ਅਮਿਤਾਭ ਬੱਚਨ ਦੀ ਤਸਵੀਰ ਵੇਖ ਜਦ ਰੇਖਾ ਨੇ ਫੇਰਿਆ ਮੁੰਹ, ਵੇਖੋ ਵੀਡੀਓ
Published : Jan 29, 2019, 6:35 pm IST
Updated : Jan 29, 2019, 6:35 pm IST
SHARE ARTICLE
Rekha's reaction
Rekha's reaction

ਦਿੱਗਜ ਹਸਤੀ ਅਮਿਤਾਭ ਬੱਚਨ ਅਤੇ ਰੇਖਾ ਦੀ ਮੁਹੱਬਤ ਦੀਆਂ ਯਾਦਾਂ ਉਸ ਸਮੇਂ ਤਾਜ਼ਾ ਹੋ ਜਾਂਦੀਆਂ ਹਨ, ਜਦੋਂ ਬਾਲੀਵੁਡ ਦੇ ਕਿਸੇ ਇਵੈਂਟ ਉਤੇ ਦੋਵੇਂ ਆਮਨੇ - ਸਾਹਮਣੇ ...

ਮੁੰਬਈ : ਦਿੱਗਜ ਹਸਤੀ ਅਮਿਤਾਭ ਬੱਚਨ ਅਤੇ ਰੇਖਾ ਦੀ ਮੁਹੱਬਤ ਦੀਆਂ ਯਾਦਾਂ ਉਸ ਸਮੇਂ ਤਾਜ਼ਾ ਹੋ ਜਾਂਦੀਆਂ ਹਨ, ਜਦੋਂ ਬਾਲੀਵੁਡ ਦੇ ਕਿਸੇ ਇਵੈਂਟ ਉਤੇ ਦੋਵੇਂ ਆਮਨੇ - ਸਾਹਮਣੇ ਹੁੰਦੇ ਹਨ। ਕਈ ਵਾਰ ਕਿਸੇ ਐਵਾਰਡ ਸਮਾਰੋਹ ਵਿਚ, ਤਾਂ ਕਦੇ ਕਿਸੇ ਇਵੈਂਟ ਵਿਚ ਜਾਂ ਫਿਰ ਕਿਸੇ ਫ਼ਿਲਮ ਦੇ ਪ੍ਰੀਮੀਅਰ ਦੇ ਦੌਰਾਨ ਦੋਵੇਂ ਰੈਡ ਕਾਰਪੈਟ 'ਤੇ ਟਕਰਾਏ ਤਾਂ ਖੂਬ ਖਬਰਾਂ ਬਣੀਆਂ।  ਸੋਮਵਾਰ ਦੀ ਰਾਤ ਮੁੰਬਈ ਵਿਚ ਇਕ ਵਾਰ ਫਿਰ ਤੋਂ ਅਮਿਤਾਭ ਬੱਚਨ ਨਾਲ ਰੇਖਾ ਟਕਰਾ ਗਈ।  

ਦਰਅਸਲ ਸੇਲਿਬ੍ਰਿਟੀ ਫੋਟੋਗ੍ਰਾਫਰ ਡੱਬੂ ਰਤਨਾਨੀ ਹਰ ਸਾਲ ਇਕ ਕਲੰਡਰ ਦਾ ਲਾਂਚ ਕਰਦੇ ਹਨ। ਉਹ ਬਾਲੀਵੁਡ ਦੇ ਸਾਲ ਭਰ ਦੇ ਮੁਖ ਰਹੇ ਸਿਤਾਰਿਆਂ ਦੀਆਂ ਤਸਵੀਰਾਂ ਨੂੰ ਮਿਲਾ ਕੇ ਨਵੇਂ ਸਾਲ ਦਾ ਕਲੰਡਰ ਬਣਾਉਂਦੇ ਹਨ। ਡੱਬੂ ਦਾ ਇਹ ਕਲੰਡਰ ਜਦੋਂ ਵੀ ਆਉਂਦਾ ਹੈ, ਸੁਰਖੀਆਂ ਵਿਚ ਹੁੰਦਾ ਹੈ। ਸੋਮਵਾਰ ਨੂੰ ਡੱਬੂ ਨੇ ਅਪਣੇ ਕਲੰਡਰ ਦਾ ਲਾਂਚ ਕੀਤਾ ਅਤੇ ਇਸ ਮੌਕੇ 'ਤੇ ਬਾਲੀਵੁਡ ਦੇ ਤਮਾਮ ਸਿਤਾਰਿਆਂ ਨੇ ਸ਼ਿਰਕਤ ਕੀਤੀ।  

Rekha's reactionRekha's reaction

ਜਦੋਂ ਰੇਖਾ ਇਸ ਇਵੈਂਟ 'ਤੇ ਪਹੁੰਚੀ ਤਾਂ ਮੀਡੀਆ ਫੋਟੋਗ੍ਰਾਫਰ ਰੇਖਾ ਦੀ ਤਸਵੀਰ ਖਿੱਚਦੇ ਹੋਏ ਉਨ੍ਹਾਂ ਨੂੰ ਕਿਹਾ ਕਿ ਉਹ ਕਲੰਡਰ ਦੀਆਂ ਤਸਵੀਰਾਂ ਨੂੰ ਵੇਖਦੇ ਹੋਏ ਪੋਜ਼ ਦੇਣ। ਰੇਖਾ ਫੋਟੋਗ੍ਰਾਫਰ ਦੀ ਗੱਲ ਮੰਨਦੇ ਹੋਏ, ਇਸ਼ਾਰੇ ਵਿਚ ਕਿਹਾ ਕਿ ਠੀਕ ਹੈ ਪਰ ਜਿਵੇਂ ਹੀ ਉਹ ਅਪਣੇ ਪਿੱਛੇ ਮੁੜ ਕੇ ਤਸਵੀਰਾਂ ਨੂੰ ਵੇਖਣਾ ਸ਼ੁਰੂ ਕੀਤਾ, ਉਨ੍ਹਾਂ ਦੀ ਨਜ਼ਰ ਸੱਭ ਤੋਂ ਪਹਿਲਾਂ ਸਾਹਮਣੇ ਲੱਗੀ ਅਮਿਤਾਭ ਬੱਚਨ ਦੀ ਤਸਵੀਰ ਉਤੇ ਗਈ।  

Rekha's reactionRekha's reaction

ਬਿੱਗ ਬੀ ਦੀ ਤਸਵੀਰ ਵੇਖਦੇ ਹੀ ਰੇਖਾ ਦੀ ਬਾਡੀ ਲੈਂਗਵੇਜ ਤੇਜੀ ਨਾਲ ਬਦਲ ਗਈ। ਰੇਖਾ ਉਥੇ ਰੁਕ ਕੇ ਪੋਜ਼ ਦੇਣ ਵਾਲੀ ਸੀ ਪਰ ਬਿੱਗ ਬੀ ਦੀ ਤਸਵੀਰ ਵੇਖਦੇ ਹੀ ਉਨ੍ਹਾਂ ਨੇ ਤੇਜ਼ੀ ਨਾਲ ਮੁੰਹ ਫੇਰ ਲਿਆ ਅਤੇ ਉਥੇ ਤੋਂ ਫਟਾਫਟ ਭੱਜਣ ਲੱਗੀ। ਰੇਖਾ ਦੀ ਪ੍ਰਤੀਕਿਰਿਆ ਵੇਖ, ਫੋਟੋਗ੍ਰਾਫਰ ਜ਼ੋਰ ਨਾਲ ਹੱਸਣ ਲੱਗੇ। ਉਂਝ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਅਮਿਤਾਭ ਬੱਚਨ ਨੂੰ ਲੈ ਕੇ ਰੇਖਾ ਨੇ ਖੁਦ ਹੀ ਅਪਣੇ ਰਿਐਕਸ਼ਨ ਨਾਲ ਮੀਡੀਆ ਨੂੰ ਫੁਟੇਜ ਦਿਤਾ ਹੋਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement