੀਆ ‘ਤੇ ਅਪਣੀ ਫੋਟੋ ਅਤੇ ਵੀਡੀਓ ਸ਼ੇਅਰ ਕਰ ਰਹੇ ਹਨ, ਜਿਸ ਵਿਚ ਉਹਨਾਂ ਦਾ ਵੱਖਰਾ ਅੰਦਾਜ਼ ਨਜ਼ਰ ਆ ਰਿਹਾ ਹੈ।

ਇਸ ਵੀਡੀਓ ਵਿਚ ਦੇਖਣ ਨੂੰ ਮਿਲਿਆ ਕਿ ਸਲਮਾਨ ਖ਼ਾਨ ਇਕ ਪਲਾਸਟਿਕ ਦੀ ਬੋਤਲ ਨਾਲ ਪਹਿਲਾਂ ਖੁਦ ਪਾਣੀ ਪੀਂਦੇ ਹਨ ਅਤੇ ਉਸ ਤੋਂ ਬਾਅਦ ਬਾਂਦਰ ਨੂੰ ਪਾਣੀ ਦੇ ਰਹੇ ਹਨ ਪਰ ਬਾਂਦਰ ਪਾਣੀ ਪੀਣ ਤੋਂ ਮਨ੍ਹਾਂ ਕਰ ਦਿੰਦਾ ਹੈ। ਸਲਮਾਨ ਖ਼ਾਨ ਵਾਰ ਵਾਰ ਉਸ ਵੱਲ ਬੋਤਲ ਕਰ ਰਹੇ ਹਨ ਪਰ ਉਹ ਨਹੀਂ ਮੰਨਦਾ। ਇਸ ਤੋਂ ਬਾਅਦ ਸਲਮਾਨ ਖ਼ਾਨ ਇਕ ਗਲਾਸ ਵਿਚ ਉਸ ਨੂੰ ਪਾਣੀ ਦਿੰਦੇ ਹਨ ਤਾਂ ਬਾਂਦਰ ਪਾਣੀ ਪੀ ਲੈਂਦਾ ਹੈ। ਇਸ ਵੀਡੀਓ ਦੇ ਨਾਲ ਹੀ ਸਲਮਾਨ ਖ਼ਾਨ ਨੇ ਲਿਖਿਆ ਹੈ ਕਿ ਸਾਡੇ 'ਬਜਰੰਗੀ ਭਾਈਜਾਨ' ਪਲਾਸਟਿਕ ਦੀ ਬੋਤਲ ਵਿਚ ਪਾਣੀ ਨਹੀਂ ਪੀਂਦੇ। 

ਇਸੇ ਤਰ੍ਹਾਂ 2 ਦਿਨ ਪਹਿਲਾਂ ਵੀ ਸਲਮਾਨ ਖ਼ਾਨ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸਾਂਝੀ ਕੀਤੀ ਸੀ, ਜਿਸ ਵਿਚ ਉਹ ਮੁੰਬਈ ਦੀਆਂ ਸੜਕਾਂ ‘ਤੇ ਸਾਈਕਲ ਦੀ ਸਵਾਰੀ ਕਰਦੇ ਨਜ਼ਰ ਆਏ ਸਨ। ਜ਼ਿਕਰਯੋਗ ਹੈ ਕਿ ਸਲਮਾਨ ਖ਼ਾਨ ਲਈ ਇਹ ਸਾਲ ਬਹੁਤ ਹੀ ਖ਼ਾਸ ਹੈ। ਉਹਨਾਂ ਦੀ ਹਾਲ ਹੀ ਵਿਚ ਰੀਲੀਜ਼ ਹੋਈ ਫ਼ਿਲਮ ‘ਭਾਰਤ’ ਨੇ ਬਾਕਸ ਆਫਿਸ ‘ਤੇ ਕਾਫ਼ੀ ਕਮਾਈ ਕੀਤੀ ਹੈ। ਸਲਮਾਨ ‘ਦਬੰਗ 3’ ਅਤੇ ‘ਇੰਸ਼ਾ ਅੱਲ੍ਹਾ’ ਵਿਚ ਨਜ਼ਰ ਆਉਣਗੇ। ਇਹਨਾਂ ਦੋਵੇਂ ਫ਼ਿਲਮਾਂ ਦੀ ਸ਼ੂਟਿੰਗ ਚਲ ਰਹੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement