ਰਾਖੀ ਸਾਵੰਤ ਨੇ ਮਹਿਲਾ ਪਹਿਲਵਾਨ ਨਾਲ ਲਿਆ ਪੰਗਾ, ਹਸਪਤਾਲ 'ਚ ਭਰਤੀ
Published : Nov 12, 2018, 1:24 pm IST
Updated : Nov 12, 2018, 1:24 pm IST
SHARE ARTICLE
Wrestler beat Rakhi Sawant
Wrestler beat Rakhi Sawant

ਪੰਚਕੁਲਾ ਦੇ ਤਾਊ ਦੇਵੀਲਾਲ ਸਟੇਡੀਅਮ ਵਿਚ CWE ਰੈਸਲਿੰਗ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿਚ ਰਾਖੀ ਸਾਵੰਤ ਜ਼ਖ਼ਮੀ ਹੋ ਗਈ ਅਤੇ...

ਪੰਚਕੁਲਾ : (ਭਾਸ਼ਾ) ਪੰਚਕੁਲਾ ਦੇ ਤਾਊ ਦੇਵੀਲਾਲ ਸਟੇਡੀਅਮ ਵਿਚ CWE ਰੈਸਲਿੰਗ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿਚ ਰਾਖੀ ਸਾਵੰਤ ਜ਼ਖ਼ਮੀ ਹੋ ਗਈ ਅਤੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਦਰਅਸਲ, ਮਹਿਲਾ ਪਹਿਲਵਾਨ ਰੋਬੇਲ ਨੇ ਪੰਚਕੁਲਾ ਦੀਆਂ ਔਰਤਾਂ ਨੂੰ ਉਨ੍ਹਾਂ ਨੂੰ ਮੁਕਾਬਲਾ ਕਰਨ ਲਈ ਚੈਲੇਂਜ ਦਿਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਕਿਸੇ ਮਹਿਲਾ ਵਿਚ ਦਮ ਹੈ ਤਾਂ ਉਹ ਉਸ ਨਾਲ ਲੜ ਕੇ ਦਿਖਾਏ। ਰਾਖੀ ਸਾਵੰਤ ਨੇ ਇਸ ਚੁਣੋਤੀ ਨੂੰ ਸਵੀਕਾਰ ਕੀਤਾ ਅਤੇ ਰਿੰਗ ਵਿਚ ਚਲੀ ਗਈ ਪਰ ਰੋਬੇਲ ਨਾਲ ਲੜਨ ਤੋਂ ਪਹਿਲਾਂ ਰਾਖੀ ਨੇ ਉਨ੍ਹਾਂ ਨੂੰ ਇਕ ਚੈਲੇਂਜ ਦਿਤਾ।

Wrestler beat Rakhi Wrestler beat Rakhi

ਰਾਖੀ ਨੇ ਰੋਬੇਲ ਨੂੰ ਉਨ੍ਹਾਂ ਦੇ ਨਾਲ ਡਾਂਸ ਕਰਨ ਦਾ ਚੈਲੇਂਜ ਦਿਤਾ। ਚੁਣੋਤੀ ਦੇ ਮੁਤਾਬਕ ਰੋਬੇਲ ਨੇ ਰਾਖੀ ਦੇ ਨਾਲ ਇਕ ਗੀਤ 'ਤੇ ਡਾਂਸ ਕੀਤਾ। ਗੀਤ ਖਤਮ ਹੋਣ ਦੇ ਤੁਰਤ ਬਾਅਦ ਰੋਬੇਲ ਨੇ ਰਾਖੀ ਨੂੰ ਮੋਢੇ 'ਤੇ ਚੁੱਕ ਕੇ ਸੁੱਟ ਦਿਤਾ। ਇਸ ਕਾਰਨ ਰਾਖੀ ਸਾਵੰਤ ਨੂੰ ਮੋਢੇ ਉਤੇ ਸੱਟ ਆਈ ਅਤੇ ਉਨ੍ਹਾਂ ਨੂੰ ਜ਼ੀਰਕਪੁਰ ਦੇ ਇਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਰਾਖੀ ਸਾਵੰਤ ਕਾਫ਼ੀ ਸਮਾਂ ਤੱਕ ਰਿੰਗ ਦੇ ਅੰਦਰ ਹੀ ਲੇਟੀ ਰਹੀ। ਕੁੱਝ ਦੇਰ ਬਾਅਦ ਮੈਚ ਰੈਫਰੀ ਨੇ ਆਯੋਜਕਾਂ ਨੂੰ ਇਸ ਬਾਰੇ ਵਿਚ ਜਾਣਕਾਰੀ ਦਿਤੀ। ਫਿਰ ਰਾਖੀ ਨੂੰ ਰਿੰਗ ਤੋਂ ਬਾਹਰ ਲਿਜਾਇਆ ਗਿਆ।

Rakhi Sawant DancingRakhi Sawant Dancing

ਦੱਸ ਦਈਏ ਕਿ ਹਾਲ ਹੀ ਵਿਚ ਰਾਖੀ ਸਾਵੰਤ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਈਰਲ ਹੋਇਆ ਸੀ। ਵੀਡੀਓ ਵਿਚ ਰਾਖੀ ਸਾਵੰਤ ਫਿਲਮ ਠਗਸ ਆਫ ਹਿੰਦੋਸਤਾਨ ਦੇ ਗੀਤ ਸੁਰਇਯਾ 'ਤੇ ਡਾਂਸ ਕਰਦੀ ਹੋਈ ਨਜ਼ਰ ਆਈ ਸੀ। ਵੀਡੀਓ ਵਿਚ ਉਨ੍ਹਾਂ ਦਾ ਹਾਟ ਅਵਤਾਰ ਦੇਖਣ ਨੂੰ ਮਿਲਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement