ਕਪਿਲ ਸ਼ਰਮਾ ਨੇ ਸਾਂਝੀ ਕੀਤੀ ਅੰਮ੍ਰਿਤਸਰ ਫੇਰੀ ਦੀ ਵੀਡੀਓ, ਵਾਹਿਗੁਰੂ ਦਾ ਕੀਤਾ ਧੰਨਵਾਦ 
Published : Jan 12, 2023, 2:20 pm IST
Updated : Jan 12, 2023, 2:20 pm IST
SHARE ARTICLE
 Kapil Sharma shared the video of his visit to Amritsar, thanks God
Kapil Sharma shared the video of his visit to Amritsar, thanks God

ਕਪਿਲ ਸ਼ਰਮਾ ਕਾਫ਼ੀ ਸਮੇਂ ਬਾਅਦ ਅੰਮ੍ਰਿਤਸਰ ਆਏ ਸਨ। ਇਸ ਦੌਰੇ ਦੌਰਾਨ ਉਹਨਾਂ ਦੇ ਨਾਲ ਉਹਨਾਂ ਦੇ ਬੱਚੇ ਅਤੇ ਪਤਨੀ ਗਿੰਨੀ ਵੀ ਸੀ। 

ਚੰਡੀਗੜ੍ਹ - ਕਪਿਲ ਸ਼ਰਮਾ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਵਿਖੇ ਪਰਿਵਾਰ ਨਾਲ ਘੁੰਮਣ ਆਏ ਸਨ। ਇਸ ਦੌਰਾਨ ਸਭ ਤੋਂ ਪਹਿਲਾਂ ਕਪਿਲ ਸ਼ਰਮਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ, ਉਥੇ ਹੀ ਆਪਣੇ ਕਰੀਬੀਆਂ ਨਾਲ ਮੁਲਾਕਾਤ ਵੀ ਕੀਤੀ। ਇਸ ਦੇ ਨਾਲ ਹੀ ਕਪਿਲ ਸ਼ਰਮਾ ਨੇ ਅੱਜ ਇਸ ਸਾਰੇ ਪ੍ਰੋਗਰਾਮ ਦੀ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ।

ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਪਿਲ ਸ਼ਰਮਾ ਆਪਣੇ ਕਾਲਜ, ਆਪਣੀ ਯੂਨੀਵਰਸਿਟੀ, ਆਪਣੇ ਅਧਿਆਪਕਾਂ, ਦੋਸਤਾਂ ਤੇ ਪਰਿਵਾਰ ਨਾਲ ਮਿਲਦੇ ਨਜ਼ਰ ਆ ਰਹੇ ਹਨ। ਕਪਿਲ ਸ਼ਰਮਾ ਨੇ ਅੰਮ੍ਰਿਤਸਰ ਦੇ ਮਸ਼ਹੂਰ ਛੋਲੇ-ਭਟੂਰਿਆਂ ਦਾ ਆਨੰਦ ਵੀ ਮਾਣਿਆ। ਵੀਡੀਓ ਸਾਂਝੀ ਕਰਦਿਆਂ ਕਪਿਲ ਨੇ ਲਿਖਿਆ, ''ਮੇਰਾ ਕਾਲਜ, ਮੇਰੀ ਯੂਨੀਵਰਸਿਟੀ, ਮੇਰੇ ਅਧਿਆਪਕ, ਮੇਰੇ ਦੋਸਤ, ਮੇਰਾ ਪਰਿਵਾਰ, ਮੇਰਾ ਸ਼ਹਿਰ, ਖਾਣਾ, ਅਹਿਸਾਸ, ਪਵਿੱਤਰ ਅਸਥਾਨ 'ਗੋਲਡਨ ਟੈਂਪਲ'। ਦੁਆਵਾਂ ਲਈ ਬਹੁਤ-ਬਹੁਤ ਧੰਨਵਾਦ ਬਾਬਾ ਜੀ।'' ਕਪਿਲ ਸ਼ਰਮਾ ਕਾਫ਼ੀ ਸਮੇਂ ਬਾਅਦ ਅੰਮ੍ਰਿਤਸਰ ਆਏ ਸਨ। ਇਸ ਦੌਰੇ ਦੌਰਾਨ ਉਹਨਾਂ ਦੇ ਨਾਲ ਉਹਨਾਂ ਦੇ ਬੱਚੇ ਅਤੇ ਪਤਨੀ ਗਿੰਨੀ ਵੀ ਸੀ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement