ਭੰਸਾਲੀ ਬਣਾਉਣਗੇ ਅੰਮ੍ਰਿਤਾ ਪ੍ਰੀਤਮ ਦੀ ਜੀਵਨੀ 'ਤੇ ਫ਼ਿਲਮ 'ਗੁਸਤਾਖੀਆਂ'
Published : Apr 21, 2018, 8:59 pm IST
Updated : Apr 21, 2018, 8:59 pm IST
SHARE ARTICLE
Amrita pritam
Amrita pritam

ਜਿਸ ਦਾ ਕਿਰਦਾਰ ਨਿਭਾਵੇਗੀ ਬਾਲੀਵੁਡ ਅਦਾਕਾਰਾ

ਪੰਜਾਬੀਆਂ ਨੇ ਵੈਸੇ ਤਾਂ ਦੇਸ਼ ਵਿਦੇਸ਼ ’ਚ ਕਾਮਯਾਬੀ ਦੇ ਝੰਡੇ ਗਡੇ ਹਨ। ਦੁਨੀਆ ਦਾ ਕੋਈ ਅਜਿਹਾ ਖੇਤਰ ਨਹੀਂ ਜਿਥੇ ਪੰਜਾਬੀਆਂ ਦੀ ਤੂਤੀ ਨਾ ਬੋਲਦੀ ਹੋਵੇ। ਬਾਲੀਵੁਡ ਦੀਆਂ ਫ਼ਿਲਮਾਂ ਉਨਾ ਚਿਰ ਅਧੂਰੀਆਂ ਹੀ ਮੰਨੀਆਂ ਜਾਦੀਆਂ ਹਨ ਜਿੰਨਾ ਚਿਰ ਉਨ੍ਹਾਂ ਨੂੰ ਪੰਜਾਬੀ ਤੜਕਾ ਨਾ ਲਾਇਆ ਜਾਵੇ ।ਇਸੇ ਲੜੀ ਦੇ ਵਿਚ ਇਕ ਹੋਰ ਪੰਜਾਬੀ ਸ਼ਖ਼ਸੀਅਤ ਦਾ ਨਾਮ ਇਸ ਦੇ ਵਿਚ ਜੁੜ ਗਿਆ ਹੈ।  ਜਿਥੇ ਪੰਜਾਬੀ ਦੀ ਮਸ਼ਹੂਰ ਕਵਿਤਰੀ ਤੇ ਗਿਆਨਪੀਠ ਐਵਾਰਡ ਜੇਤੂ ਅੰਮ੍ਰਿਤਾ ਪ੍ਰੀਤਮ ਦੀ ਜੀਵਨੀ ਤੇ ਇਕ ਫ਼ਿਲਮ ਬਣਨ ਜਾ ਰਹੀ ਹੈ ਜਿਸ ਦਾ ਕਿਰਦਾਰ ਨਿਭਾਵੇਗੀ ਬਾਲੀਵੁਡ ਅਦਾਕਾਰਾ ਆਲੀਆ ਭੱਟ। Amrita pritamAmrita pritamਦਸ ਦਈਏ ਕਿ ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਸੰਜੇ ਲੀਲਾ ਭੰਸਾਲੀ, ਸਾਹਿਰ ਲੁਧਿਆਣਵੀ ਅਤੇ ਅੰਮ੍ਰਿਤਾ ਪ੍ਰੀਤਮ ਦੇ ਜੀਵਨ 'ਤੇ ਫਿਲਮ 'ਗੁਸਤਾਖੀਆਂ' ਬਣਾ ਰਹੇ ਹਨ। ਜਿਸ ਵਿਚ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਦੇ ਕਿਰਦਾਰ ਨੂੰ ਆਲੀਆ ਪਰਦੇ 'ਤੇ ਸਾਕਾਰ ਕਰਦੀ ਨਜ਼ਰ ਆਵੇਗੀ । Amrita pritamAmrita pritamਉਥੇ ਹੀ ਸਾਹਿਰ ਲੁਧਿਆਣਵੀ ਦੇ ਕਿਰਦਾਰ ਲਈ ਅਭਿਸ਼ੇਕ ਬੱਚਨ ਦੇ ਨਾਂ ਦੀ ਚਰਚਾ ਹੈ, ਦਸ ਦਈਏ ਕਿ  ਫਿਲਮ ਦੀ ਕਹਾਣੀ ਅੰਮ੍ਰਿਤਾ ਪ੍ਰੀਤਮ ਅਤੇ ਸਾਹਿਰ ਲੁਧਿਆਣਵੀ ਦੀ ਪ੍ਰੇਮ ਕਹਾਣੀ 'ਤੇ ਆਧਾਰਿਤ ਹੈ। ਭੰਸਾਲੀ ਦਾ ਕਹਿਣਾ ਹੈ ਕਿ ਆਲੀਆ ਹੁਣ ਪਹਿਲਾਂ ਨਾਲੋਂ ਕਾਫੀ ਸਿਆਣੀ ਹੋ ਗਈ ਹੈ। ਇਸ ਉਮਰ ਵਿਚ ਅਜਿਹਾ ਕਾਨਫੀਡੈਂਸ ਉਸਦੇ ਆਉਣ ਵਾਲੇ ਸ਼ਾਨਦਾਰ ਕੈਰੀਅਰ ਦੀ ਨੀਂਹ ਰੱਖੇਗਾ। ਉਸ ਦੇ ਨਾਲ ਕੰਮ ਕਰਕੇ ਮੈਨੂੰ ਮਜ਼ਾ ਆਵੇਗਾ।Amrita pritamAmrita pritamਕਾਬਿਲੇ ਗੌਰ ਹੈ ਕਿ ਪੰਜਾਬ ਦੀ ਮਸ਼ਹੂਰ ਕਵਿਤਰੀ ਅੰਮ੍ਰਿਤਾ ਪ੍ਰੀਤਮ ਦੀ ਜੀਵਨੀ ਤੇ ਹੁਣ ਤੱਕ ਬਹੁਤ ਲੋਕ ਲਿਖ ਚੁਕੇ ਹਨ ਪਰ ਉਨ੍ਹਾਂ ਦੀ ਜੀਵਨੀ ਤੇ ਫ਼ਿਲਮ ਬਣਨਾ ਬਹੁਤ ਵੱਡੀ ਗੱਲ ਹੈ ਖਾਸ ਕਰਕੇ ਸੰਜੇ ਲੀਲਾ ਭੰਸਾਲੀ ਸਰੀਖੇ ਨਿਰਮਾਤਾ ਵਲੋਂ ਬਾਲੀਵੁਡ ਦੀ ਫਿਲਮ ਬਣਾਉਣਾ ਤਾਂ ਪੰਜਾਬੀਆਂ ਦਾ ਮਾਣ ਹੋਰ ਵਧਾ ਦਿੰਦੀ ਹੈ।   Amrita pritamAmrita pritam

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement