ਸੋਸ਼ਲ ਮੀਡਿਆ 'ਤੇ ਵਾਇਰਲ ਹੋਈ ਕਪਿਲ ਸ਼ਰਮਾ ਦੀ ਧੀ ਦੀ ਪਹਿਲੀ ਫੋਟੋ
Published : Jan 15, 2020, 4:47 pm IST
Updated : Jan 15, 2020, 4:47 pm IST
SHARE ARTICLE
File
File

ਕਪਿਲ ਸ਼ਰਮਾ ਇੱਕ ਮਹੀਨੇ ਪਹਿਲਾਂ ਬੇਟੀ ਦੇ ਪਿਤਾ ਬਣ ਗਏ

ਮੁੰਬਈ- ਟੀਵੀ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇੱਕ ਮਹੀਨੇ ਪਹਿਲਾਂ ਬੇਟੀ ਦੇ ਪਿਤਾ ਬਣ ਗਏ ਹਨ। 10 ਦਸੰਬਰ ਨੂੰ ਕਪਿਲ ਦੀ ਪਤਨੀ ਗਿੰਨੀ ਚਤਰਥ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਸੀ। ਹੁਣ ਇੱਕ ਮਹੀਨੇ ਬਾਅਦ ਕਪਿਲ ਦੀ ਛੋਟੀ ਪਰੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

FileFile

ਸੋਸ਼ਲ ਮੀਡੀਆ 'ਤੇ ਕਪਿਲ ਸ਼ਰਮਾ ਦੇ ਫੈਨ ਕਲੱਬ ਨੇ ਬੇਟੀ ਨੂੰ ਗੋਦ 'ਚ ਚੁੱਕੇ ਕਪਿਲ ਦੀਆਂ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ। ਪਿਛਲੇ ਇੱਕ ਮਹੀਨੇ ਤੋਂ ਕਪਿਲ ਸ਼ਰਮਾ ਦੇ ਫੈਨਜ਼ ਉਸ ਦੀ ਬੇਟੀ ਦੀਆਂ ਤਸਵੀਰਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ।

FileFile

ਹੁਣ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਕੇ ਹਰ ਕੋਈ ਬੱਚੀ ਦੀ ਚੰਗੀ ਸਿਹਤ ਦੀ ਕਾਮਨਾ ਕਰ ਰਿਹਾ ਹੈ। ਨਾਲ ਹੀ ਕਪਿਲ ਅਤੇ ਗਿੰਨੀ ਨੂੰ ਵੀ ਵਧਾਈ ਦੇ ਰਹੇ ਹਨ। ਕਪਿਲ ਦਾ ਸਟਾਈਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ।

FileFile

ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਪਿਲ ਸ਼ਰਮਾ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ। ਦੂਸਰੀ ਤਸਵੀਰ 'ਚ ਉਨ੍ਹਾਂ ਦੀ ਬੇਟੀ ਅਤੇ ਉਹ ਇੱਕ-ਦੂਜੇ ਨੂੰ ਵੇਖ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਤਸਵੀਰਾਂ ਇਸ ਬੱਚੀ ਦੇ ਜਨਮ ਤੋਂ ਬਾਅਦ ਦੀਆਂ ਹਨ।

FileFile

ਦੱਸ ਦੇਈਏ ਕਿ 10 ਦਸੰਬਰ ਦੀ ਸਵੇਰ ਨੂੰ ਕਪਿਲ ਸ਼ਰਮਾ ਨੇ ਟਵੀਟ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ ਸੀ, ‘ਸਾਡੇ ਧੀ ਹੋਈ ਹੈ। ਤੁਹਾਡੇ ਅਸ਼ੀਰਵਾਦ ਦੀ ਲੋੜ ਹੈ। ਸਾਰਿਆਂ ਨੂੰ ਪਿਆਰ। ਜੈ ਮਾਤਾ ਦੀ।" ਕਪਿਲ ਦੇ ਟਵੀਟ ਤੋਂ ਬਾਅਦ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਵਧਾਈ ਦੇਣੀ ਸ਼ੁਰੂ ਕਰ ਦਿੱਤਾ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement