ਮਜ਼ਦੂਰਾਂ ਦੀ ਮਦਦ ਕਰਨ ਲਈ ਅਕਸ਼ੈ ਕੁਮਾਰ ਦੀ ਪੀਐਮ ਮੋਦੀ ਨੇ ਕੀਤੀ ਤਾਰੀਫ਼, ਪੜ੍ਹੋ ਪੂਰੀ ਖ਼ਬਰ  
Published : Mar 29, 2020, 10:17 am IST
Updated : Mar 29, 2020, 10:17 am IST
SHARE ARTICLE
File Photo
File Photo

ਦਿਹਾੜੀਦਾਰ ਸਭ ਤੋਂ ਵੱਡੀ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ। ਬਹੁਤ ਸਾਰੇ ਲੋਕ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਪਰਵਾਸ ਕਰ ਰਹੇ ਹਨ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਮਾਰਚ ਨੂੰ ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਨੂੰ ਰੋਕਣ ਲਈ ਦੇਸ਼ ਵਿੱਚ 21 ਦਿਨਾਂ ਲਈ ਮੁਕੰਮਲ ਤਾਲਾਬੰਦੀ ਦਾ ਐਲਾਨ ਕੀਤਾ ਸੀ। ਇਸ ਐਲਾਨ ਤੋਂ ਬਾਅਦ ਦਿਹਾੜੀਦਾਰ ਸਭ ਤੋਂ ਵੱਡੀ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ। ਬਹੁਤ ਸਾਰੇ ਲੋਕ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਪਰਵਾਸ ਕਰ ਰਹੇ ਹਨ।

ਸ਼ਨੀਵਾਰ ਨੂੰ, ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਦਾਨ ਕਰਨ ਦੀ ਅਪੀਲ ਕੀਤੀ। ਅਕਸ਼ੈ ਕੁਮਾਰ ਨੇ ਪ੍ਰਧਾਨ ਮੰਤਰੀ ਦੀ ਇਸ ਅਪੀਲ ਤੋਂ ਬਾਅਦ 25 ਕਰੋੜ ਰੁਪਏ ਦਾਨ ਕੀਤੇ। ਅਕਸ਼ੈ ਕੁਮਾਰ ਦੇ ਇਸ ਕਦਮ ਤੋਂ ਉਹਨਾਂ ਦੀ ਪਤਨੀ ਟਵਿੱਕਲ ਖੰਨਾ ਵੀ ਖੁਸ਼ ਹੈ। ਟਵਿੱਕਲ ਖੰਨਾ ਨੇ ਟਵੀਟ ਕੀਤਾ ਹੈ ਕਿ ''ਇਹ ਵਿਅਕਤੀ ਮੈਨੂੰ ਹਮੇਸ਼ਾਂ ਮਾਣ ਮਹਿਸੂਸ ਕਰਵਾਉਂਦਾ ਹੈ। ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਉਹ ਸੱਚੀ ਐਨੀ ਵੱਡੀ ਰਕਮ ਦਾਨ ਵਿਚ ਦੇਣਗੇ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ ਤਾਂ ਮੇਰੇ ਕੋਲ ਕੁੱਝ ਵੀ ਨਹੀਂ ਸੀ ਅੱਜ ਜਦੋਂ ਇਹਨਾਂ ਲੋਕਾਂ ਨੂੰ ਸਾਡੀ ਜਰੂਰਤ ਹੈ ਤਾਂ  ਮੈਂ ਪਿੱਛੇ ਕਿੱਦਾ ਰਹਿ ਸਕਦਾ ਹਾਂ।''

ਇੱਥੇ ਲੋਕ ਸੋਸ਼ਲ ਮੀਡੀਆ ਦੇ ਜਰੀਏ ਲਗਾਤਾਰ ਕਹਿ ਰਹੇ ਹਨ ਕਿ ਹੁਣ ਤੱਕ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਵਰਗੇ ਵੱਡੇ ਅਦਾਕਾਰਾਂ ਵੱਲੋਂ ਕਿਸੇ ਦੀ ਮਦਦ ਦਾ ਐਲਾਨ ਨਹੀਂ ਕੀਤਾ ਗਿਆ ਹੈ।ਇਸ ਦੇ ਚਲਦੇ ਹੀ ਦੱਖਣੀ ਸਿਨੇਮਾ ਦੇ ਸੁਪਰਸਟਾਰ ਕਮਲ ਹਾਸਨ ਨੇ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਲਈ ਆਪਣੇ ਘਰ ਨੂੰ ਹਸਪਤਾਲ ਬਣਾਉਣ ਦੀ ਪੇਸ਼ਕਸ਼ ਕੀਤੀ ਹੈ, ਪਰ ਸਰਕਾਰ ਨੇ ਉਨ੍ਹਾਂ ਨੂੰ ਵੱਖਰਾ ਨੋਟਿਸ ਭੇਜਿਆ ਹੈ।

ਅਕਸ਼ੇ ਕੁਮਾਰ ਤੋਂ ਬਾਅਦ ਵਰੁਣ ਧਵਨ ਨੇ 55 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇਸ ਰਾਸ਼ੀ ਵਿਚੋਂ ਉਹਨਾਂ ਨੇ 25 ਲੱਕ ਰੁਪਏ ਮਹਾਰਾਸ਼ਟਰ ਸੀਐਮ ਰੀਲੀਫ ਫੰਡ ਅਤੇ 30 ਲੱਖ ਰੁਪਏ ਪੀਐਮ ਕੇਅਰਸ ਫੰਡ ਨੂੰ ਦਿੱਤੇ ਹਨ। ਵਰੁਣ ਧਵਨ ਨੇ ਆਪਣੇ ਟਵਿੱਟਰ ਹੈਂਡਲ ਤੇ ਇਸ ਦਾ ਐਲਾਨ ਕੀਤਾ ਹੈ। ਉਹਨਾਂ ਇਹ ਵੀ ਲਿਖਿਆ ਹੈ ਕਿ ''ਅਸੀਂ ਕੋਰੋਨਾ ਵਾਇਰਸ ਤੋਂ ਜਰੂਰ ਜਿੱਤਾਂਗੇ। ਦੇਸ਼ ਹੈ ਤਾਂ ਅਸੀਂ ਹਾਂ।''

ਇਸ ਦੇ ਨਾਲ ਹੀ ਗੁਰੂ ਰੰਧਾਵਾ ਨੇ ਵੀ 20 ਲੱਖ ਰੁਪਏ ਦਾ ਯੋਗਦਾਨ ਪਾਉਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਵੀ ਟਵੀਟ ਕੀਤਾ ਹੈ ਤੇ ਲਿਖਿਆ ਹੈ ਕਿ ''ਮੈਂ ਆਪਣੀ ਬਚਤ ਵਿਚੋਂ 20 ਲੱਖ ਰੁਪੇ ਦੀ ਸਹਾਇਤਾ ਕਰਨ ਦਾ ਐਲਾਨ ਕਰਦਾ ਹਾਂ। ਉਹਨਾਂ ਲਿਖਿਆ ਕਿ ਆਓ ਇਕ ਦੂਸਰੇ ਦੀ ਸਹਾਇਤਾ ਕਰੀਏ। ਮੈਂ ਆਪਣੇ ਸ਼ੋਅ ਅਤੇ ਗਾਣਿਆਂ ਜਰੀਏ ਪੈਸਾ ਕਮਾਇਆ ਹੈ, ਜਿਹਨਾਂ ਦੀ ਟਿਕਟ ਤੁਸੀਂ ਖਰੀਦੀ ਹੈ। ਇਸ ਲਈ ਮੈਂ ਇਸ ਸੇਵਾ ਦਾ ਐਲਾਨ ਕਰਦਾ ਹਾਂ ਜੈ ਹਿੰਦ।'' ਇਹਨਾਂ ਹੀ ਨਹੀਂ ਇਸ ਤੋਂ ਬਾਅਦ ਰਵੀ ਕਿਸ਼ਨ ਨੇ ਵੀ 50 ਲੱਕ ਰੁਪਏ ਦੇਣ ਦਾ ਐਲਾਨ ਕੀਤਾ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement