ਰਾਹੁਲ ਬੋਸ ਤੋਂ ਬਾਅਦ ਹੁਣ ਇਸ ਅਦਾਕਾਰਾ ਨੇ ਖੋਲੀ ਲਗਜ਼ਰੀ ਹੋਟਲ ਦੀ ਪੋਲ
Published : Aug 24, 2019, 12:57 pm IST
Updated : Aug 25, 2019, 4:42 pm IST
SHARE ARTICLE
Insects found in luxury hotel food
Insects found in luxury hotel food

ਹੁਣ ਇਕ ਪੰਜ ਸਿਤਾਰਾ ਹੋਟਲ ਨਾਲ ਜੁੜਿਆ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।

ਨਵੀਂ ਦਿੱਲੀ: ਪੰਜ ਸਿਤਾਰਾ ਹੋਟਲ ਸ਼ਾਨ ਅਤੇ ਮਹਿੰਗੇ ਖਾਣੇ ਕਾਰਨ ਅਕਸਰ ਸੁਰਖੀਆਂ ਵਿਚ ਰਹਿੰਦੇ ਹਨ। ਬੀਤੇ ਦਿਨੀਂ ਅਦਾਕਾਰ ਰਾਹੁਲ ਬੋਸ ਵਾਲੀ ਘਟਨਾ ਨੂੰ ਸਾਰਿਆਂ ਨੇ ਸੁਣਿਆ ਹੈ, ਜਦੋਂ ਉਹਨਾਂ ਨੇ 2 ਕੇਲਿਆਂ ਦੀ ਕੀਮਤ 422 ਰੁਪਏ ਚੁਕਾਈ ਸੀ। ਉੱਥੇ ਹੀ ਹੁਣ ਇਕ ਪੰਜ ਸਿਤਾਰਾ ਹੋਟਲ ਨਾਲ ਜੁੜਿਆ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਅਦਾਕਾਰਾ ਦੇ ਖਾਣੇ ਵਿਚ ਕੀੜੇ ਨਜ਼ਰ ਆਏ। ਅਦਾਕਾਰਾ ਮੀਰਾ ਚੋਪੜਾ ਨੇ ਟਵਿਟਰ ‘ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਖਾਣੇ ‘ਚ  ਜ਼ਿੰਦਾ ਕੀੜਾ ਨਜ਼ਰ ਆ ਰਿਹਾ ਹੈ।

 


 

ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀ ਹੈ। ਦਰਅਸਲ ਹਿੰਦੀ ਅਤੇ ਸਾਊਥ ਫ਼ਿਲਮਾਂ ਦੀ ਮਸ਼ਹੂਰ ਅਦਾਰਾਕਾ ਮੀਰਾ ਚੋਪੜਾ ਅਹਿਮਦਾਬਾਦ ਦੇ ਇਕ ਲਗਜ਼ਰੀ ਹੋਟਲ ਵਿਚ ਰੁਕੀ ਹੋਈ ਹੈ। ਇੱਥੇ ਉਹਨਾਂ ਨੇ ਜਦੋਂ ਸਵੇਰ ਸਮੇਂ ਨਾਸ਼ਤਾ ਆਡਰ ਕੀਤਾ ਤਾਂ ਉਹ ਦੇਖ ਕੇ ਹੈਰਾਨ ਰਹਿ ਗਈ ਕਿ ਨਾਸ਼ਤੇ ਦੀ ਪਲੇਟ ਵਿਚ ਰੇਂਗਦਾ ਹੋਇਆ ਕੀੜਾ ਘੁੰਮ ਰਿਹਾ ਸੀ।

Rahul boseRahul bose

ਅਦਾਕਾਰਾ ਨੇ ਇਸ ਵੀਡੀਓ ਵਿਚ ਅਜਿਹੇ ਲਗਜ਼ਰੀ ਹੋਟਲਾਂ ਦੀ ਪੋਲ ਖੋਲਣ ਦੀ ਗੁਜ਼ਾਰਿਸ਼ ਕੀਤੀ ਹੈ। ਇਸ ਦੇ ਨਾਲ ਹੀ ਉਸ ਨੇ ਲਿਖਿਆ ਕਿ ਇਸ ‘ਤੇ ਤੁਰੰਤ ਕਾਰਵਾਈ ਹੋਈ ਚਾਹੀਦੀ ਹੈ। ਵੀਡੀਓ ਵਿਚ ਨਾਸ਼ਤੇ ਦੀ ਪਲੇਟ ‘ਚ ਕੀੜਾ ਘੁੰਮਦਾ ਸ਼ਰੇਆਮ ਦਿਖ ਰਿਹਾ ਹੈ। ਦੱਸ ਦਈਏ ਕਿ ਮੀਰਾ ਚੋਪੜਾ ਨੇ ਸਾਲ 2015 ਵਿਚ ਤਮਿਲ ਫ਼ਿਲਮ Anbe Aaruyire ਨਾਲ ਅਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਮੀਰਾ ਨੇ ‘1920 ਲੰਡਨ’ ਅਤੇ ਕਰਨ ਜੌਹਰ ਦੀ ਫ਼ਿਲਮ ‘ਕਲੰਕ’ ਵਿਚ ਵੀ ਕੰਮ ਕੀਤਾ ਹੈ। ਜਲਦ ਹੀ ਮੀਰਾ ‘ਸੈਕਸ਼ਨ 375’ ਫ਼ਿਲਮ ਵਿਚ ਨਜ਼ਰ ਆਵੇਗੀ।

Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement