ਫੈਮਿਲੀ ਤੋਂ ਲਵਰ ਸ਼ੋਅ ਬਣਿਆ Big Boss ?
Published : Dec 10, 2019, 6:19 pm IST
Updated : Dec 10, 2019, 6:19 pm IST
SHARE ARTICLE
File Photo
File Photo

ਜਾਣੋ ਇਸ ਸੀਜਨ ਵਿਚ ਚਰਚਾ ਬਣੇ ਲਵ ਕਨੈਕਸ਼ਨ ਦੇ ਬਾਰੇ ਵਿਚ

ਨਵੀਂ ਦਿੱਲੀ : ਬਿਗ ਬੌਸ 13 ਵਿਚ ਇਕ ਪਾਸੇ ਜਿੱਥੇ ਮੁਕਾਬਲੇਬਾਜ਼ਾਂ ਦੇ ਵਿੱਚ ਲੜਾਈਆਂ ਟੋਕ ਆਫ ਦੀ ਟਾਓਨ ਬਣੀ ਹੋਈ ਹੈ ਤਾਂ ਉੱਥੇ ਹੀ ਦੂਜੇ ਪਾਸੇ ਮਕਾਬਲੇਬਾਜ਼ਾਂ ਵਿਚ ਰੋਮਾਂਸ ਦੀ ਵੀ ਚਰਚਾ ਹੈ। ਉਂਝ ਤਾਂ ਬਿਗ ਬੌਸ ਇਕ ਪਰਿਵਾਰਕ ਸ਼ੋਅ ਹੈ ਪਰ ਸੀਜਨ 13 ਵਿਚ ਚਲ ਰਹੀ ਪਿਆਰ ਦੀ ਹਵਾ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਬਿਗ ਬੌਸ ਫੈਮਿਲੀ ਤੋਂ ਲਵਰ ਸ਼ੋਅ ਬਣਦਾ ਜਾ ਰਿਹਾ ਹੈ। ਬਿਲ ਬੌਸ 13 ਵਿਚ ਕਈਂ ਤਰ੍ਹਾਂ ਦੇ ਲਵ ਕਨੈਕਸ਼ਨ ਵੇਖਣ ਨੂੰ ਮਿਲੇ ਹਨ। ਇਨ੍ਹਾਂ ਕਨੈਕਸ਼ਨਾਂ ਦਾ ਸ਼ੋਅ ਦੀ ਟੀਆਰਪੀ 'ਤੇ ਕਾਫ਼ੀ ਪ੍ਰਭਾਵ ਪੈ ਰਿਹਾ ਹੈ। ਦਰਸ਼ਕਾਂ ਨੂੰ ਸ਼ੋਅ ਵਿਚ ਲਵ ਐਂਗਲ ਅਤੇ ਮੁਕਾਬਲੇਬਾਜ਼ਾਂ ਵਿਚ ਰੋਮਾਂਸ ਬਹੁਤ ਪਸੰਦ ਆ ਰਿਹਾ ਹੈ। ਆਉ ਤੁਹਾਨੂੰ ਦੱਸਦੇ ਹਾਂ ਇਸ ਸੀਜਨ ਵਿਚ ਚਰਚਾ ਬਣੇ ਲਵ ਕਨੈਕਸ਼ਨ ਦੇ ਬਾਰੇ ਵਿਚ...

file photofile photo

ਐਕਸ ਕੱਪਲ ਹੋਣ ਦੇ ਬਾਵਜੂਦ ਵੀ ਵਿਸ਼ਾਲ ਅਦਿੱਤਆ ਸਿੰਘ ਅਤੇ ਮਧੁਰਿਮਾ ਤੁਲੀ ਟੀਵੀ ਇੰਡਸਟਰੀ ਦੇ ਸੱਭ ਤੋਂ ਚਰਚਾ ਵਾਲੇ ਕੱਪਲਜ਼ ਵਿਚ ਸ਼ਾਮਲ ਹਨ। ਬ੍ਰੇਕਅੱਪ ਹੋਣ ਦੇ ਬਾਅਦ ਦੋਣੋਂ ਇਕ ਦੂਜੇ ਦੇ ਨਾਲ ਦੁਸ਼ਮਣਾਂ ਦੀ ਤਰ੍ਹਾਂ ਰਹਿੰਦੇ ਸਨ। ਨੱਚ ਬੱਲੀਏ ਵਿਚ ਵੀ ਦੋਣਾਂ ਦੀ ਲੜਾਈਆਂ ਨੇ ਖੂਬ ਸੁਰਖੀਆਂ ਬਟੋਰੀਆਂ ਪਰ ਹੁਣ ਬਿਗ ਬੌਸ ਦੇ ਘਰ ਵਿਚ ਮਧੁਰਿਮਾ ਅਤੇ ਵਿਸ਼ਾਲ ਦੇ ਵਿਚ ਨਜਦੀਕੀਆਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਸ਼ੋਅ ਦੇ ਹਾਲ ਵਿਚ ਹੀ ਮਧੁਰਿਮਾ ਨੇ ਵਿਸ਼ਾਲ ਤੋਂ ਮਾਫ਼ੀ ਮੰਗੀ ਅਤੇ ਕਿਹਾ ਜਿੱਥੇ ਵੀ ਜਾਉਗੇ ਪਿੱਛੇ ਆਉਂਗੀ।ਹੁਣ ਸ਼ੋਅ ਦੇ ਨਵੇਂ ਪ੍ਰੋਮੋ ਨੂੰ ਵੇਖ ਕੇ ਪ੍ਰਸ਼ੰਸਕ ਸ਼ੋਕ ਹੋਣ ਦੇ ਨਾਲ ਖੁਸ਼ ਵੀ ਹਨ। ਦਰਅਸਲ ਪ੍ਰੋਮੋ ਵਿਚ ਵਿਸ਼ਾਲ ਅਤੇ ਮਧੁਰੀਮਾ ਇਕ ਦੂਜੇ ਦੇ ਨਾਲ ਰੌਮਾਂਸ ਕਰਦੇ ਹੋਏ ਵਿਖਾਈ ਦੇ ਰਹੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਸ਼ੋਅ ਵਿਚ ਅੱਗੇ ਵੀ ਇਨ੍ਹਾਂ ਦੋਣਾਂ ਦੇ ਵਿਚ ਰੌਮਾਂਸ ਵੇਖਣ ਨੂੰ ਮਿਲ ਸਕਦਾ ਹੈ।

file photofile photo

ਬਿਗ ਬੌਸ ਦੇ ਘਰ ਪਹਿਲੀ ਵਾਰ ਮਿਲੇ ਅਸੀਮ ਰਿਆਜ ਅਤੇ ਹਿਮਾਂਸ਼ੀ ਖੁਰਾਨਾ ਦੇ ਵਿਚ ਇਕ ਖੁਬਸੂਰਤ ਰਿਸ਼ਤਾ ਵੇਖਣ ਨੂੰ ਮਿਲਿਆ। ਸ਼ੋਅ ਵਿਚ ਦੋਸਤ ਬਣੇ ਅਸੀਮ ਨੂੰ ਕਦੋਂ ਹਿਮਾਂਸ਼ੀ ਨਾਲ ਪਿਆਰ ਹੋ ਗਿਆ ਇਹ ਸ਼ਾਇਦ ਉਨ੍ਹਾਂ ਨੂੰ ਵੀ ਪਤਾ ਨਹੀਂ ਚੱਲਿਆ। ਪਰ ਅਸੀਮ ਨੇ ਹਿਮਾਂਸ਼ੀ ਦੇ ਲਈ ਆਪਣਾ ਪਿਆਰ ਦਿਲ ਦੇ ਵਿਚ ਦਬ ਕੇ ਰੱਖਣ ਦੀ ਥਾਂ ਬਹੁਤ ਹੀ ਖੂਬਸੂਰਤੀ ਨਾਲ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਹਾਲਾਕਿ ਪਹਿਲਾਂ ਵੀ ਕਿਸੇ ਦੇ ਨਾਲ ਰਿਲੇਸ਼ਨਸ਼ੀਪ ਵਿਚ ਹੋਣ ਦੇ ਕਰਕੇ ਹਿਮਾਂਸ਼ੀ ਅਸੀਮ ਦੇ ਪ੍ਰਪੋਜਲ ਨੂੰ ਸਵੀਕਾਰ ਨਹੀਂ ਕਰ ਪਾਈ। ਪਰ ਉਨ੍ਹਾਂ ਨੇ ਹਮੇਸਾਂ ਇਕ ਦੋਸਤ ਦੀ ਤਰ੍ਹਾਂ ਅਸੀਮ ਦਾ ਸਾਥ ਦੇਣ ਦਾ ਵਾਅਦਾ ਕੀਤਾ।

file photofile photo

ਬਿਗ ਬੌਸ ਵਿਚ ਐਂਟਰੀ ਕਰਨ ਤੋਂ ਪਹਿਲਾਂ ਹੀ ਰਸ਼ਮੀ ਦੇਸਾਈ ਅਰਹਾਨ ਖਾਨ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ ਵਿਚ ਬਣੀ ਹੋਈ ਹੈ। ਸ਼ੋਅ ਵਿਚ ਦੋਣਾਂ ਦੇ ਵਿਆਹ ਦੀ ਖਬਰਾਂ ਖੂਬ ਚਰਚਾ ਵਿਚ ਹਨ। ਦੂਜੀ ਵਾਰ ਵਾਇਲਡ ਕਾਰਡ ਵਿਚ ਆਏ ਅਰਹਾਨ ਨੇ ਰਸ਼ਮੀ ਨੂੰ ਟੈਲੀਵਿਜ਼ਨ ਉੱਤੇ ਪ੍ਰਪੋਜ਼ ਕੀਤਾ ਅਤੇ ਉਨ੍ਹਾਂ ਨੂੰ ਰਿੰਗ ਵੀ ਪਹਿਨਾਈ। ਰਸ਼ਮੀ ਨੇ ਵੀ ਅਰਹਾਨ ਦੇ ਪ੍ਰਪੋਜ਼ਲ ਨੂੰ ਸਵੀਕਾਰ ਕੀਤਾ ਹਾਲਾਕਿ ਸ਼ੋਅ ਵਿਚ ਅਰਹਾਨ ਦੀ ਸਚਾਈ ਸਾਹਮਣੇ ਆਉਣ ਤੋਂ ਬਾਅਦ ਦੋਣਾਂ ਦੇ ਰਿਸ਼ਤੇ ਵਿਚ ਥੋੜੀ ਦੂਰੀਆਂ ਆ ਗਈਆ ਹਨ।

file photofile photo

ਸ਼ੋਅ ਦੀ ਸ਼ੁਰੂਆਤ ਵਿਚ ਸ਼ਹਿਨਾਜ ਗਿੱਲ ਅਤੇ ਪਾਰਸ ਛਾਬੜਾ ਦਾ ਕਨੈਕਸ਼ਨ ਵੇਖਣ ਨੂੰ ਮਿਲਿਆ ਸੀ। ਸ਼ਹਿਨਾਜ ਪਾਰਸ ਨੂੰ ਪਸੰਦ ਕਰਨ ਲੱਗੀ ਸੀ। ਪਰ ਮਾਹਿਰਾ ਨਾਲ ਪਾਰਸ ਦੀ ਵੱਧਦੀ ਨਜ਼ਦੀਕੀਆਂ ਪਾਰਸ ਨੂੰ ਬਿਲਕੁਲ ਵੀ ਪਸੰਦ ਨਹੀਂ ਆਈਆਂ। ਇਸ ਤੋਂ ਬਾਅਦ ਸ਼ਹਿਨਾਜ ਨੇ ਪਾਰਸ ਨੂੰ ਛੱਡ ਕੇ ਸਿਦਾਰਥ ਸ਼ੁਕਲਾ ਨਾਲ ਆਪਣਾ ਕਨੈਕਸ਼ਨ ਬਣਾਇਆ।  ਪਰ ਹਾਲ 'ਚ ਹੀ ਆਪਣੀ ਉੱਗਲੀ ਦੀ ਆਪਰੇਸ਼ਨ ਕਰਾਉਣ ਦੇ ਲਈ ਪਾਰਸ ਨੂੰ ਜਦੋਂ ਘਰ ਤੋਂ ਬਾਹਰ ਭੇਜਿਆ ਗਿਆ ਤਾਂ ਸ਼ਹਿਨਾਜ ਫੁੱਟ-ਫੁੱਟ ਕੇ ਰੋਈ ਸੀ ਅਤੇ ਉਨ੍ਹਾਂ ਨੇ ਸ਼ੋਅ ਵਿਚ ਕਬੂਲਿਆ ਸੀ ਕਿ ਉਹ ਪਾਰਸ ਨੂੰ ਪਿਆਰ ਕਰਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement