ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾ ਤੇ ਰਿਤਿਕ ਰੌਸ਼ਨ ਦੇ ਨਾਨਾ ਜੇ ਓਮ ਪ੍ਰਕਾਸ਼ ਦਾ ਦੇਹਾਂਤ
Published : Aug 7, 2019, 1:58 pm IST
Updated : Aug 8, 2019, 12:24 pm IST
SHARE ARTICLE
Hrithik Roshan's grandfather, filmmaker J Om Prakash dies
Hrithik Roshan's grandfather, filmmaker J Om Prakash dies

ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾ ਅਤੇ ਰਿਤਿਕ ਰੌਸ਼ਨ ਦੇ ਨਾਨਾ ਜੇ ਓਮ ਪ੍ਰਕਾਸ਼ ਦਾ 93 ਸਾਲ ਦੀ ਉਮਰ ਵਿਚ ਅੱਜ ਬੁੱਧਵਾਰ ਨੂੰ ਦੇਹਾਂਤ ਹੋ ਗਿਆ।

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾ ਅਤੇ ਰਿਤਿਕ ਰੌਸ਼ਨ ਦੇ ਨਾਨਾ ਜੇ ਓਮ ਪ੍ਰਕਾਸ਼ ਦਾ 93 ਸਾਲ ਦੀ ਉਮਰ ਵਿਚ ਅੱਜ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਜੇ ਓਮ ਪ੍ਰਕਾਸ਼ ਦੀ ਮੌਤ ਦੀ ਖ਼ਬਰ ਬਾਲੀਵੁੱਡ ਅਦਾਕਾਰ ਅਤੇ ਮਾਡਲ ਰਹਿ ਚੁੱਕੇ ਦੀਪਕ ਪਾਰਾਸ਼ਰ ਨੇ ਅਪਣੇ ਟਵੀਟ ਦੇ ਜ਼ਰੀਏ ਦਿੱਤੀ। ਉਹਨਾਂ ਨੇ ਜੇ ਓਮ ਪ੍ਰਕਾਸ਼ ਨਾਲ ਅਪਣੀ ਫੋਟੋ ਟਵੀਟ ਕਰਦੇ ਹੋਏ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਫਿਲਮ ਨਿਰਮਾਤਾ ਜੇ ਓਮ ਪ੍ਰਕਾਸ਼ ਨੇ ਬਾਲੀਵੁੱਡ ਜਗਤ ਨੂੰ ਕਈ ਮਸ਼ਹੂਰ ਫਿਲਮਾਂ ਦਿੱਤੀਆਂ ਹਨ।

 


 

ਉਹਨਾਂ ਦੀਆਂ ਮਸ਼ਹੂਰ ਫਿਲਮਾਂ ਵਿਚ ‘ਭਗਵਾਨ ਦਾਦਾ’, ‘ਅਪਨਾਪਨ’, ‘ਆਪ ਕੀ ਕਸਮ’, ‘ਆਸ਼ਾ’, ‘ਆਸ-ਪਾਸ’, ‘ਆਪ ਕੇ ਸਾਥ’, ‘ਅਜੀਬ ਦਾਸਤਾਂ ਹੈ ਯੇ’, ‘ਅਗਨੀ ਔਰ ਆਦਮੀ’ ਅਤੇ ‘ਅਪਸਰਾ’ ਆਦਿ ਫਿਲਮਾਂ ਸ਼ਾਮਲ ਹਨ। ਦੱਸ ਦਈਏ ਕਿ ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਵੀ ਅਪਣੇ ਨਾਨਾ ਦੇ ਕਾਫ਼ੀ ਕਰੀਬ ਸਨ। ਰਿਤਿਕ ਰੌਸ਼ਨ ਨੇ ਅਪਣੇ ਨਾਨਾ ਜੀ ਦੇ 92ਵੇਂ ਜਨਮ ਦਿਨ ਮੌਕੇ ਇਕ ਪਾਰਟੀ ਵੀ ਅਯੋਜਿਤ ਕੀਤੀ ਸੀ, ਜਿਸ ਦੀਆਂ ਫੋਟੋਆਂ ਉਹਨਾਂ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਸਨ।

 


 

ਰਿਤਿਕ ਰੌਸ਼ਨ ਨੇ ਫੋਟੋ ਸ਼ੇਅਰ ਕਰਦੇ ਹੋਏ ਦੱਸਿਆ ਸੀ ਕਿ ਉਹਨਾਂ ਦੇ ਨਾਨਾ ਜੀ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨੇ ਕਿਤਾਬਾਂ ਲਈ ਅਪਣੇ ਵਿਆਹ ਦੀ ਅੰਗੂਠੀ ਵੇਚ ਦਿੱਤੀ ਸੀ ਅਤੇ ਸਟ੍ਰੀਟ ਲੈਂਪ ਵਿਚ ਪੜ੍ਹਾਈ ਕੀਤੀ ਸੀ। ਇਸ ਤੋਂ ਇਲਾਵਾ ਇਕ ਇੰਟਰਵਿਊ ਵਿਚ ਵੀ ਰਿਤਿਕ ਰੌਸ਼ਨ ਨੇ ਕਿਹਾ ਸੀ ਕਿ ਉਹਨਾਂ ਦੇ ਨਾਨਾ ਹੀ ਉਹਨਾਂ ਦੇ ਸਭ ਤੋਂ ਵੱਡੇ ਗੁਰੂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement