ਕੰਗਨਾ ਰਾਣਾਵਤ ਨੇ ਮਨਾਲੀ 'ਚ ਇੰਜ ਮਨਾਇਆ ਜਨਮਦਿਨ
Published : Mar 23, 2018, 4:36 pm IST
Updated : Mar 23, 2018, 4:36 pm IST
SHARE ARTICLE
Kangana Ranaut
Kangana Ranaut

ਕੰਗਨਾ ਰਾਣਾਵਤ 31 ਸਾਲ ਦੀ ਹੋ ਗਈ ਹੈ।

ਕੰਗਨਾ ਰਾਣਾਵਤ 31 ਸਾਲ ਦੀ ਹੋ ਗਈ ਹੈ। ਉਨ੍ਹਾਂ ਨੇ ਅਪਣਾ ਜਨਮਦਿਨ ਮਨਾਲੀ ਵਿਚ ਅਪਣੇ ਨਵੇਂ ਘਰ 'ਤੇ ਪਰਿਵਾਰ ਨਾਲ ਸੈਲੀਬਰੇਟ ਕੀਤਾ। ਇਸ ਮੌਕੇ ਨੂੰ ਖਾਸ ਬਣਾਉਣ ਲਈ ਕੰਗਨਾ ਨੇ 31 ਦਰਖ਼ਤ ਲਗਾਏ। ਹਾਲਾਂਕਿ ਉਹ ਇਹ ਦਰਖ਼ਤ ਪਿਛਲੇ ਕੁੱਝ ਹਫ਼ਤੇ ਤੋਂ ਲਗਾ ਰਹੀ ਸੀ। ਕੰਗਨਾ ਦੀ ਭੈਣ ਰੰਗੋਲੀ ਨੇ ਟਵਿਟਰ 'ਤੇ ਉਨ੍ਹਾਂ ਦੀ ਇਕ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ਅਪਣੇ ਜਨਮਦਿਨ 'ਤੇ ਸਾਡੀ ਛੋਟੀ ਰਾਣੀ ਨੇ ਖ਼ੁਦ ਨੂੰ ਹਰਾ ਪੌਦਾ ਗਿਫ਼ਟ ਕੀਤਾ ਹੈ। Kangna ranautKangna ranautਕੁੱਝ ਦਿਨ ਪਹਿਲਾਂ ਮਨਾਲੀ ਪਹੁੰਚੀ ਸੀ ਕੰਗਨਾ : ਕੰਗਨਾ ਕੁੱਝ ਦਿਨ ਪਹਿਲਾਂ ਹੀ ਦਿੱਲੀ ਵਿਚ ਇਕ ਇਵੈਂਟ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੇ ਬਾਅਦ ਹੀ ਮਨਾਲੀ ਪਹੁੰਚੀ ਸੀ। ਪੀਅਮ ਨਾਲ ਮੁਲਾਕਾਤ ਤੋਂ ਬਾਅਦ ਦੀ ਤਸਵੀਰ ਵੀ ਕੰਗਨਾ ਦੀ ਭੈਣ ਰੰਗਲੀ ਨੇ ਟਵਿਟਰ 'ਤੇ ਸ਼ੇਅਰ ਕੀਤੀ ਸੀ। kangna ranautkangna ranautਹਾਲ ਹੀ ਵਿਚ ਕੰਗਨਾ ਤਦ ਵੀ ਚਰਚਾ ਵਿਚ ਰਹੀ ਸੀ ਜਦੋਂ ਉਨ੍ਹਾਂ 'ਤੇ ਐਡਵੋਕੇਟ ਰਿਜਵਾਨ ਸਿੱਦਿਕੀ ਦੇ ਜਰੀਏ ਰਿਤੀਕ ਰੋਸ਼ਨ ਦੀ ਕਾਲ ਡਿਟੇਲ ਨਿਕਲਵਾਉਣ ਦਾ ਦੋਸ਼ ਲਗਿਆ ਸੀ। ਹਾਲਾਂਕਿ ਖ਼ੁਦ ਕੰਗਨਾ ਨੇ ਇਸ ਨੂੰ ਗ਼ਲਤ ਦਸਿਆ ਸੀ। ਵਰਕ ਫਰੰਟ ਦੀ ਗਲ ਕਰੀਏ ਤਾਂ ਕੰਗਨਾ ਫਿਲਹਾਲ ਡਾਇਰੈਕਟਰ ਕ੍ਰਿਸ਼ ਦੀ ਫਿਲਮ 'ਮਣਿਕਰਣਿਕਾ' ਦੀ ਸ਼ੂਟਿੰਗ ਕਰ ਰਹੀ ਹੈ ਜਿਸ ਵਿਚ ਉਨ੍ਹਾਂ ਨੂੰ ਝਾਂਸੀ ਦੀ ਰਾਣੀ ਦੇ ਰੋਲ ਵਿਚ ਵੇਖਿਆ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement