ਅਮਿਤਾਭ ਬੱਚਨ ਦਾ ਸਾਰਾ ਪ੍ਰਵਾਰ ਹੀ ਕੋਰੋਨਾ ਵਾਇਰਸ ਤੋਂ ਪੀੜਤ
Published : Jul 13, 2020, 7:33 am IST
Updated : Jul 13, 2020, 7:33 am IST
SHARE ARTICLE
 Amitabh Bachchan's entire family suffers from corona virus
Amitabh Bachchan's entire family suffers from corona virus

ਐਸ਼ਵਰਿਆ ਤੇ ਬੇਟੀ ਅਰਾਧਨਾ ਵੀ ਕੋਰੋਨਾ ਪਾਜ਼ੇਟਿਵ

ਮੁੰਬਈ, 12 ਜੁਲਾਈ  : ਅਦਾਕਾਰਾ ਐਸ਼ਵਰਿਆ ਰਾਏ ਬੱਚਨ ਅਤੇ ਉਸ ਦੀ ਬੇਟੀ ਆਰਾਧਿਆ ਦੇ ਵੀ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਇਸ ਗੱਲ ਦੀ ਜਾਣਕਾਰੀ ਦਿਤੀ। ਮੰਤਰੀ ਨੇ ਕਿਹਾ ਕਿ ਐਸ਼ਵਰਿਆ ਦੀ ਸੱਸ ਜਯਾ ਬੱਚਨ ਦੀ ਰੀਪੋਰਟ ਨੈਗੇਟਿਵ ਆਈ ਹੈ।

File Photo File Photo

ਇਸ ਤੋਂ ਪਹਿਲਾਂ, ਮੁੰਬਈ ਦੀ ਮੇਅਰ ਕਿਸ਼ੋਰੀ ਪੇਡਨੇਕਰ ਨੇ ਕਿਹਾ ਸੀ ਕਿ ਜਯਾ ਅਤੇ ਐਸ਼ਵਰਿਆ ਦੀ ਜਾਂਚ ਰੀਪੋਰਟ ਨੈਗੇਟਿਵ ਆਈ ਹੈ। ਬਾਲੀਵੁਡ ਅਦਾਕਾਰ ਅਮਿਤਾਭ ਬੱਚਨ ਅਤੇ ਉਸ ਦੇ ਬੇਟੇ ਅਭਿਸ਼ੇਕ ਬੱਚਨ ਦੀ ਕੋਵਿਡ ਜਾਂਚ ਰੀਪੋਰਟ ਪਾਜ਼ੇਟਿਵ ਆਉਣ ਦੇ ਇਕ ਦਿਨ ਬਾਅਦ ਮੇਅਰ ਦਾ ਇਹ ਬਿਆਨ ਆਇਆ। ਅਮਿਤਾਭ ਅਤੇ ਅਭਿਸ਼ੇਕ ਇਸ ਵੇਲੇ ਹਸਪਤਾਲ ਵਿਚ ਦਾਖ਼ਲ ਹਨ।

ਮੇਅਰ ਨੇ ਕਿਹਾ ਸੀ ਕਿ ਬੱਚਨ ਦਾ ਘਰ ਹੁਣ ਪਾਬੰਦੀਸ਼ੁਦਾ ਖੇਤਰ ਹੈ ਅਤੇ ਉਸ ਵਿਚ ਰਹਿਣ ਵਾਲੇ ਸਾਰੇ ਲੋਕਾਂ ਨੂੰ 14 ਦਿਨਾਂ ਲਈ ਇਕਾਂਤਵਾਸ ਕਰ ਦਿਤਾ ਗਿਆ ਹੈ। ਪੇਡਨੇਕਰ ਨੇ ਕਿਹਾ ਕਿ ਆਰਾਧਿਆ ਸਣੇ ਬੱਚਨ ਪਰਵਾਰ ਦੇ ਜੀਆਂ ਦੀ ਰੈਪਿਡ ਐਂਟੀਜਨ ਜਾਂਚ ਕੀਤੀ ਗਈ। 77 ਸਾਲਾ ਅਮਿਤਾਭ ਨੇ ਕਲ ਟਵਿਟਰ ’ਤੇ ਦਸਿਆ ਸੀ, ‘ਜਾਂਚ ਵਿਚ ਮੈਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਹਸਪਤਾਲ ਵਿਚ ਦਾਖ਼ਲ ਹੋ ਗਿਆ ਹਾਂ। ਘਰ ਵਾਲਿਆਂ ਅਤੇ ਸਟਾਫ਼ ਦੀ ਵੀ ਜਾਂਚ ਕੀਤੀ ਗਈ ਹੈ।’  (ਏਜੰਸੀ)

File Photo File Photo

ਸੁਰੱਖਿਆ ਗਾਰਡ ਕੋਰੋਨਾ ਪਾਜ਼ੇਟਿਵ ਮਿਲਣ ਮਗਰੋਂ ਅਦਾਕਾਰਾ ਰੇਖਾ ਦਾ ਬੰਗਲਾ ਸੀਲ
ਮੁੰਬਈ, 12 ਜੁਲਾਈ  : ਮੁੰਬਈ ਮਿਊਂਸਪਲ ਕਾਰਪੋਰੇਸ਼ਨ ਨੇ ਉਪਨਗਰ ਬਾਂਦਰਾ ਵਿਚ ਮਸ਼ਹੂਰ ਅਦਾਕਾਰਾ ਰੇਖਾ ਦੇ ਬੰਗਲੇ ਵਿਚ ਤੈਨਾਤ ਸੁਰੱਖਿਆ ਮੁਲਾਜ਼ਮ ਦੇ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਮਗਰੋਂ ਬੰਗਲਾ ਸੀਲ ਕਰ ਦਿਤਾ ਹੈ। ਅਧਿਕਾਰੀਆਂ ਨੇ ਦਸਿਆ ਕਿ 65 ਸਾਲਾ ਅਦਾਕਾਰਾ ਦੇ ਬੰਗਲੇ ‘ਸੀ ਸਪਰਿੰਗਜ਼’ ਵਿਚ ਮੰਗਲਵਾਰ ਨੂੰ ਗਾਰਡ ਪਾਜ਼ੇਟਿਵ ਮਿਲਿਆ ਸੀ। ਬੰਗਲੇ ਦੇ ਬਾਹਰ ਬੋਰਡ ਲਾ ਕੇ ਇਸ ਨੂੰ ਪਾਬੰਦੀਸ਼ੁਦਾ ਖੇਤਰ ਐਲਾਨ ਦਿਤਾ ਗਿਆ ਹੈ।     (ਏਜੰਸੀ) 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement