Taapsee Pannu Wedding News: ਜਲਦ ਵਿਆਹ ਦੇ ਬੰਧਨ ਵਿਚ ਬੱਝੇਗੀ ਅਭਿਨੇਤਰੀ ਤਾਪਸੀ ਪੰਨੂ; ਇਹ ਬੈਡਮਿੰਟਨ ਖਿਡਾਰੀ ਬਣੇਗਾ ਜੀਵਨ ਸਾਥੀ
Published : Feb 28, 2024, 3:44 pm IST
Updated : Feb 28, 2024, 3:44 pm IST
SHARE ARTICLE
Taapsee Pannu Wedding News Actress set to tie knot with Mathias Boe
Taapsee Pannu Wedding News Actress set to tie knot with Mathias Boe

ਮੀਡੀਆ ਰੀਪੋਰਟਾਂ ਮੁਤਾਬਕ ਤਾਪਸੀ ਕਰੀਬ 10 ਸਾਲਾਂ ਤੋਂ ਮੈਥਿਆਸ ਬੋ ਨਾਲ ਰਿਸ਼ਤੇ 'ਚ ਹੈ।

Taapsee Pannu Wedding News: ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਜਲਦ ਹੀ ਵਿਆਹ ਕਰਨ ਜਾ ਰਹੀ ਹੈ। ਖ਼ਬਰਾਂ ਅਨੁਸਾਰ ਤਾਪਸੀ ਅਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਮੈਥਿਆਸ ਬੋ ਨਾਲ ਵਿਆਹ ਕਰਨ ਜਾ ਰਹੀ ਹੈ। ਮੀਡੀਆ ਰੀਪੋਰਟਾਂ ਮੁਤਾਬਕ ਤਾਪਸੀ ਕਰੀਬ 10 ਸਾਲਾਂ ਤੋਂ ਮੈਥਿਆਸ ਬੋ ਨਾਲ ਰਿਸ਼ਤੇ 'ਚ ਹੈ। ਤਾਪਸੀ ਨੇ ਅਪਣੇ ਵਿਆਹ ਲਈ ਉਦੈਪੁਰ ਲੋਕੇਸ਼ਨ ਚੁਣੀ ਹੈ।

ਇਸ ਦੌਰਾਨ ਸਿਰਫ ਤਾਪਸੀ ਅਤੇ ਮੈਥਿਆਸ ਦੇ ਪਰਵਾਰ ਹੀ ਉਨ੍ਹਾਂ ਦੇ ਵਿਆਹ 'ਚ ਸ਼ਾਮਲ ਹੋਣਗੇ। ਖਬਰਾਂ ਦੀ ਮੰਨੀਏ ਤਾਂ ਬਾਲੀਵੁੱਡ ਸਿਤਾਰਿਆਂ ਨੂੰ ਅਜੇ ਤਕ ਉਨ੍ਹਾਂ ਦੇ ਵਿਆਹ ਲਈ ਸੱਦਾ ਨਹੀਂ ਦਿਤਾ ਗਿਆ ਹੈ। ਦੱਸ ਦੇਈਏ ਕਿ ਇਹ ਵਿਆਹ ਸਿੱਖ ਅਤੇ ਈਸਾਈ ਰੀਤੀ-ਰਿਵਾਜਾਂ ਨਾਲ ਹੋਵੇਗਾ। ਇਸ ਤੋਂ ਪਹਿਲਾਂ ਪ੍ਰਿਯੰਕਾ ਚੋਪੜਾ, ਪਰਿਣੀਤੀ ਚੋਪੜਾ, ਕੈਟਰੀਨਾ ਕੈਫ ਅਤੇ ਕਿਆਰਾ ਅਡਵਾਨੀ ਵਰਗੀਆਂ ਅਭਿਨੇਤਰੀਆਂ ਨੇ ਵੀ ਉਦੈਪੁਰ ਵਿਚ ਵਿਆਹ ਕਰਵਾਇਆ ਸੀ।

36 ਸਾਲਾ ਤਾਪਸੀ ਪੰਨੂ ਅਤੇ ਮੈਥਿਆਸ ਪਿਛਲੇ 10 ਸਾਲਾਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ, ਜੋੜੇ ਨੇ ਹਮੇਸ਼ਾ ਲਾਈਮਲਾਈਟ ਤੋਂ ਦੂਰ ਰਹਿ ਕੇ ਅਪਣੇ ਰਿਸ਼ਤੇ ਨੂੰ ਗੁਪਤ ਰੱਖਿਆ। ਤਾਪਸੀ ਅਕਸਰ ਮੈਥਿਆਸ ਨਾਲ ਫੋਟੋਆਂ ਅਤੇ ਵੀਡੀਉਜ਼ ਸੋਸ਼ਲ ਮੀਡੀਆ 'ਤੇ ਪੋਸਟ ਕਰਦੀ ਹੈ। ਦੱਸ ਦੇਈਏ ਕਿ ਅਜੇ ਤਕ ਜੋੜੇ ਵਲੋਂ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਤਾਪਸੀ ਨੇ ਹਾਲ ਹੀ ਵਿਚ ਮੈਥਿਆਸ ਬਾਰੇ ਖੁੱਲ੍ਹ ਕੇ ਗੱਲ ਕੀਤੀ ਅਤੇ ਕਿਹਾ ਕਿ ਜਦੋਂ ਉਹ ਅਪਣੀ ਪਹਿਲੀ ਬਾਲੀਵੁੱਡ ਫਿਲਮ ‘ਚਸ਼ਮੇ ਬਦੂਰ’ ਦੀ ਸ਼ੂਟਿੰਗ ਕਰ ਰਹੀ ਸੀ ਤਾਂ ਉਹ ਉਸ ਨੂੰ ਮਿਲੀ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕੌਣ ਹੈ ਮੈਥਿਆਸ ਬੋ?

43 ਸਾਲਾ ਮੈਥਿਆਸ ਬੋ ਡੈਨਿਸ਼ ਬੈਡਮਿੰਟਨ ਖਿਡਾਰੀ ਹੈ। ਉਹ ਦੋ ਵਾਰ ਯੂਰਪੀਅਨ ਚੈਂਪੀਅਨ ਅਤੇ ਓਲੰਪਿਕ ਤਮਗਾ ਜੇਤੂ ਰਹਿ ਚੁੱਕਾ ਹੈ। ਮੈਥਿਆਸ ਨੇ ਸਾਲ 2020 ਵਿਚ ਬੈਡਮਿੰਟਨ ਤੋਂ ਸੰਨਿਆਸ ਲੈ ਲਿਆ ਸੀ।

ਤਾਪਸੀ ਪੰਨੂ ਨੇ ਹਿੰਦੀ ਇੰਡਸਟਰੀ ਦੇ ਨਾਲ-ਨਾਲ ਤੇਲਗੂ ਅਤੇ ਤਾਮਿਲ ਇੰਡਸਟਰੀਜ਼ ਵਿਚ ਵੀ ਕੰਮ ਕੀਤਾ ਹੈ। ਅਦਾਕਾਰਾ ਨੇ ਅਪਣੀ ਅਦਾਕਾਰੀ ਦੀ ਸ਼ੁਰੂਆਤ ਸਾਲ 2010 ਵਿਚ ਤੇਲਗੂ ਫਿਲਮ 'ਝੁੰਮੰਡੀ ਨਾਦਮ' ਨਾਲ ਕੀਤੀ ਸੀ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਉਨ੍ਹਾਂ ਨੇ ਸਾਲ 2013 'ਚ 'ਚਸ਼ਮੇ ਬਦੂਰ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ। ਤਾਪਸੀ ਦੀਆਂ ਬਾਲੀਵੁੱਡ ਫਿਲਮਾਂ ਦੀ ਗੱਲ ਕਰੀਏ ਤਾਂ ਉਹ 'ਜੁੜਵਾ 2', 'ਬਦਲਾ', 'ਨਾਮ ਸ਼ਬਾਨਾ', 'ਪਿੰਕ' ਅਤੇ 'ਸ਼ਾਬਾਸ਼ ਮਿੱਠੂ' ‘ਡੰਕੀ’ ਵਰਗੀਆਂ ਕਈ ਫਿਲਮਾਂ ਕਰ ਚੁੱਕੀ ਹੈ। ਇਨ੍ਹਾਂ ਫਿਲਮਾਂ ਲਈ ਉਸ ਨੂੰ ਕਾਫੀ ਤਾਰੀਫ ਵੀ ਮਿਲੀ।

(For more Punjabi news apart from Taapsee Pannu Wedding News Actress set to tie knot with Mathias Boe, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement