ਫਿਰ ਤੋਂ ਪਿਤਾ ਬਣੇ ਪਿਤਾ ਸ਼ਾਹਿਦ, ਪਤਨੀ ਮੀਰਾ ਨੇ ਦਿਤਾ ਪੁੱਤਰ ਨੂੰ ਜਨਮ
Published : Sep 6, 2018, 11:56 am IST
Updated : Sep 6, 2018, 11:56 am IST
SHARE ARTICLE
shahid Kapoor wife meera birth New Born son
shahid Kapoor wife meera birth New Born son

ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ਮੁੰਬਈ ਦੇ ਹਿੰਦੂਜਾ ਹਸਪਤਾਲ ਵਿਚ ਬੁੱਧਵਾਰ ਦੇਰ ਰਾਤ ਪੁੱਤਰ ਨੂੰ ਜਨਮ ਦਿਤਾ ਹੈ। ਪੁੱਤਰ ਦੇ ਜਨਮ ਨਾਲ...

ਮੁੰਬਈ : ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ਮੁੰਬਈ ਦੇ ਹਿੰਦੂਜਾ ਹਸਪਤਾਲ ਵਿਚ ਬੁੱਧਵਾਰ ਦੇਰ ਰਾਤ ਪੁੱਤਰ ਨੂੰ ਜਨਮ ਦਿਤਾ ਹੈ। ਪੁੱਤਰ ਦੇ ਜਨਮ ਨਾਲ ਸ਼ਾਹਿਦ ਦੇ ਘਰ ਖ਼ੁਸ਼ੀਆਂ ਦਾ ਮਾਹੌਲ ਬਣ ਗਿਆ ਹੈ ਅਤੇ ਉਨ੍ਹਾਂ ਨੂੰ ਅਪਣੇ ਰਿਸਤੇਦਾਰਾਂ, ਪ੍ਰਸ਼ੰਸਕਾਂ, ਬਾਲੀਵੁੱਡ ਦੀਆਂ ਹਸਤੀਆਂ ਵਲੋਂ ਮੁਬਾਰਕਾਂ ਮਿਲਣੀਆਂ ਵੀ ਸ਼ੁਰੂ ਹੋ ਗਈਆਂ ਹਨ।ਰਿਪੋਟਰਾਂ ਮੁਤਾਬਕ ਗਰਭਵਤੀ ਮੀਰਾ ਨੂੰ ਬੁੱਧਵਾਰ ਸ਼ਾਮ ਮੁੰਬਈ ਦੇ ਹਿੰਦੁਜਾ ਹਸਪਤਾਲ ਵਿਚ ਡਿਲੀਵਰੀ ਲਈ ਦਾਖਲ ਕਰਵਾਇਆ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਮੀਰਾ ਅਤੇ ਉਸ ਦਾ ਪੁੱਤਰ ਦੋਵੇਂ ਹੀ ਸਿਹਤਮੰਦ ਤੇ ਠੀਕ ਹਨ।

shahid Kapoor wife meera and her Doughtershahid Kapoor wife meera and her Doughter

ਦੱਸਣਯੋਗ ਹੈ ਕਿ ਦੋਵਾਂ ਦੀ ਪਹਿਲਾਂ ਤੋਂ ਇਕ ਬੇਟੀ ਵੀ ਹੈ, ਜਿਸ ਦਾ ਨਾਂ ਮੀਸ਼ਾ ਹੈ। ਮੀਸ਼ਾ ਦਾ ਜਨਮ 2016 ਵਿਚ ਹੋਇਆ ਸੀ ਅਤੇ ਸ਼ਾਹਿਦ ਤੇ ਮੀਰਾ ਵਿਆਹ ਦੇ ਬੰਧਨ ਵਿਚ 2015 ਨੂੰ ਬੱਝੇ ਸਨ। ਜ਼ਿਕਰਯੋਗ ਹੈ ਕਿ ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਨੂੰ ਮੁੰਬਈ ਵਿਚ ਇਕ ਦਿਨ ਪਹਿਲਾਂ ਮੰਗਲਵਾਰ ਨੂੰ ਇੱਕਠੇ ਡਿਨਰ 'ਤੇ ਸਪਾਟ ਕੀਤਾ ਗਿਆ ਸੀ।ਜਿੱਥੇ ਮੀਰਾ ਦੀ ਹਾਲਤ ਵਿਗੜ ਗਈ ਸੀ ਜਿਸ ਤੋਂ ਬਾਅਦ ਉਸਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।

shahid Kapoor And wife meerashahid Kapoor And wife meera

ਇਹ ਵੀ ਪੜ੍ਹੋ : ਸ਼ਾਹਿਦ ਕਪੂਰ ਹਿੰਦੀ ਫਿਲਮਾਂ ਦਾ ਇਕ ਅਭਿਨੇਤਾ ਹੈ। ਉਸ ਦਾ ਜਨਮ ਜਨਮ 25 ਫਰਵਰੀ ਨੂੰ 1981 ਨੂੰ ਹੋÎਇਆ।  ਇਹ ਅਭਿਨੇਤਾ ਜੋੜੀ ਪੰਕਜ ਕਪੂਰ ਤੇ ਨੀਲਿਮਾ ਅਜ਼ੀਮ ਦਾ ਪੁੱਤਰ ਹੈ। ਉਸ ਨੇ ਅਪਣੇ ਕੈਰੀਅਰ ਦੀ ਸ਼ੁਰੂਆਤ, ਸੰਗੀਤ ਵੀਡੀਓ ਅਤੇ ਇਸ਼ਤਿਹਾਰਾਂ ਵਿਚ ਕੰਮ ਕਰਕੇ ਕੀਤੀ। ਕਪੂਰ ਨੇ ਪਹਿਲੀ ਵਾਰ ਬਾਲੀਵੁਡ ਫ਼ਿਲਮ ਸੁਭਾਸ਼ ਘਈ ਦੀ ਤਾਲ (1999) ਵਿਚ ਪਿੱਠਭੂਮੀ ਡਾਂਸਰ ਦੇ ਰੂਪ ਵਿਚ ਕੰਮ ਕੀਤਾ। 4 ਸਾਲ ਦੇ ਬਾਅਦ, ਉਸ ਨੇ ਇਸ਼ਕ ਵਿਸ਼ਕ (2003) ਵਿਚ ਮੁੱਖ ਐਕਟਰ ਦੇ ਰੂਪ ਵਿਚ ਕੰਮ ਕੀਤਾ।

shahid Kapoor With Father and wife meera shahid Kapoor With Father and wife meera

ਕਪੂਰ ਅਭਿਨੇਤਾ ਪੰਕਜ ਕਪੂਰ ਅਤੇ ਅਦਾਕਾਰ/ ਕਲਾਸੀਕਲ ਡਾਂਸਰ ਨੀਲਿਮਾ ਅਜ਼ੀਮ ਦੇ ਘਰ 25 ਫਰਵਰੀ ਨੂੰ 1981 ਨੂੰ ਹੋਇਆ ਸੀ। ਉਹ 3 ਸਾਲ ਦਾ ਸੀ, ਜਦੋਂ ਉਸ ਦੇ ਮਾਪੇ ਤਲਾਕਸ਼ੁਦਾ ਹੋ ਗਏ। ਉਹ ਪ੍ਰੈਸ ਇਨਕਲੇਵ, ਦਿੱਲੀ ਵਿਚ ਸਾਕੇਤ ਵਿਚ ਅਪਣੀ ਮਾਤਾ ਅਤੇ ਨਾਨੇ ਨਾਨੀ ਦੇ ਨਾਲ ਰਿਹਾ। ਉਸ ਦੇ ਆਪਣੇ ਪਿਤਾ ਅਤੇ ਮਤਰੇਈ ਮਾਂ ਸੁਪ੍ਰਿਯਾ ਪਾਠਕ ਨਾਲ ਨਿੱਘੇ ਸੰਬੰਧ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement