ਸ਼ਾਹਿਦ ਕਪੂਰ ਦੇ ਬੇਟੇ ਦੀ ਪਹਿਲੀ ਤਸਵੀਰ ਆਈ ਸਾਹਮਣੇ
Published : Nov 10, 2018, 11:29 am IST
Updated : Nov 10, 2018, 11:29 am IST
SHARE ARTICLE
Shahid Kapoor
Shahid Kapoor

ਸ਼ਾਹਿਦ ਕਪੂਰ ਅਤੇ ਮੀਰਾ ਕਪੂਰ ਦੀ ਜੋੜੀ ਬਾਲੀਵੁੱਡ ਦੀ ਸਭ ਤੋਂ ਖੂਬਸ਼ੂਰਤ ਜੋੜੀਆਂ......

ਮੁੰਬਈ ( ਭਾਸ਼ਾ ): ਸ਼ਾਹਿਦ ਕਪੂਰ ਅਤੇ ਮੀਰਾ ਕਪੂਰ ਦੀ ਜੋੜੀ ਬਾਲੀਵੁੱਡ ਦੀ ਸਭ ਤੋਂ ਖੂਬਸ਼ੂਰਤ ਜੋੜੀਆਂ ਵਿਚੋਂ ਇਕ ਹੈ। ਦੋਨੇ ਸੋਸ਼ਲ ਮੀਡੀਆ ਉਤੇ ਅਪਣੀਆਂ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਦੱਸ ਦਈਏ ਕਿ ਕੁਝ ਹੀ ਦਿਨ ਪਹਿਲਾਂ ਦਿਵਾਲੀ ਉਤੇ ਸ਼ਾਹਿਦ-ਮੀਰਾ ਨੇ ਇਕ ਫੋਟੋ ਸਾਂਝੀ ਕੀਤੀ ਸੀ ਜਿਸ ਵਿਚ ਦੋਨੇ ਇਕ ਦੂਜੇ ਨੂੰ ਪਿਆਰ ਕਰਦੇ ਨਜ਼ਰ ਆ ਰਹੇ ਸਨ। ਦੋਨਾਂ ਦੀ ਫੋਟੋ ਉਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਰਿਆਵਾਂ ਆਈਆਂ ਸਨ। ਹੁਣ ਮੀਰਾ ਕਪੂਰ ਨੇ ਸੋਸ਼ਲ ਮੀਡੀਆ ਉਤੇ ਅਪਣੇ ਬੇਟੇ ਦੀ ਤਸਵੀਰ ਲਗਾਈ ਹੈ ਜਿਸ ਨੂੰ ਵੇਖ ਕਿਸੇ ਦੇ ਵੀ ਚਿਹਰੇ ਉਤੇ ਮੁਸਕਰਾਹਟ ਆ ਸਕਦੀ ਹੈ।

View this post on Instagram

Hello World ?

A post shared by Mira Rajput Kapoor (@mira.kapoor) on

ਮੀਰਾ ਨੇ ਇੰਸਟਾਗਰਾਮ ਉਤੇ ਅਪਣੇ ਬੇਟੇ ਜੈਨ ਕਪੂਰ ਦੀ ਪਹਿਲੀ ਤਸਵੀਰ ਸਾਂਝੀ ਕੀਤੀ ਹੈ। ਫੋਟੋ ਵਿਚ ਜੈਨ ਕਾਫ਼ੀ ਪਿਆਰਾ ਨਜ਼ਰ ਆ ਰਿਹਾ ਹੈ ਅਤੇ ਉਹ ਗੰਭੀਰ ਸਥਿਤੀ ਵਿਚ ਕੁਝ ਸੋਚ ਰਿਹਾ ਹੈ। ਫੋਟੋ ਨੇੜੇ ਤੋਂ ਖਿੱਚੀ ਗਈ ਹੈ ਜਿਸ ਵਿਚ ਜੈਨ ਦਾ ਚਿਹਰਾ ਨਜ਼ਰ ਆ ਰਿਹਾ ਹੈ। ਫੋਟੋ ਦੇ ਵਿਚ ਮੀਰਾ ਨੇ ਲਿਖਿਆ ਹੈ- ਹੈਲੋ ਵਰਲਡ। ਜੈਨ ਦੀ ਇਹ ਮੋਹਕ ਫੋਟੋ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ। ਫੋਟੋ ਫੈਲ ਚੁੱਕੀ ਹੈ। ਦੱਸ ਦਈਏ ਕਿ ਮੀਰਾਨੇ ਜੈਨ ਨੂੰ ਇਸ ਸਾਲ 5 ਸਤੰਬਰ ਨੂੰ ਜਨਮ ਦਿਤਾ ਹੈ। ਜੈਨ 2 ਮਹੀਨੇ ਦੇ ਹੋ ਚੁੱਕੇ ਹਨ।

ਸ਼ਾਹਿਦ-ਮੀਰਾ ਦੇ ਪ੍ਰਸ਼ੰਸਕਾਂ ਲਈ ਇਹ ਤਸਵੀਰ ਇਸ ਲਈ ਵੀ ਖਾਸ ਹੈ ਕਿਉਂਕਿ ਜੈਨ ਦੀ ਇਹ ਪਹਿਲੀ ਤਸਵੀਰ ਹੈ ਜੋ ਸੋਸ਼ਲ ਮੀਡੀਆ ਉਤੇ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਮੀਰਾ ਨੇ ਦਿਵਾਲੀ ਉਤੇ ਵੀ ਕਈ ਸਾਰੀਆਂ ਪਰਵਾਰਕ ਫੋਟੋਆਂ ਸਾਂਝੀਆਂ ਕੀਤੀਆਂ ਸਨ। ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਨੇ ਜੁਲਾਈ 2015 ਨੂੰ ਵਿਆਹ ਕੀਤਾ ਸੀ। ਉਨ੍ਹਾਂ ਦੀ ਪਹਿਲੀ ਧੀ ਮੀਸ਼ਾ ਕਪੂਰ ਅਗਸਤ, 2016 ਵਿਚ ਪੈਦਾ ਹੋਈ ਸੀ। ਮੀਸ਼ਾ ਕੁਝ ਸਮੇਂ ਪਹਿਲਾਂ ਹੀ 2 ਸਾਲ ਦੀ ਹੋ ਗਈ ਹੈ। ਇਸ ਵਾਰ ਦੀ ਦਿਵਾਲੀ ਸ਼ਾਹਿਦ ਅਤੇ ਪਰਵਾਰ ਲਈ ਕਾਫ਼ੀ ਸਪੈਸ਼ਲ ਰਹੀ ਹੈ। ਇਸ ਵਾਰ ਪਰਵਾਰ ਨੇ ਜੈਨ ਦੇ ਨਾਲ ਦਿਵਾਲੀ ਦਾ ਤਿਉਹਾਰ ਮਨਾਇਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement