ਸੁਨੀਧੀ ਚੌਹਾਨ ਨੇ ਸ਼ੇਅਰ ਕੀਤੀ ਅਪਣੇ ਬੇਟੇ ਦੀ ਪਹਿਲੀ ਤਸਵੀਰ
Published : May 28, 2018, 11:54 am IST
Updated : May 28, 2018, 11:54 am IST
SHARE ARTICLE
Sunidhi Chauhan shared his son's picture
Sunidhi Chauhan shared his son's picture

ਗਾਇਕਾ ਸੁਨੀਧੀ ਚੌਹਾਨ ਨੇ ਇਸ ਸਾਲ 1 ਜਨਵਰੀ 'ਚ ਬੇਟੇ ਨੂੰ ਜਨਮ ਦਿਤਾ ਸੀ ਪਰ ਹੁਣ ਤਕ ਉਨ੍ਹਾਂ ਦੇ ਬੇਟੇ ਦੀ ਇਕ ਵੀ ਤਸਵੀਰ ਸਾਹਮਣੇ ਨਹੀਂ ਆਈ ਸੀ। ਸੁਨੀਧੀ ਨੇ ਐਤਵਾਰ...

ਮੁੰਬਈ : ਗਾਇਕਾ ਸੁਨੀਧੀ ਚੌਹਾਨ ਨੇ ਇਸ ਸਾਲ 1 ਜਨਵਰੀ 'ਚ ਬੇਟੇ ਨੂੰ ਜਨਮ ਦਿਤਾ ਸੀ ਪਰ ਹੁਣ ਤਕ ਉਨ੍ਹਾਂ ਦੇ ਬੇਟੇ ਦੀ ਇਕ ਵੀ ਤਸਵੀਰ ਸਾਹਮਣੇ ਨਹੀਂ ਆਈ ਸੀ। ਸੁਨੀਧੀ ਨੇ ਐਤਵਾਰ ਨੂੰ ਅਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅਪਣੇ ਬੇਟੇ ਦੀ ਤਸਵੀਰ ਸ਼ੇਅਰ ਕੀਤੀ। ਫੋਟੋ 'ਚ ਉਨ੍ਹਾਂ ਨੇ ਅਪਣੇ ਬੇਟੇ ਨੂੰ ਅਪਣੇ ਹੱਥ 'ਚ ਚੁਕ ਰਖਿਆ ਹੈ।

Sunidhi ChauhanSunidhi Chauhan

ਪ੍ਰੈਗਨੈਂਸੀ ਦੌਰਾਨ ਵੀ ਸੁਨਿਧਿ ਕਾਫ਼ੀ ਐਕਟਿਵ ਸਨ। ਉਸ ਸਮੇਂ ਉਨ੍ਹਾਂ ਨੇ ਐਮਾਜ਼ੋਨ ਪ੍ਰਾਈਮ ਰਿਐਲਿਟੀ ਸ਼ੋਅ- ਦ ਰੀਮਿਕਸ ਨੂੰ ਮੁਨਸਫ਼ ਕੀਤਾ ਸੀ। ਉਹ ਸ਼ੋਅ ਬਹੁਤ ਹਿਟ ਹੋਇਆ ਸੀ। ਮਾਂ ਬਣਨ ਦੇ ਅਨੁਭਵ ਬਾਰੇ ਇਕ ਵਾਰ ਸੁਨੀਧੀ ਨੇ ਕਿਹਾ ਸੀ ਕਿ ਸ਼ੁਭਕਾਮਨਾਵਾਂ ਲਈ ਧੰਨਵਾਦ। ਮੈਂ ਬਹੁਤ ਐਕਸਾਇਟਿਡ ਹਾਂ। ਇਹ ਮੈਂ ਪਹਿਲੀ ਵਾਰ ਅਨੁਭਵ ਕਰ ਰਹੀ ਹਾਂ। ਮੈਂ ਰੱਬ ਦਾ ਧੰਨਵਾਦ ਅਦਾ ਕਰਦੀ ਹਾਂ।

Sunidhi Chauhan shared his sonSunidhi Chauhan shared his son

ਇਹ ਦੁਨੀਆਂ ਦੀ ਸੱਭ ਤੋਂ ਜਾਦੁਈ ਚੀਜ਼ ਹੈ। ਸੁਨੀਧੀ ਨੇ ਅਪਣੇ ਕਰਿਅਰ ਦੀ ਸ਼ੁਰੂਆਤ ਚਾਰ ਸਾਲ ਦੀ ਛੋਟੀ ਜੀਹੀ ਉਮਰ 'ਚ ਕੀਤੀ ਸੀ।  ਉਨ੍ਹਾਂ ਨੇ ਕਈ ਸਿੰਗਿੰਗ ਰਿਐਲਿਟੀ ਸ਼ੋਅ 'ਚ ਵੀ ਹਿੱਸਾ ਲਿਆ।

Sunidhi Chauhan with sonSunidhi Chauhan with son

ਹਾਲਾਂਕਿ ਉਨ੍ਹਾਂ ਦੇ ਹੁਨਰ ਨੂੰ ਸਿਆਣਿਆ ਟੀਵੀ ਐਂਕਰ ਤੱਬਸੁਮ ਨੇ। ਉਨ੍ਹਾਂ ਨੇ ਸੁਨੀਧੀ ਦੇ ਮਾਂ- ਪਿਉ ਨੂੰ ਮੁੰਬਈ ਆਉਣ ਲਈ ਕਿਹਾ। ਇਸ ਤੋਂ ਬਾਅਦ ਸੁਨੀਧੀ ਨੂੰ ਮੌਕਾ ਮਿਲਿਆ ਦੂਰਦਰਸ਼ਨ ਦੇ ਰਿਐਲਿਟੀ ਸ਼ੋਅ 'ਮੇਰੀ ਅਵਾਜ਼ ਸੁਣੋ' ਵਿਚ ਹਿੱਸਾ ਲੈਣ ਦਾ। ਸੁਨੀਧੀ ਇਸ ਸ਼ੋਅ 'ਚ ਜੇਤੂ ਵੀ ਰਹੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement