ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੋਨੂੰ ਨਿਗਮ ਨਾਲ ਕੀਤੀ ਮੁਲਾਕਾਤ
Published : Jan 25, 2021, 1:17 pm IST
Updated : Jan 25, 2021, 1:22 pm IST
SHARE ARTICLE
Singer Sonu Nigam
Singer Sonu Nigam

ਅਯੁੱਧਿਆ ਵਿਚ ਸੋਨੂੰ ਨਿਗਮ ਨੇ ਹਨੂਮਾਨਗੜ੍ਹੀ ਅਤੇ ਰਾਮਲਾਲਾ ਦੀ ਅਦਾਲਤ ਵਿਚ ਸ਼ਿਰਕਤ ਕੀਤੀ ਸੀ।

ਲਖਨਊ- ਬਾਲੀਵੁੱਡ ਦੇ ਮਸ਼ਹੂਰ ਗਾਇਕ ਸੋਨੂੰ ਨਿਗਮ ਵਲੋਂ ਅੱਜ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਮੁਲਾਕਾਤ ਕੀਤੀ ਗਈ। ਉਨ੍ਹਾਂ ਦੀ ਮੁਲਾਕਾਤ ਲਖਨਊ ਸਥਿਤ ਰਿਹਾਇਸ਼ 'ਤੇ ਜਾ ਕੇ ਕੀਤੀ ਗਈ। ਇਸ ਤੋਂ ਪਹਿਲਾਂ ਸੋਨੂੰ ਐਤਵਾਰ ਰਾਤ ਨੂੰ ਅਯੁੱਧਿਆ ਪਹੁੰਚੇ ਹੋਏ ਸੀ। ਸੋਨੂੰ ਨਿਗਮ ਨੇ ਇਸ ਸਮੇਂ ਦੌਰਾਨ ਸੀਐਮ ਯੋਗੀ ਦੇ ਕੰਮ ਦੀ ਪ੍ਰਸ਼ੰਸਾ ਕੀਤੀ। ਸੋਨੂੰ ਨੇ ਕਿਹਾ ਹੈ ਕਿ ਉਹ ਖੁਦ ਯੂ ਪੀ ਲਈ ਕੁਝ ਕਰ ਸਕਦਾ ਹੈ ਤਾਂ ਉਹ ਉਸ ਲਈ ਵੀ ਤਿਆਰ ਹੈ। ਅਯੁੱਧਿਆ ਵਿਚ ਸੋਨੂੰ ਨਿਗਮ ਨੇ ਹਨੂਮਾਨਗੜ੍ਹੀ ਅਤੇ ਰਾਮਲਾਲਾ ਦੀ ਅਦਾਲਤ ਵਿਚ ਸ਼ਿਰਕਤ ਕੀਤੀ ਸੀ।

UP CMUP CM

ਸੋਨੂੰ ਨਿਗਮ ਨੇ ਭਾਰਤ ਦੇ ਲੋਕਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਨੂੰ ਰਾਮ ਮੰਦਰ ਦੇ ਨਿਰਮਾਣ ਵਿਚ ਸਹਿਯੋਗ ਕਰਨ ਲਈ ਕਿਹਾ। ਇਸਦੇ ਨਾਲ ਸੋਨੂੰ ਨੇ ਕਿਹਾ ਕਿ ਉਹ ਰਾਮਲਲਾ ਲਈ ਇੱਕ ਗਾਣਾ ਬਣਾਏਗਾ। ਸੋਨੂੰ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵੀ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਉਹ ਰਾਮਲਲਾ ਦੀ ਅਦਾਲਤ ਵਿੱਚ ਨਜ਼ਰ ਆ ਰਹੇ ਹਨ।

Sonu NigamSonu Nigam

ਅਯੁੱਧਿਆ ਵਿਚ ਸੋਨੂੰ ਨਿਗਮ ਨੇ ਇਕ ਮੀਡੀਆ ਗੱਲਬਾਤ ਵਿਚ ਕਿਹਾ ਕਿ ਉਹ ਭਗਵਾਨ ਸ਼੍ਰੀ ਰਾਮ ਦੇ ਜਨਮ ਅਸਥਾਨ, ਅਯੁੱਧਿਆ ਵਿਚ ਆ ਕੇ ਅਭਿਭੂਤ ਹੋ ਗਏ ਹਨ। ਸੋਨੂੰ ਨੇ ਕਿਹਾ ਕਿ ਅਯੁੱਧਿਆ ਵਿੱਚ ਰਾਮ ਮੰਦਰ ਦਾ ਨਿਰਮਾਣ ਭਾਰਤ ਲਈ ਮਾਣ ਵਾਲੀ ਗੱਲ ਹੈ ਅਤੇ ਰਾਮ ਮੰਦਰ ਸਭ ਨੂੰ ਜੋੜਨ ਦਾ ਕੰਮ ਕਰੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement