ਪਤਨੀ ਦੀ ਜਾਸੂਸੀ ਕਰਵਾਉਣ ਵਾਲੇ ਅਦਾਕਾਰ ਦੇ ਮਾਮਲੇ 'ਚ ਆਇਆ ਨਵਾਂ ਮੋੜ
Published : Mar 18, 2018, 2:56 pm IST
Updated : Mar 19, 2018, 4:07 pm IST
SHARE ARTICLE
nawazuddin siddiqui
nawazuddin siddiqui

ਪਤਨੀ ਦੀ ਜਾਸੂਸੀ ਕਰਵਾਉਣ ਵਾਲੇ ਅਦਾਕਾਰ ਦੇ ਮਾਮਲੇ 'ਚ ਆਇਆ ਨਵਾਂ ਮੋੜ

ਪਤਨੀ ਦੀ ਜਾਸੂਸੀ ਕਰਵਾਉਣ ਅਤੇ ਕਾਲ ਰਿਕਾਰਡ ਕਢਵਾਉਣ ਦੇ ਦੋਸ਼ਾਂ 'ਚ ਫਸੇ ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨੂੰ ਭਾਵੇਂ ਉਨ੍ਹਾਂ ਦੀ ਪਤਨੀ ਵਲੋਂ ਕਲੀਨ ਚਿੱਟ ਮਿਲ ਚੁਕੀ  ਹੈ ਪਰ ਬਾਵਜੂਦ ਇਸ ਦੇ ਨਵਾਜ਼ੂਦੀਨ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਜਾਣਕਾਰੀ ਮੁਤਾਬਕ ਥਾਣੇ ਕ੍ਰਾਈਮ ਬ੍ਰਾਂਚ ਨੇ ਇਸ ਮਾਮਲੇ 'ਚ ਨਵਾਜ਼ੂਦੀਨ ਦੇ ਵਕੀਲ ਰਿਜ਼ਵਾਨ ਸਿੱਦੀਕੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।  ਜਿਸ ਤੋਂ ਪੁੱਛਗਿੱਛ ਦੌਰਾਨ ਇਸ ਮਾਮਲੇ 'ਚ ਇਕ ਨਵਾਂ ਮੋੜ ਆ ਗਿਆ ਹੈ। ਪੁਲਸ ਨੇ ਖੁਦ ਨਵਾਜ਼ੂਦੀਨ ਦੀ ਪੋਲ ਖੋਲ੍ਹਦੇ ਹੋਏ ਸਚਾਈ ਸੱਭ ਦੇ ਸਾਹਮਣੇ ਰੱਖੀ ਹੈ।

nawazuddin siddiquinawazuddin siddiqui

ਸੂਤਰਾਂ ਮੁਤਾਬਕ ਨਵਾਜ਼ੂਦੀਨ ਸਿੱਦੀਕੀ ਆਪਣੀ ਪਤਨੀ ਆਲਿਆ ਦੀ ਜਾਸੂਸੀ ਕਰ ਰਹੇ ਸਨ ਤੇ ਇਸੇ ਦੌਰਾਨ ਉਨ੍ਹਾਂ ਨੇ ਰਿਜ਼ਵਾਨ ਦੀ ਮਦਦ ਨਾਲ ਕਾਲ ਰਿਕਾਰਡ ਕੱਢਵਾਏ ਸਨ। ਇਸ ਦੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਸ ਇੰਸਪੈਕਟਰ ਨਿਤਿਨ ਠਾਕਰੇ ਕਿਹਾ ਕਿ ਨਵਾਜ਼ ਨੇ ਖੁਦ ਕਿਸੇ ਵਿਅਕਤੀ ਨੂੰ ਭੇਜ ਕਿ ਇਹ ਸੰਦੇਸ਼ ਦਿੱਤੋ ਹੈ ਕਿ ਕੁਝ ਸਮੇਂ ਪਹਿਲਾਂ ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਵਿਚਕਾਰ ਮਤਭੇਦ ਚਲ ਰਹੇ ਸਨ ਪਰ ਹੁਣ ਦੋਹਾਂ ਵਿਚਕਾਰ ਸੱਭ ਕੁਝ ਸਹੀ ਹੈ । ਥਾਣੇ ਪੁਲਿਸ ਨੇ ਇਸ ਮਾਮਲੇ 'ਚ ਨਵਾਜ਼ਊਦੀਨ ਦਾ ਕੋਈ ਸਿੱਧਾ ਰੋਲ ਨਹੀਂ ਹੈ। ਇਸ ਬਾਰੇ ਜਦੋਂ ਪਰਾਮਬਿਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ,''ਨਵਾਜ਼ੂਦੀਨ ਅਜੇ ਤੱਕ ਸਾਨੂੰ ਨਹੀਂ ਮਿਲੇ ਪਰ ਉਹ ਸਾਨੂੰ ਸਹਿਯੋਗ ਜ਼ਰੂਰ ਦੇ ਰਹੇ ਹਨ ।

nawazuddin siddiquinawazuddin siddiqui

ਹੋ ਸਕਦਾ ਹੈ ਕਿ ਇਸ ਮਾਮਲੇ 'ਚ ਸਿੱਧੇ ਉਹ ਸ਼ਾਮਲ ਨਾ ਹੋਣ। ਅਸੀਂ ਉਨ੍ਹਾਂ ਨੂੰ ਗਵਾਹੀ ਲਈ ਬੁਲਾ ਰਹੇ ਹਾਂ। ਇਸ ਮਾਮਲੇ 'ਚ ਉਨ੍ਹਾਂ ਕਿਹਾ ਕਿ ਨਵਾਜ਼ ਦੇ ਵਕੀਲ ਨੇ ਉਨ੍ਹਾਂ ਦੀ ਪਤਨੀ ਦੇ ਕਾਲ ਰਿਕਾਰਡ ਮੰਗਵਾਏ ਸਨ ਪਰ ਸਾਨੂੰ ਨਹੀਂ ਪਤਾ ਕੀ ਕਿਸ ਦੇ ਕਹਿਣ 'ਤੇ ਇਹ ਸਭ ਕੀਤਾ। ਹੁਣ ਸੋਚਣ ਵਾਲੀ ਗੱਲ ਹੈ ਕਿ ਆਖਿਰ ਨਵਾਜ਼ੂਦੀਨ ਦੇ ਵਕੀਲ ਆਲਿਆ ਦਾ ਫੋਨ ਰਿਕਾਰਡ ਕਿਉਂ ਮੰਗਵਾਏਗਾ ਤੇ ਜੇਕਰ ਨਵਾਜ਼ੂਦੀਨ ਨੇ ਉਸ ਨੂੰ ਕਿਹਾ ਹੀ ਨਹੀਂ ਤਾਂ ਇਸ ਦੇ ਪਿੱਛੇ ਹੋਰ ਕੀ ਹੋ ਸਕਦਾ ਹੈ। ਕਾਬਿਲੇ ਗੌਰ ਹੈ ਕਿ ਫਰਵਰੀ ਮਹੀਨੇ 'ਚ ਜਾਸੂਸ ਕੰਪਨੀ ਦੀ ਰਜਨੀ ਨੂੰ ਕਾਬੂ ਕੀਤਾ ਸੀ ਜਿਸ ਤੋਂ ਬਾਅਦ ਕਈ ਵੱਡੀਆਂ ਹਸਤੀਆਂ ਦੇ ਨਾਮ ਸਾਹਮਣੇ ਆਏ ਸਨ ਜਿੰਨਾਂ 'ਚ ਇਕ ਨਾਮ ਨਵਾਜ਼ੂਦੀਨ ਦਾ ਵੀ ਆਇਆ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement