ਸੰਜੇ ਦੱਤ ਦਾ ਇਕ ਅਲੱਗ ਕਿਸਮ ਦਾ ਰੂਪ ਆਇਆ ਲੋਕਾਂ ਸਾਹਮਣੇ
Published : Nov 10, 2018, 1:25 pm IST
Updated : Nov 10, 2018, 1:25 pm IST
SHARE ARTICLE
Sanjay Dutt
Sanjay Dutt

ਬਾਲੀਵੁੱਡ ਵਿਚ ਦਿਵਾਲੀ ਦਾ ਜਸ਼ਨ ਮਨਾਇਆ ਅਤੇ ਅਦਾਕਾਰਾਂ ਨੇ ਅਪਣੇ ਘਰ ਉਤੇ ਜੰਮ ਕੇ ਪਾਰਟੀਆਂ......

ਮੁੰਬਈ (ਪੀ.ਟੀ.ਆਈ): ਬਾਲੀਵੁੱਡ ਵਿਚ ਦਿਵਾਲੀ ਦਾ ਜਸ਼ਨ ਮਨਾਇਆ ਅਤੇ ਅਦਾਕਾਰਾਂ ਨੇ ਅਪਣੇ ਘਰ ਉਤੇ ਜੰਮ ਕੇ ਪਾਰਟੀਆਂ ਵੀ ਕੀਤੀਆਂ।  ਸੋਸ਼ਲ ਮੀਡੀਆ ਉਤੇ ਇਸ ਦਿਨ ਅਦਾਕਾਰਾਂ ਦੀ ਦਿਵਾਲੀ ਪਾਰਟੀਆਂ ਦੀ ਵੀਡੀਓਆਂ ਫੈਲੀਆਂ ਹੋਈਆਂ ਹਨ ਜਿਨ੍ਹਾਂ ਵਿਚੋਂ ਇਕ ਸੰਜੈ ਦੱਤ ਦੀ ਪਾਰਟੀਵ ਦੀ ਵੀਡੀਓ ਸ਼ਾਮਲ ਹੈ। ਸੋਸ਼ਲ ਮੀਡੀਆ ਉਤੇ ਸੰਜੈ ਦੱਤ ਦੀ ਉਨ੍ਹਾਂ ਦੇ ਪਰਵਾਰ ਦੇ ਨਾਲ ਇਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਮਾਨਿਅਤਾ ਦੱਤ, ਸੰਜੈ ਦੱਤਸ਼ਹਰਾਨ ਦੱਤ ਅਤੇ ਇਕਰਾ ਦੱਤ ਵੀ ਨਜ਼ਰ ਆ ਰਹੇ ਹਨ।

ਇਸ ਵੀਡੀਓ ਵਿਚ ਸੰਜੈ ਦੇ ਬੇਟੇ ਸ਼ਹਰਾਨ ਵੱਡੇ ਮਾਸੂਮ ਅੰਦਾਜ ਵਿਚ ਪੈਪਰਾਜੀ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਸੰਜੈ ਦੱਤ ਅਪਣੇ ਬੇਟੇ ਨੂੰ ਕਹਿੰਦੇ ਦਿਖ ਰਹੇ ਹਨ ਕਿ ਉਹ ਮੀਡੀਆ ਦੇ ਨਾਲ ਗੱਲ ਕਰੇ ਅਤੇ ਉਨ੍ਹਾਂ ਨੂੰ ਪੁੱਛੇ। ਅਪਣੇ ਪਾਪਾ ਦੀ ਗੱਲ ਮੰਨ ਦੇ ਹੋਏ ਸ਼ਹਰਾਨ ਵੀ ਮੀਡਿਆ ਵਾਲਿਆਂ ਨੂੰ ਮਾਸੂਮ ਅੰਦਾਜ ਵਿਚ ਪੀਣ ਅਤੇ ਖਾਣ ਲਈ ਪੁੱਛਦੇ ਨਜ਼ਰ ਆ ਰਹੇ ਹਨ। ਅਦਾਕਾਰਾਂ ਦੀਆਂ ਇਹਨਾਂ ਤਸਵੀਰਾਂ ਅਤੇ ਵੀਡੀਓ  ਦੇ ਵਿਚ ਸੰਜੈ ਦਾ ਪਾਰਟੀ ਤੋਂ ਬਾਅਦ ਦਾ ਇਕ ਵੀਡੀਓ ਫੈਲ ਰਿਹਾ ਹੈ।

View this post on Instagram

Happy Diwali ?✨

A post shared by Sanjay Dutt (@duttsanjay) on

ਇਸ ਵੀਡੀਓ ਵਿਚ ਸ਼ਰਾਬ ਦੇ ਨਸ਼ੇ ਵਿਚ ਸੰਜੈ ਦੱਤ ਮੀਡੀਆ ਦੇ ਸਾਹਮਣੇ ਗਾਲ੍ਹਾਂ ਦਿੰਦੇ ਨਜ਼ਰ ਆ ਰਹੇ ਹਨ। ਸੰਜੈ ਪੈਪਰਾਜੀ ਨੂੰ ਜਾਣ ਨੂੰ ਕਹਿੰਦੇ ਦਿਖ ਰਹੇ ਹਨ। ਦੱਸ ਦਈਏ ਕਿ ਗਾਲ੍ਹਾਂ ਦਿੰਦੇ ਹੋਏ ਸੰਜੈ ਦੀ ਇਹ ਵੀਡੀਓ ਸੋਸ਼ਲ ਮੀਡਿਆ ਉਤੇ ਫੈਲ ਗਈ ਹੈ ਅਤੇ ਸਰੋਤੇ ਇਸ ਨੂੰ ਲੈ ਕੇ ਉਨ੍ਹਾਂ ਨੂੰ ਲਗਾਤਾਰ ਟਰੋਲ ਵੀ ਕਰਦੇ ਦਿਖ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਹੀ ਸੰਜੈ ਦੱਤ ਦੀਸੰਜੂ ਰਿਲੀਜ਼ ਹੋਈ ਸੀ ਜਿਨ੍ਹੇ ਬਾਕਸ ਆਫਿਸ ਉਤੇ ਸ਼ਾਨਦਾਰ ਕਮਾਈ ਕੀਤੀ ਸੀ। ਫਿਲਮ ਵਿਚ ਰਣਬੀਰ ਕਪੂਰ  ਨੇ ਸੰਜੈ ਦੱਤ ਦਾ ਕਿਰਦਾਰ ਨਿਭਾਇਆ ਸੀ।

ਉਸ ਦੌਰਾਨ ਫਿਲਮ ਨੂੰ ਲੈ ਕੇ ਵਿਵਾਦ ਵੀ ਹੋਇਆ ਸੀ ਜਿਸ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਇਹ ਫਿਲਮ ਸੰਜੈ ਦੱਤ ਦੀ ਇਮੇਜ ਨੂੰ ਚਮਕਾਉਣ ਲਈ ਬਣਾਈ ਗਈ ਹੈ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸੰਜੈ ਦੱਤ ਦੀਆਂ ਦੋ ਵੱਡੀਆਂ ਫਿਲਮਾਂ ਆਉਣ ਵਾਲੀਆਂ ਹਨ। ਇਕ ਫਿਲਮਕਲੰਕਹੈ ਜਿਸ ਵਿਚ ਮਾਧੁਰੀ ਦਿਕਸ਼ਿਤ, ਆਲਿਆ ਭੱਟਵਰੁਣ ਧਵਨ ਸਟਾਰ ਨਜ਼ਰ ਆਉਣਗੇ। ਦੂਜੀ ਫਿਲਮਸ਼ਮਸ਼ੇਰਾਹੈ ਇਸ ਵਿਚ ਸੰਜੈ ਦੱਤ ਅਤੇ ਰਣਬੀਰ ਕਪੂਰ ਇਕੱਠੇ ਨਜ਼ਰ ਆਉਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement