MeToo ਮੁਹਿੰਮ ਦੀ ਸ਼ੁਰੂਆਤ ਕਰਨ ਵਾਲੀ ਤਨੁਸ਼ਰੀ ਦੱਤਾ ਨੇ ਹੁਣ ਅਜੇ ਦੇਵਗਨ ‘ਤੇ ਲਗਾਏ ਦੋਸ਼
Published : Apr 18, 2019, 6:14 pm IST
Updated : Apr 18, 2019, 6:14 pm IST
SHARE ARTICLE
Tanu Shree with Ajay Devgan
Tanu Shree with Ajay Devgan

ਮੀਟੂ ਮੁਹਿੰਮ ਦੀ ਸ਼ੁਰੁਆਤ ਕਰਨ ਵਾਲੀ ਤਨੁਸ਼ਰੀ ਦੱਤਾ ਇੱਕ ਵਾਰ ਆਪਣੇ ਦੋਸ਼ਾਂ ਨੂੰ ਲੈ ਕੇ ਸਾਹਮਣੇ ਆਈ ਹੈ...

ਨਵੀਂ ਦਿੱਲੀ : ਮੀਟੂ ਮੁਹਿੰਮ ਦੀ ਸ਼ੁਰੁਆਤ ਕਰਨ ਵਾਲੀ ਤਨੁਸ਼ਰੀ ਦੱਤਾ ਇੱਕ ਵਾਰ ਆਪਣੇ ਦੋਸ਼ਾਂ ਨੂੰ ਲੈ ਕੇ ਸਾਹਮਣੇ ਆਈ ਹੈ। ਇਸ ਵਾਰ ਤਨੁਸ਼ਰੀ ਦੱਤਾ ਨੇ ਅਜੇ ਦੇਵਗਨ ‘ਤੇ ਵੱਡਾ ਇਲਜ਼ਾਮ ਲਗਾਇਆ ਹੈ। ਹਾਲ ਹੀ ‘ਚ ਅਜੇ ਦੇਵਗਨ ਦੀ ਆਉਣ ਵਾਲੀ ਫਿਲਮ ਦੇ ਪਿਆਰ ਦੇ ਦੇ ਟ੍ਰੇਲਰ ਨੂੰ ਰਿਲੀਜ ਕੀਤਾ ਗਿਆ ਹੈ। ਜਿਸ ਵਿਚ ਮੀਟੂ ਦੇ ਅਧੀਨ ਦੋਸ਼ਾਂ ‘ਚ ਘਿਰੇ ਅਲੋਕਨਾਥ ਵੀ ਸਨ। ਟ੍ਰੇਲਰ ਤੋਂ ਬਾਅਦ ਫਿਲਮ ਦੇ ਮੇਕਰਜ਼ ਤੇ ਅਜੇ ਦੇਵਗਨ ‘ਤੇ ਵੀ ਸਵਾਲ ਖੜੇ ਹੋਏ ਸਨ ਪਰ ਅਜੇ ਨੇ ਇਨ੍ਹਾਂ ਸਾਰੇ ਸਵਾਲਾਂ ਤੋਂ ਕਿਨਾਰਾ ਕਰ ਲਿਆ।

MeTooMeToo

ਮੀਟੂ ਮੂਵਮੈਂਟ ਦੀ ਸ਼ੁਰੁਆਤ ਕਰਨ ਵਾਲੀ ਤਨੁਸ਼ਰੀ ਦੱਤਾ ਨੇ ਅਲੋਕਨਾਥ ਨੂੰ ਫਿਲਮ ਵਿੱਚ ਲੈਣ ‘ਤੇ ਅਜੇ ਦੇਵਗਨ ‘ਤੇ ਨਿਸ਼ਾਨਾ ਸਾਧਿਆ ਹੈ। ਤਨੁਸ਼ਰੀ ਦੱਤਾ ਨੇ ਕਿਹਾ ਕਿ ਬਾਲੀਵੂਡ ਸਿਨੇਮਾ ਝੂਠਾ ਹੈ, ਦਿਖਾਵਾ ਕਰਨ ਵਾਲਿਆਂ ਅਤੇ ਪਖੰਡੀਆਂ ਨਾਲ ਭਰਿਆ ਹੋਇਆ ਹੈ। ਤਨੁਸ਼ਰੀ ਨੇ ਕਿਹਾ ਕਿ ਅਲੋਕਨਾਥ ਦੇ ਸੀਨ ਨੂੰ ਦੁਬਾਰਾ ਫਿਲਮਾਇਆ ਜਾ ਸਕਦਾ ਸੀ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਤਨੁਸ਼ਰੀ ਦੱਤਾ ਇਥੇ ਹੀ ਨਹੀਂ ਰੁਕੀ ਉਨ੍ਹਾਂ ਨੇ ਕਿਹਾ ਕਿ ਫਿਲਮ ਦੇ ਮੇਕਰਜ਼ ਨੇ ਇਕ ਰੇਪਿਸਟ ਨੂੰ ਫਿਲਮ ਦਾ ਹਿੱਸਾ ਬਣਾਈ ਰੱਖਿਆ। 

Tanu Shree DuttaTanu Shree Dutta

  ਦੇ ਦੇ ਪਿਆਰ ਦੇ ਦੇ ਟ੍ਰੇਲਰ ਅਤੇ ਪੋਸਟਰ ਸਾਹਮਣੇ ਨਾ ਆਉਣ ਤੱਕ ਕਿਸੇ ਨੂੰ ਪਤਾ ਨਹੀਂ ਸੀ ਕਿ ਆਲੋਕਨਾਥ ਫਿਲਮ ਦਾ ਹਿੱਸਾ ਹਨ। ਅਜੇ ਦੇਵਗਨ ਅਤੇ ਮੇਕਰਜ਼ ਚਾਹੁੰਦੇ ਤਾਂ ਉਹ ਚੁੱਪਚਾਪ ਨਾਲ ਅਲੋਕਨਾਥ ਨੂੰ ਰਿਪਲੇਸ ਕਰ ਸਕਦੇ ਸਨ। ਟ੍ਰੇਲਰ ਲਾਂਚਿੰਗ ਦੇ ਦੌਰਾਨ ਜਦੋਂ ਫਿਲਮ ਦੇ ਲੇਖਕ ਅਤੇ ਪ੍ਰੋਡਿਊਸਰ ਲਵ ਰੰਜਨ ਨਾਲ ਆਲੋਕ ਨਾਥ ਦੀ ਹਾਜ਼ਰੀ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਅਜੇ ਦੇਵਗਨ ਨੇ ਤੁਰੰਤ ਜਵਾਬ ਦਿੰਦੇ ਹੋਏ ਕਿਹਾ ਇਹ ਇਸ ਬਾਰੇ ‘ਚ ਗੱਲ ਕਰਨ ਦਾ ਠੀਕ ਸਮਾਂ ਨਹੀਂ ਹੈ। ਉਂਝ ਵੀ ਇਹ ਫਿਲਮ ਅਲੋਕ ਨਾਥ ‘ਤੇ ਮੀਟੂ ਦਾ ਇਲਜ਼ਾਮ ਲੱਗਣ ਤੋਂ ਪਹਿਲਾਂ ਸ਼ੂਟ ਹੋ ਗਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement