ਪਿਤਾ ਬਣਨ ਜਾ ਰਹੇ ਨੇ ਵਿਰਾਟ ਕੋਹਲੀ, ਟਵੀਟ ਕਰ ਕੇ ਸਾਂਝੀ ਕੀਤੀ ਖੁਸ਼ਖ਼ਬਰੀ  
Published : Aug 27, 2020, 11:55 am IST
Updated : Aug 27, 2020, 11:55 am IST
SHARE ARTICLE
Anushka Sharma, Virat Kohli
Anushka Sharma, Virat Kohli

ਉਹਨਾਂ ਲਿਖਿਆ ਕਿ ਜਨਵਰੀ 2021 ਵਿਚ ਛੋਟਾ ਮਹਿਮਾਨ ਉਹਨਾਂ ਦੇ ਘਰ ਆਉਣ ਵਾਲਾ ਹੈ

ਨਵੀਂ ਦਿੱਲੀ - ਸੁਪਰਸਟਾਰ ਕ੍ਰਿਕਟਰ ਵਿਰਾਟ ਕੋਹਲੀ ਪਿਤਾ ਬਣਨ ਜਾ ਰਹੇ ਹਨ। ਉਹਨਾਂ ਨੇ ਆਪਣੀ ਪਤਨੀ ਅਤੇ ਅਭਿਨੇਤਰੀ ਅਨੁਸ਼ਕਾ ਸ਼ਰਮਾ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ਅਤੇ ਨਾਲ ਹੀ ਉਹਨਾਂ ਲਿਖਿਆ ਕਿ ਜਨਵਰੀ 2021 ਵਿਚ ਛੋਟਾ ਮਹਿਮਾਨ ਉਹਨਾਂ ਦੇ ਘਰ ਆਉਣ ਵਾਲਾ ਹੈ। ਇਸ ਤਸਵੀਰ 'ਚ ਅਨੁਸ਼ਕਾ ਬੇਬੀ ਬੰਪ ਨਾਲ ਨਜ਼ਰ ਆ ਰਹੀ ਹੈ। 

Anushka Sharma, Virat Kohli Anushka Sharma, Virat Kohli

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਬਹੁਤ ਹੀ ਮਸ਼ਹੂਰ ਕਪਲ ਹੈ। ਦੋਵੇਂ ਸਿਤਾਰੇ ਆਪਣੇ-ਆਪਣੇ ਖੇਤਰ ਵਿਚ ਸ਼ਾਨਦਾਰ ਕੰਮ ਕਰਕੇ ਸੁਰਖੀਆਂ ਵਿਚ ਰਹਿੰਦੇ ਹਨ। ਕੁਝ ਦਿਨ ਪਹਿਲਾਂ ਇੰਸਟਾਗ੍ਰਾਮ 'ਤੇ ਇਕ ਫੈਨ ਨੇ ਅਨੁਸ਼ਕਾ ਨੂੰ ਪੁੱਛਿਆ ਕਿ ਤੁਹਾਡੇ ਨਜ਼ਦੀਕੀ ਤੁਹਾਨੂੰ ਬੇਬੀ ਪਲਾਨਿੰਗ ਲਈ ਨਹੀਂ ਕਹਿੰਦੇ? ਤੁਹਾਡੇ ਵਿਆਹ ਨੂੰ ਲੰਬਾ ਸਮਾਂ ਹੋ ਗਿਆ ਹੈ। ਇਸ 'ਤੇ ਅਨੁਸ਼ਕਾ ਨੇ ਕਿਹਾ ਕਿ ਨਹੀਂ, ਕੋਈ ਨਹੀਂ ਪੁੱਛਦਾ। ਲੋਕ ਸਿਰਫ਼ ਸੋਸ਼ਲ ਮੀਡੀਆ 'ਤੇ ਪੁੱਛਦੇ ਹਨ।

Anushka Sharma, Virat Kohli Anushka Sharma, Virat Kohli

ਜ਼ਿਕਰਯੋਗ ਹੈ ਕਿ ਅਨੁਸ਼ਕਾ ਅਤੇ ਵਿਰਾਟ ਵਿਚਾਲੇ ਇਕ ਬਹੁਤ ਹੀ ਮਜ਼ਬੂਤ ਰਿਸ਼ਤਾ ਹੈ। ਅਨੁਸ਼ਕਾ ਨੇ ਦੱਸਿਆ ਸੀ ਕਿ ਵਿਰਾਟ ਮੈਦਾਨ 'ਚ ਚਾਹੇ ਕਿਨੇ ਵੀ ਸਖ਼ਤ ਕਿਉਂ ਨਾ ਹੋਣ ਪਰ ਉਹ ਘਰ 'ਚ ਬਹੁਤ ਸ਼ਾਂਤ ਹਨ, ਵਿਰਾਟ ਨੇ ਅਕਸਰ ਕਿਹਾ ਹੈ ਕਿ ਅਨੁਸ਼ਕਾ ਦੇ ਕਾਰਨ ਉਸ ਦੀ ਜ਼ਿੰਦਗੀ 'ਚ ਕਈ ਪਾਜ਼ੀਟਿਵ ਬਦਲਾਅ ਆਏ ਹਨ ਅਤੇ ਵਿਆਹ ਤੋਂ ਬਾਅਦ ਉਹ ਇਕ ਬਹੁਤ ਵਧੀਆ ਇਨਸਾਨ ਬਣ ਗਏ ਹਨ। 

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਪਹਿਲੀ ਵਾਰ ਸ਼ੈਂਪੂ ਦੇ ਇਸ਼ਤਿਹਾਰ ਦੀ ਸ਼ੂਟਿੰਗ ਦੌਰਾਨ ਮਿਲੇ ਸਨ। ਉਸ ਸਮੇਂ ਵਿਰਾਟ ਕਾਫ਼ੀ ਘਬਰਾਇਆ ਹੋਇਆ ਸੀ, ਕਿਉਂਕਿ ਉਹਨਾਂ ਨੂੰ ਐਕਟਿੰਗ ਬਾਰੇ ਕੁਝ ਨਹੀਂ ਪਤਾ ਸੀ। ਇਸ ਇਸ਼ਤਿਹਾਰ ਤੋਂ ਬਾਅਦ ਦੋਵੇਂ ਦੋਸਤ ਬਣ ਗਏ ਅਤੇ ਦੋਵੇਂ ਅਕਸਰ ਇਕੱਠੇ ਦਿਖਾਈ ਦਿੱਤੇ। ਸਾਲ 2017 ਵਿਚ ਦੋਵਾਂ ਨੇ ਇਟਲੀ ਵਿਚ ਵਿਆਹ ਕਰਵਾ ਲਿਆ।  
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement