ਬਾਲੀਵੁੱਡ ਅਦਾਕਾਰਾ ਆਰੀਆ ਬੈਨਰਜੀ ਦੀ ਆਪਣੀ ਰਿਹਾਇਸ਼ 'ਤੇ ਮ੍ਰਿਤਕ ਮਿਲੀ
Published : Dec 12, 2020, 5:59 pm IST
Updated : Dec 12, 2020, 5:59 pm IST
SHARE ARTICLE
 Arya Banerjee
Arya Banerjee

ਫੋਰੈਂਸਿਕ ਟੀਮ ਨੇ ਅਭਿਨੇਤਰੀ ਦੇ ਕਮਰੇ ਵਿਚੋਂ ਨਮੂਨੇ ਇਕੱਠੇ ਕਰ ਲਏ ਹਨ।

ਨਵੀਂ ਦਿੱਲੀ: ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਕੰਮ ਕਰ ਚੁੱਕੀ ਬੰਗਾਲੀ ਅਦਾਕਾਰਾ ਆਰੀਆ ਬੈਨਰਜੀ ਦੱਖਣੀ ਕੋਲਕਾਤਾ ਸਥਿਤ ਆਪਣੀ ਰਿਹਾਇਸ਼' ‘ਤੇ ਮ੍ਰਿਤਕ ਪਈ ਮਿਲੀ ਹੈ। ਆਰੀਆ ਬੈਨਰਜੀ ਨੇ ਫਿਲਮ 'ਦਿ ਡਰਟੀ ਪਿਕਚਰ ਵਿਚ ਵੀ ਕੰਮ ਕੀਤਾ ਸੀ । ਪੁਲਿਸ ਨੇ ਸ਼ੁੱਕਰਵਾਰ ਨੂੰ ਇਕ ਇਮਾਰਤ ਦੀ ਤੀਜੀ ਮੰਜ਼ਿਲ ‘ਤੇ ਅਭਿਨੇਤਰੀ ਦੇ ਅਪਾਰਟਮੈਂਟ ਦਾ ਦਰਵਾਜ਼ਾ ਤੋੜਿਆ ਅਤੇ 33 ਸਾਲਾ ਆਰਿਆ ਬੈਨਰਜੀ ਦੀ ਲਾਸ਼ ਬੈੱਡਰੂਮ 'ਚ ਮਿਲੀ।

photophotoਮਰਹੂਮ ਸਿਤਾਰ ਪਲੇਅਰ ਨਿਖਿਲ ਬੰਦਯੋਪਾਧਿਆਏ ਦੀ ਬੇਟੀ ਆਰੀਆ ਬੈਨਰਜੀ ਨੇ 'ਐਲਐਸਡੀ: ਲਵ ਸੈਕਸ ਔਰ ਧੋਖਾ'(2010) ਸਮੇਤ ਕਈ ਫਿਲਮਾਂ 'ਚ ਕੰਮ ਕੀਤਾ ਸੀ।  ਜਦੋਂ ਸਵੇਰੇ ਉਸ ਦੀ ਘਰੇਲੂ ਕੰਮ ਕਰਨ ਵਾਲੀ ਨੇ ਅਪਾਰਟਮੈਂਟ ਦੀ ਘੰਟੀ ਵੱਜਾਈ ਤਾਂ ਉਸ ਨੂੰ ਕੋਈ ਜਵਾਬ ਨਹੀਂ ਮਿਲਿਆ। ਉਸਨੇ ਇਸ ‘ਤੇ ਸ਼ੱਕ ਹੋਇਆ ਅਤੇ ਗੁਆਂਢੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਗੁਆਂਢੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ।

photophotoਘਰੇਲੂ ਕੰਮ ਵਾਲੀ ਨੇ ਕਿਹਾ ਕਿ ਆਰੀਆ ਬੈਨਰਜੀ ਇਕੱਲੇ ਰਹਿੰਦੇ ਸਨ ਅਤੇ ਕਿਸੇ ਨਾਲ ਜ਼ਿਆਦਾ ਗੱਲਬਾਤ ਨਹੀਂ ਕਰਦੇ ਸਨ। ਪੁਲਿਸ ਨੇ ਦੱਸਿਆ ਕਿ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜਿਆ ਗਿਆ ਹੈ ਅਤੇ ਫੋਰੈਂਸਿਕ ਟੀਮ ਨੇ ਅਭਿਨੇਤਰੀ ਦੇ ਕਮਰੇ ਵਿਚੋਂ ਨਮੂਨੇ ਇਕੱਠੇ ਕਰ ਲਏ ਹਨ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement