Miss World 2024: 27 ਸਾਲਾ ਬਾਅਦ ਭਾਰਤ ’ਚ ਹੋ ਰਿਹਾ ਫਾਈਨਲ; ਜਾਣੋ ਕੌਣ ਹੈ ਦੇਸ਼ ਦੀ ਨੁਮਾਇੰਦਗੀ ਕਰਨ ਵਾਲੀ ਸਿਨੀ ਸ਼ੈੱਟੀ
Published : Mar 8, 2024, 2:11 pm IST
Updated : Mar 8, 2024, 2:11 pm IST
SHARE ARTICLE
Sini Shetty
Sini Shetty

27 ਸਾਲਾ ਬਾਅਦ ਭਾਰਤ ’ਚ ਹੋ ਰਿਹਾ ਮਿਸ ਵਰਲਡ ਦਾ ਫਾਈਨਲ; ਜਾਣੋ ਕੌਣ ਹੈ ਦੇਸ਼ ਦੀ ਨੁਮਾਇੰਦਗੀ ਕਰਨ ਵਾਲੀ ਸਿਨੀ ਸ਼ੈੱਟੀ

Miss World 2024:  ਮਿਸ ਵਰਲਡ 2023 ਦਾ ਫਾਈਨਲ 9 ਮਾਰਚ 2024 ਨੂੰ ਜੀਓ ਵਰਲਡ ਕਨਵੈਨਸ਼ਨ ਸੈਂਟਰ, ਮੁੰਬਈ ਵਿਖੇ ਹੋਵੇਗਾ। ਇਹ ਸਮਾਗਮ 27 ਸਾਲਾਂ ਬਾਅਦ ਭਾਰਤ ਵਿਚ ਹੋ ਰਿਹਾ ਹੈ। ਇਸ ਤੋਂ ਪਹਿਲਾਂ 1996 'ਚ ਮਿਸ ਵਰਲਡ ਦਾ ਫਾਈਨਲ ਬੈਂਗਲੁਰੂ 'ਚ ਹੋਇਆ ਸੀ। ਇਸ ਵਾਰ ਮਿਸ ਇੰਡੀਆ 2022 ਸਿਨੀ ਸ਼ੈੱਟੀ ਭਾਰਤ ਦੀ ਨੁਮਾਇੰਦਗੀ ਕਰੇਗੀ। ਮੁੰਬਈ ਦੀ ਜੰਮਪਲ 22 ਸਾਲਾ ਸਿਨੀ ਸ਼ੈੱਟੀ ਅਕਾਊਂਟਸ ਅਤੇ ਫਾਈਨਾਂਸ ਗ੍ਰੈਜੂਏਟ ਹੈ। ਇਕ ਸਮਾਂ ਸੀ ਜਦੋਂ ਸਿਨੀ ਦੀ ਮਾਂ ਹੇਮਾ ਸ਼ੈੱਟੀ ਨਹੀਂ ਚਾਹੁੰਦੀ ਸੀ ਕਿ ਉਨ੍ਹਾਂ ਦੀ ਧੀ ਪੜ੍ਹਾਈ ਤੋਂ ਅਪਣਾ ਧਿਆਨ ਹਟਾ ਕੇ ਮਾਡਲਿੰਗ ਦੀ ਦੁਨੀਆਂ ਵਿਚ ਆਵੇ। ਉਹ ਅਪਣੀ ਧੀ ਨੂੰ ਸੁਰੱਖਿਅਤ ਨੌਕਰੀ ਕਰਦੀ ਦੇਖਣਾ ਚਾਹੁੰਦੀ ਸੀ।

ਹੁਣ ਜਦੋਂ ਉਨ੍ਹਾਂ ਦੀ ਧੀ ਇਸ ਮੁਕਾਬਲੇ ਵਿਚ ਦੇਸ਼ ਦੀ ਨੁਮਾਇੰਦਗੀ ਕਰ ਰਹੀ ਹੈ ਤਾਂ ਉਨ੍ਹਾਂ ਕਿਹਾ, 'ਇਹ ਸਾਡੇ ਲਈ ਬਹੁਤ ਭਾਵੁਕ ਪਲ ਹੈ। ਮੇਰੀ ਬੇਟੀ ਨੇ ਇਸ ਮੁਕਾਮ 'ਤੇ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ। ਬਚਪਨ ਤੋਂ ਹੀ ਸਿਨੀ ਦੀ ਇਨ੍ਹਾਂ ਗੀਤਵਿਧੀਆਂ ਵਿਚ ਜ਼ਿਆਦਾ ਦਿਲਚਸਪੀ ਸੀ। ਉਹ ਸਮਾਜਿਕ ਤੌਰ 'ਤੇ ਕਾਫੀ ਸਰਗਰਮ ਹੈ। ਡਾਂਸ, ਖੇਡਾਂ, ਡਰਾਮਾ ਹਰ ਖੇਤਰ ਵਿਚ ਉਹ ਹਮੇਸ਼ਾ ਅੱਗੇ ਰਹਿੰਦੀ ਹੈ। ਉਹ ਪੜ੍ਹਾਈ ਵਿਚ ਵੀ ਬਹੁਤ ਹੁਸ਼ਿਆਰ ਹੈ। ਜ਼ਿਆਦਾਤਰ ਉਸ ਨੇ 90% ਤੋਂ ਉੱਪਰ ਅੰਕ ਪ੍ਰਾਪਤ ਕੀਤੇ। ਹੁਣ ਉਹ ਇੰਨੇ ਵੱਡੇ ਮੰਚ ਉਤੇ ਦੇਸ਼ ਦੀ ਨੁਮਾਇੰਦਗੀ ਕਰ ਰਹੀ ਹੈ, ਇਹ ਸਾਡੇ ਲਈ ਮਾਣ ਵਾਲੀ ਗੱਲ ਹੈ’।

ਸਿਨੀ ਸ਼ੈੱਟੀ ਦੀ ਮਾਂ ਨੇ ਦਸਿਆ ਕਿ ਉਨ੍ਹਾਂ ਦੀ ਧੀ ਬਾਲੀਵੁੱਡ ਫ਼ਿਲਮਾਂ ਦੇਖਣ ਦੀ ਸ਼ੌਕੀਨ ਹੈ। ਉਸ ਨੂੰ ਬਚਪਨ ਤੋਂ ਹੀ ਸ਼ਾਹਰੁਖ ਖ਼ਾਨ ਅਤੇ ਪ੍ਰਿਯੰਕਾ ਚੋਪੜਾ ਪਸੰਦ ਹਨ। ਇਸ ਤੋਂ ਇਲਾਵਾ ਉਸ ਨੂੰ ਵਿੱਕੀ ਕੌਸ਼ਲ ਬਹੁਤ ਪਸੰਦ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਮੌਕਾ ਮਿਲਿਆ ਤਾਂ ਉਹ ਬਾਲੀਵੁੱਡ ਫ਼ਿਲਮਾਂ ਵਿਚ ਕਿਸਮਤ ਜ਼ਰੂਰ ਅਜ਼ਮਾਏਗੀ। ਸਿਨੀ ਸ਼ੈੱਟੀ ਦਾ ਜਨਮ ਸਾਲ 2000 ਵਿਚ ਮੁੰਬਈ ਦੇ ਘਾਟਕੋਪਰ ਇਲਾਕੇ ਵਿਚ ਹੋਇਆ ਸੀ। ਉਸ ਦਾ ਪਰਵਾਰ ਮੂਲ ਰੂਪ ਤੋਂ ਕਰਨਾਟਕ ਦਾ ਰਹਿਣ ਵਾਲਾ ਹੈ। ਸਿਨੀ ਦੇ ਪਿਤਾ ਸਦਾਨੰਦ ਸ਼ੈੱਟੀ ਨਵੀਂ ਮੁੰਬਈ ਸਥਿਤ ਹੋਟਲ ਸ਼ਿਕਿਨ ਦੇ ਮਾਲਕ ਹਨ। ਸਿਨੀ ਦੇ ਭਰਾ ਦਾ ਨਾਂ ਸ਼ਿਕਿਨ ਸ਼ੈਟੀ ਹੈ, ਜੋ ਕੈਲੀਫੋਰਨੀਆ ਵਿਚ ਇੰਜੀਨੀਅਰ ਹੈ।

27 ਸਾਲ ਬਾਅਦ ਭਾਰਤ ਵਿਚ ਹੋ ਰਿਹਾ ਮੁਕਾਬਲਾ

13 ਫਰਵਰੀ 2023 ਨੂੰ ਮਿਸ ਵਰਲਡ ਆਰਗੇਨਾਈਜ਼ੇਸ਼ਨ ਦੀ ਚੇਅਰਪਰਸਨ ਜੂਲੀਆ ਮੋਰਲੇ ਨੇ ਐਲਾਨ ਕੀਤਾ ਸੀ ਕਿ ਮਿਸ ਵਰਲਡ 2023 ਯੂਏਈ ਵਿਚ ਹੋਵੇਗਾ। ਹਾਲਾਂਕਿ, 8 ਜੂਨ 2023 ਨੂੰ, ਇਹ ਘੋਸ਼ਣਾ ਕੀਤੀ ਗਈ ਸੀ ਕਿ ਫਾਈਨਲ ਯੂਏਈ ਦੀ ਬਜਾਏ ਭਾਰਤ ਵਿਚ ਆਯੋਜਿਤ ਕੀਤਾ ਜਾਵੇਗਾ। ਮਿਸ ਵਰਲਡ ਦੇ ਇਤਿਹਾਸ ਵਿਚ ਇਹ ਦੂਜੀ ਵਾਰ ਹੈ ਜਦੋਂ ਭਾਰਤ ਇਸ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਮਿਸ ਵਰਲਡ 1996 ਦਾ ਆਯੋਜਨ ਬੈਂਗਲੁਰੂ 'ਚ ਕੀਤਾ ਗਿਆ ਸੀ। ਮਸ਼ਹੂਰ ਫਿਲਮਕਾਰ ਕਰਨ ਜੌਹਰ ਅਤੇ ਮਿਸ ਵਰਲਡ 2013 ਮੇਗਨ ਯੰਗ (ਫਿਲੀਪੀਨਜ਼) ਫਿਨਾਲੇ ਵਿਚ ਪੇਸ਼ਕਾਰ ਹੋਣਗੇ।

(For more Punjabi news apart from Miss World 2024 Final Date India Sini Shetty news in Punjabi, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement